________________
ਸੰਪਾਦਕੀ ਕ੍ਰੋਧ ਇੱਕ ਕਮਜ਼ੋਰੀ ਹੈ, ਪ੍ਰੰਤੂ ਲੋਕ ਉਸਨੂੰ ਬਹਾਦਰੀ ਸਮਝਦੇ ਹਨ | ਕ੍ਰੋਧ ਕਰਨ ਵਾਲਿਆਂ ਦੀ ਥਾਂ ਕੋਧ ਨਾ ਕਰਨ ਵਾਲਿਆਂ ਦਾ ਪ੍ਰਭਾਵ ਕੁਝ ਹੋਰ ਹੀ ਤਰ੍ਹਾਂ ਦਾ ਹੁੰਦਾ ਹੈ !
| ਆਮ ਤੌਰ ਤੇ ਜਦੋਂ ਆਪਣੀ ਮਰਜ਼ੀ ਦੇ ਨਾਲ ਨਹੀਂ ਹੁੰਦਾ, ਸਾਡੀ ਗੱਲ ਸਾਹਮਣੇ ਵਾਲਾ ਨਾ ਸਮਝੇ, ਡਿਫ਼ਰੈਂਸ ਆਫ਼ ਵਿਊਪੁਆਇੰਟ ਹੋ ਜਾਵੇ, ਉਦੋਂ ਧ ਹੋ ਜਾਂਦਾ ਹੈ | ਕਈ ਵਾਰੀ ਅਸੀਂ ਸਹੀ ਹੁੰਦੇ ਹਾਂ ਪ੍ਰੰਤੂ ਕਿਸੇ ਨੇ ਸਾਨੂੰ ਗਲਤ ਠਹਿਰਾਇਆ, ਉਦੋਂ ਕ੍ਰੋਧ ਹੋ ਜਾਂਦਾ ਹੈ | ਪ੍ਰੰਤੂ ਅਸੀਂ ਸਹੀ (ਠੀਕ) ਹਾਂ ਉਹ ਸਾਡੇ ਨਜ਼ਰੀਏ ਤੋਂ ਹੀ ਹੈ ਨਾ ? ਸਾਹਮਣੇ ਵਾਲਾ ਵੀ ਖੁਦ ਦੇ ਨਜ਼ਰੀਏ ਨਾਲ ਖੁਦ ਨੂੰ ਹੀ ਸਹੀ ਮੰਨੇਗਾ ਨਾ ! ਕਈ ਵਾਰੀ ਸਮਝ ਨਹੀਂ ਆਉਂਦਾ, ਅੱਗੇ ਦਾ ਨਜ਼ਰ ਨਹੀਂ ਆਉਂਦਾ ਅਤੇ ਕੀ ਕਰਨਾ ਹੈ, ਉਹ ਸਮਝ ਵਿੱਚ ਹੀ ਨਹੀਂ ਆਉਂਦਾ, ਉਦੋਂ ਕ੍ਰੋਧ ਹੋ ਜਾਂਦਾ ਹੈ । | ਜਦੋਂ ਅਪਮਾਨ ਹੁੰਦਾ ਹੈ ਉਦੋਂ ਕ੍ਰੋਧ ਹੋ ਜਾਂਦਾ ਹੈ, ਜਦੋਂ ਨੁਕਸਾਨ ਹੋ ਜਾਂਦਾ ਹੈ, ਓਦੋਂ ਕ੍ਰੋਧ ਹੋ ਜਾਂਦਾ ਹੈ | ਇਸ ਤਰ੍ਹਾਂ ਮਾਨ ਦੀ ਰੱਖਿਆ ਦੇ ਲਈ, ਲੋਭ ਦੀ ਰੱਖਿਆ ਦੇ ਲਈ ਕ੍ਰੋਧ ਹੋ ਜਾਂਦਾ ਹੈ | ਉੱਥੇ ਮਾਨ ਅਤੇ ਲੋਭ ਵਿਕਾਰਾਂ ਤੋਂ ਮੁਕਤ ਹੋਣ ਦੀ ਜਾਗ੍ਰਿਤੀ ਵਿੱਚ ਆਉਣਾ ਜ਼ਰੂਰੀ ਹੈ | ਨੌਕਰ ਤੋਂ ਚਾਹ ਦੇ ਕੱਪ ਟੁੱਟ ਜਾਣ, ਓਦੋਂ ਕ੍ਰੋਧ ਹੋ ਜਾਂਦਾ ਹੈ, ਪ੍ਰੰਤੂ ਜਵਾਈ ਦੇ ਹੱਥੋਂ ਟੁੱਟਣ ਓਦੋਂ? ਉੱਥੇ ਕ੍ਰੋਧ ਕਿਵੇਂ ਕੰਟਰੋਲ ਵਿੱਚ ਰਹਿੰਦਾ ਹੈ | ਅਰਥਾਤ ਬਿਲੀਫ਼ ਉੱਤੇ ਹੀ ਨਿਰਭਰ ਕਰਦਾ ਹੈ ਨਾ ?
ਕੋਈ ਸਾਡਾ ਅਪਮਾਨ ਜਾਂ ਨੁਕਸਾਨ ਕਰੇ ਤਾਂ ਉਹ ਸਾਡੇ ਹੀ ਕਰਮ ਦਾ ਫਲ ਹੈ, ਸਾਹਮਣੇ ਵਾਲਾ ਨਿਮਿੱਤ (ਸਬੱਬ) ਹੈ, ਇਹੋ ਜਿਹੀ ਸਮਝ ਫਿਟ ਹੋ ਜਾਵੇ, ਓਦੋਂ ਕ੍ਰੋਧ ਜਾਵੇਗਾ ।
ਜਿੱਥੇ-ਜਿੱਥੇ ਅਤੇ ਜਦੋਂ-ਜਦੋਂ ਕ੍ਰੋਧ ਆਉਂਦਾ ਹੈ, ਉਦੋਂ-ਉਦੋਂ ਉਸਨੂੰ ਨੋਟ ਕਰ ਲੈਣਾ ਅਤੇ ਉਸ ਉੱਤੇ ਜਾਗ੍ਰਿਤੀ ਰੱਖਣਾ ਅਤੇ ਸਾਡੇ ਕ੍ਰੋਧ ਦੀ ਵਜ੍ਹਾ ਨਾਲ ਜਿਸਨੂੰ ਦੁੱਖ ਹੋਇਆ ਹੋਵੇ, ਉਸਦਾ ਪ੍ਰਤੀਕ੍ਰਮਣ ਕਰਨਾ, ਪਛਤਾਵਾ ਕਰਨਾ ਅਤੇ ਫਿਰ ਤੋਂ ਨਹੀਂ ਕਰਾਂਗਾ ਇਹੋ ਜਿਹਾ ਪੱਕਾ ਨਿਸ਼ਚਾ ਕਰਨਾ | ਕਿਉਂਕਿ ਜਿਸ ਉੱਤੇ ਕ੍ਰੋਧ ਹੋਵੇਗਾ, ਉਸਨੂੰ ਦੁੱਖ ਹੋਵੇਗਾ ਅਤੇ ਉਹ ਫਿਰ ਵੈਰ ਬੰਨੇਗਾ । ਤਾਂ ਫਿਰ ਅਗਲੇ ਜਨਮ ਵਿੱਚ ਫਿਰ ਤੋਂ ਮਿਲੇਗਾ!