________________
ਪੱਖਪਾਤ ਰਹਿਤ ਹੋ ਸਕਦੇ ਹਾਂ। ਕਿਸੇ ਦਾ ਜ਼ਰਾ ਵੀ ਦੋਸ਼ ਨਾ ਦਿਖੇ ਅਤੇ ਖੁਦ ਦੇ ਸਾਰੇ ਦੋਸ਼ ਦਿੱਖਣ, ਤਾਂ ਹੀ ਖੁਦ ਦਾ ਕੰਮ ਪੂਰਾ ਹੋਇਆ ਕਹਾਉਂਦਾ ਹੈ। ਜਦੋਂ ਤੋਂ ਖੁਦ ਦੇ ਦੋਸ਼ ਦਿੱਖਣ ਲੱਗਣ, ਉਦੋਂ ਤੋਂ ਸਾਡਾ ਦਿੱਤਾ ਹੋਇਆ ‘ਗਿਆਨ ਪਰਿਣਮਿਤ (ਵਰਤਣ ਵਿੱਚ) ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਖੁਦ ਦੇ ਦੋਸ਼ ਦਿਖਾਈ ਦੇਣ ਲੱਗਣ, ਉਦੋਂ ਦੂਜਿਆਂ ਦੇ ਦੋਸ਼ ਦਿਖਦੇ ਨਹੀਂ ਹਨ। ਦੂਜਿਆਂ ਦੇ ਦੋਸ਼ ਦਿੱਖਣ ਤਾਂ ਉਹ ਬਹੁਤ ਵੱਡਾ ਗੁਨਾਹ ਕਹਾਉਂਦਾ ਹੈ।
ਇਸ ਨਿਰਦੋਸ਼ ਜਗਤ ਵਿੱਚ ਜਿੱਥੇ ਕੋਈ ਦੋਸ਼ੀ ਹੈ ਹੀ ਨਹੀਂ, ਉੱਥੇ ਕਿਸ ਨੂੰ ਦੋਸ਼ ਦੇਈਏ ? ਜਦੋਂ ਤੱਕ ਦੋਸ਼ ਹੈ, ਉਦੋਂ ਤੱਕ ਸਾਰੇ ਦੋਸ਼ ਨਿਕਲਣਗੇ ਨਹੀਂ, ਉਦੋਂ ਤੱਕ ਹੰਕਾਰ ਜੜ੍ਹ ਤੋਂ ਖਤਮ ਨਹੀਂ ਹੋਏਗਾ। ਜਦੋਂ ਤੱਕ ਹੰਕਾਰ ਨਿਰਮੂਲ (ਜੜ੍ਹ ਤੋਂ ਖਤਮ ਨਾ ਹੋ ਜਾਵੇ, ਉਦੋਂ ਤੱਕ ਦੋਸ਼ ਧੋਣੇ ਹਨ। | ਹੁਣ ਵੀ ਜੇ ਕੋਈ ਦੋਸ਼ੀ ਦਿਖਦਾ ਹੈ, ਤਾਂ ਉਹ ਸਾਡੀ ਭੁੱਲ ਹੈ | ਕਦੇ ਨਾ ਕਦੇ ਤਾਂ, ਨਿਰਦੋਸ਼ ਵੇਖਣਾ ਪਏਗਾ ਨਾ | ਸਾਡੇ ਹਿਸਾਬ ਤੋਂ ਹੀ ਹੈ ਇਹ ਸਾਰਾ । ਇੰਨੇ ਥੋੜੇ ਵਿਚ ਸਮਝ ਜਾਓ ਨਾ, ਤਾਂ ਵੀ ਬਹੁਤ ਕੰਮ ਆਵੇਗਾ।
ਆਗਿਆ ਪਾਲਣ ਨਾਲ ਵਧੇ ਨਿਰਦੋਸ਼ ਦ੍ਰਿਸ਼ਟੀ ਮੈਨੂੰ ਜਗਤ ਨਿਰਦੇਸ਼ ਦਿੱਖਦਾ ਹੈ। ਤੁਹਾਨੂੰ ਇਹੋ ਜਿਹੀ ਦ੍ਰਿਸ਼ਟੀ ਆਏਗੀ, ਤਾਂ ਇਹ ਪਜ਼ਲ ਸੈਲਵ ਹੋ ਜਾਵੇਗਾ । ਮੈਂ ਤੁਹਾਨੂੰ ਇਹੋ ਜਿਹਾ ਉਜਾਲਾ ਦੇਵਾਂਗਾ ਅਤੇ ਇੰਨੇ ਪਾਪ ਧੋ ਦੇਵਾਂਗਾ ਕਿ ਜਿਸ ਨਾਲ ਤੁਹਾਨੂੰ ਉਜਾਲਾ ਰਹੇ ਅਤੇ ਤੁਹਾਨੂੰ ਨਿਰਦੋਸ਼ ਦਿੱਖਦਾ ਜਾਏ। ਅਤੇ ਨਾਲ-ਨਾਲ ਪੰਜ ਆਗਿਆਵਾਂ ਦੇਵਾਂਗਾ । ਉਹਨਾਂ ਪੰਜ ਆਗਿਆਵਾਂ ਵਿਚ ਰਹੋਗੇ ਤਾਂ ਜੋ ਦਿੱਤਾ ਹੋਇਆ ਗਿਆਨ ਹੈ, ਉਸਨੂੰ ਉਹ ਜ਼ਰਾ ਵੀ ਫਰੈਕਚਰ (ਖੰਡਿਤ) ਨਹੀਂ ਹੋਣ ਦੇਣਗੀਆਂ।
ਉਦੋਂ ਤੋਂ ਹੋਇਆ ਸਮਕਿਤ ! ਖੁਦ ਦੇ ਦੋਸ਼ ਵਿੱਖਣ, ਉਦੋਂ ਤੋਂ ਹੀ ਸਮਕਿਤ ਹੋਇਆ, ਇਸ ਤਰ੍ਹਾਂ ਕਿਹਾ ਜਾਵੇਗਾ। ਖੁਦ ਦਾ ਦੋਸ਼ ਦਿਖੇ, ਉਦੋਂ ਤੋਂ ਸਮਝਣਾ ਕਿ ਖੁਦ ਜਾਗ੍ਰਿਤ ਹੋਇਆ ਹੈ। ਨਹੀਂ ਤਾਂ ਸਭ ਨੀਂਦ ਵਿਚ ਹੀ ਚੱਲ ਰਿਹਾ ਹੈ। ਦੋਸ਼ ਖਤਮ ਹੋਏ ਜਾਂ ਨਹੀਂ ਹੋਏ, ਉਸਦੀ ਬਹੁਤੀ ਚਿੰਤਾ ਨਹੀਂ ਕਰਨੀ ਹੈ, ਪਰ ਮੁੱਖ ਜ਼ਰੂਰਤ ਜਾਤੀ ਦੀ ਹੈ। ਜਾਗ੍ਰਿਤੀ ਹੋਣ ਤੋਂ ਬਾਅਦ ਫਿਰ ਨਵੇਂ ਦੋਸ਼ ਖੜ੍ਹੇ