________________
ਮਾਂ-ਪਿਓ ਆਪਣੇ ਬੱਚਿਆਂ ਉੱਤੇ ਅਤੇ ਗੁਰੂ ਆਪਣੇ ਚੇਲਿਆਂ ਉੱਤੇ ਕ੍ਰੋਧ ਕਰੇ ਤਾਂ ਉਸ ਨਾਲ ਪੁੰਨ ਬੰਨਿਆ ਜਾਂਦਾ ਹੈ, ਕਿਉਂਕਿ ਉਸਦੇ ਪਿੱਛੇ ਉਦੇਸ਼, ਉਸਦੇ ਭਲੇ ਦੇ ਲਈ, ਸੁਧਾਰਨ ਦੇ ਲਈ ਹੈ | ਸਵਾਰਥ ਦੇ ਲਈ ਹੋਵੇਗਾ ਤਾਂ ਪਾਪ ਬੰਨਿਆ ਜਾਵੇਗਾ | ਵੀਰਾਗਾਂ ਦੀ ਸਮਝ ਦੀ ਬਰੀਕੀ ਤਾਂ ਵੇਖੋ !!
ਪ੍ਰਸਤੁਤ ਪੁਸਤਕ ਵਿੱਚ ਕ੍ਰੋਧ, ਜਿਹੜਾ ਬਹੁਤ ਪ੍ਰੇਸ਼ਾਨ ਕਰਨ ਵਾਲਾ ਖੁੱਲਾ ਵਿਕਾਰ ਹੈ, ਉਸਦੇ ਸੰਬੰਧਿਤ ਸਾਰੀਆਂ ਗੱਲਾਂ ਵਿਸਤਾਰ ਨਾਲ ਇੱਕਠੀਆਂ ਕਰਕੇ ਇੱਥੇ ਪ੍ਰਕਾਸ਼ਿਤ ਹੋਈਆਂ ਹਨ, ਜੋ ਸਮਝਦਾਰ ਪਾਠਕ ਨੂੰ ਕ੍ਰੋਧ ਤੋਂ ਮੁਕਤ ਹੋਣ ਵਿੱਚ ਪੂਰੀ ਤਰਾਂ ਸਹਾਇਕ ਹੋਣਗੀਆਂ, ਇਹੀ ਪ੍ਰਾਥਨਾ ।
ਜੈ ਸੱਚਿਦਾਨੰਦ
ਮਾਫ਼ੀਨਾਮਾ ਪ੍ਰਸਤੁਤ ਪੁਸਤਕ ਵਿੱਚ ਦਾਦਾ ਜੀ ਦੀ ਬਾਣੀ ਮੂਲ ਰੂਪ ਵਿੱਚ ਰੱਖੀ ਗਈ ਹੈ ਕਿ ਪੜ੍ਹਨ ਵਾਲੇ ਨੂੰ ਲੱਗੇ ਕਿ ਦਾਦਾ ਜੀ ਦੀ ਹੀ ਬਾਣੀ ਸੁਣੀ ਜਾ ਰਹੀ ਹੈ, ਇਹੋ ਜਿਹਾ ਅਨੁਭਵ ਹੋਵੇ, ਜਿਸਦੇ ਕਾਰਨ ਸ਼ਾਇਦ ਕੁਝ ਥਾਵਾਂ ਤੇ ਅਨੁਵਾਦ ਦੀ ਵਾਕ ਰਚਨਾ ਪੰਜਾਬੀ ਵਿਆਕਰਣ ਦੇ ਅਨੁਸਾਰ ਠੀਕ ਨਾ ਲੱਗੇ, ਪ੍ਰੰਤੂ ਇੱਥੇ ਭਾਵ ਨੂੰ ਸਮਝ ਕੇ ਪੜ੍ਹਿਆ ਜਾਵੇ ਤਾਂ ਜ਼ਿਆਦਾ ਫਾਇਦਾ ਹੋਵੇਗਾ। ਅਨੁਵਾਦ ਸੰਬੰਧੀ ਖ਼ਾਮੀਆਂ ਦੇ ਲਈ ਪਾਠਕਾਂ ਤੋਂ ਖਿਮਾ ਮੰਗਦੇ ਹਾਂ। ਸ਼ਿਕਾਇਤਸੁਝਾਅ ਦੇ ਲਈ ਸੰਪਰਕ : 0779-39830100 email: info@dadabhagwan.org