________________
24
य
ਆਉਂਦਾ ਹੈ ? ਤਦ ਕੀ ਕਰਨਾ ਚਾਹੀਦਾ ਹੈ ?
ਦਾਦਾ ਸ੍ਰੀ : ਸਾਰੇ ਲੋਕ ਆਪਣੀ ਭਾਵਨਾ ਦੇ ਅਨੁਸਾਰ ਕਰਨ ਲੱਗਣ, ਤਾਂ ਕੀ ਹੋਏਗਾ ? ਇਹੋ ਜਿਹਾ ਵਿਚਾਰ ਹੀ ਕਿਉਂ ਆਉਂਦਾ ਹੈ ? ਤੁਰੰਤ ਹੀ ਸੋਚਣਾ ਚਾਹੀਦਾ ਹੈ ਕਿ ਜੇ ਸਾਰੇ ਆਪਣੀ ਭਾਵਨਾ ਦੇ ਅਨੁਸਾਰ ਕਰਨ ਲੱਗਣ, ਤਾਂ ਇੱਥੇ ਸਾਰੇ ਭਾਂਡੇ ਤੋੜ ਦੇਣਗੇ, ਆਹਮਣੇਸਾਹਮਣੇ ਅਤੇ ਖਾਣਾ ਵੀ ਨਹੀਂ ਰਹੇਗਾ। ਇਸ ਲਈ ਭਾਵਨਾ ਦੇ ਅਨੁਸਾਰ ਕਦੇ ਕਰਨਾ ਵੀ ਨਾ। ਭਾਵਨਾ ਹੀ ਨਾ ਕਰਨਾ ਤਾਂ ਗਲਤ ਠਹਿਰੇਗਾ ਹੀ ਨਹੀਂ। ਜਿਸਨੂੰ ਗਰਜ਼ ਹੋਏਗੀ ਉਹ ਭਾਵਨਾ ਕਰੇਗਾ, ਇਹੋ ਜਿਹਾ ਰੱਖਣਾ।
ਪ੍ਰਸ਼ਨ ਕਰਤਾ : ਅਸੀਂ ਕਿੰਨੇ ਵੀ ਸ਼ਾਂਤ ਰਹੀਏ ਪਰ ਪਤੀ ਕ੍ਰੋਧ ਕਰੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ?
ਦਾਦਾ ਸ੍ਰੀ : ਉਹ ਕ੍ਰੋਧ ਕਰੇ ਅਤੇ ਉਸਦੇ ਨਾਲ ਝਗੜਾ ਕਰਨਾ ਹੋਵੇ, ਤਾਂ ਤੁਹਾਨੂੰ ਵੀ ਕ੍ਰੋਧ ਕਰਨਾ ਚਾਹੀਦਾ ਹੈ, ਨਹੀਂ ਤਾਂ ਨਹੀਂ ! ਜੇ ਫਿਲਮ ਬੰਦ ਕਰਨੀ ਹੋਵੇ ਤਾਂ ਸ਼ਾਂਤ ਹੋ ਜਾਣਾ। ਫਿਲਮ ਬੰਦ ਨਹੀਂ ਕਰਨੀ ਹੋਵੇ, ਤਾਂ ਸਾਰੀ ਰਾਤ ਚੱਲਣ ਦੇਣਾ, ਕੌਣ ਮਨਾ ਕਰਦਾ ਹੈ ? ਕੀ ਤੁਹਾਨੂੰ ਪਸੰਦ ਹੈ ਇਹੋ ਜਿਹੀ ਫਿਲਮ
ਪ੍ਰਸ਼ਨ ਕਰਤਾ : ਨਹੀਂ, ਇਹੋ ਜਿਹੀ ਫਿਲਮ ਪਸੰਦ ਨਹੀਂ ਹੈ।
ਦਾਦਾ ਸ੍ਰੀ : ਕ੍ਰੋਧ ਕਰਕੇ ਕੀ ਕਰਨਾ ਹੈ ? ਉਹ ਆਦਮੀ ਖੁਦ ਕ੍ਰੋਧ ਨਹੀਂ ਕਰਦਾ ਹੈ, ਇਹ ਤਾਂ ‘ਮਕੈਨੀਕਲ ਐਡਜੱਸਟਮੈਂਟ' (ਡਿਸਚਾਰਜ਼ ਹੁੰਦੀ ਮਨੁੱਖੀ ਪ੍ਰਕਿਰਤੀ) ਕ੍ਰੋਧ ਕਰਦਾ ਹੈ। ਇਸ ਲਈ ਫਿਰ ਖੁਦ ਨੂੰ ਮਨ ਵਿੱਚ ਪਛਤਾਵਾ ਹੁੰਦਾ ਹੈ ਕਿ ਇਹ ਕ੍ਰੋਧ ਨਹੀਂ ਕੀਤਾ ਹੁੰਦਾ ਤਾਂ ਚੰਗਾ ਸੀ।
ਪ੍ਰਸ਼ਨ ਕਰਤਾ : ਉਸਨੂੰ ਠੰਡਾ ਕਰਨ ਦਾ ਉਪਾਅ ਕੀ ਹੈ ?
ਦਾਦਾ ਸ੍ਰੀ : ਉਹ ਤਾਂ ਜੇ ਮਸ਼ੀਨ ਗਰਮ ਹੋਈ ਹੋਵੇ ਅਤੇ ਠੰਡੀ ਕਰਨੀ ਹੋਵੇ ਤਾਂ ਥੋੜੀ ਦੇਰ ਬੰਦ ਰੱਖਣ ਤੇ ਆਪਣੇ ਆਪ ਠੰਡੀ ਹੋ ਜਾਏਗੀ ਅਤੇ ਜੇ ਹੱਥ ਲਗਾਇਆ ਜਾਂ ਉਸਨੂੰ ਛੇੜਿਆ ਤਾਂ ਅਸੀਂ ਜਲ ਜਾਵਾਂਗੇ।