________________
य
11
ਭਗਵਾਨ ਨੇ ਕਿੱਥੇ ਤੱਕ ਦਾ ਕ੍ਰੋਧ ਚਲਾ ਲਿਆ ਹੈ ਸਾਧੂਆਂ ਦੇ ਲਈ ਅਤੇ ਚਰਿੱਤਰ ਵਾਲਿਆਂ ਦੇ ਲਈ ? ਜਦੋਂ ਤੱਕ ਸਾਹਮਣੇ ਵਾਲੇ ਮਨੁੱਖ ਨੂੰ ਦੁੱਖ ਨਾ ਹੋਵੇ, ਓਨਾ ਕ੍ਰੋਧ ਭਗਵਾਨ ਨੇ ਚਲਾ ਲਿਆ ਹੈ। ਮੇਰਾ ਕ੍ਰੋਧ ਸਿਰਫ਼ ਮੈਨੂੰ ਹੀ ਦੁੱਖ ਦੇਵੇ, ਪ੍ਰੰਤੂ ਹੋਰ ਕਿਸੇ ਨੂੰ ਦੁੱਖ ਨਾ ਦੇਵੇ, ਓਨਾ ਕ੍ਰੋਧ ਚਲਾ ਲਿਆ ਹੈ।
ਜਾਣਨ ਵਾਲੇ ਨੂੰ ਪਛਾ
:
ਪ੍ਰਸ਼ਨ ਕਰਤਾ : ਅਸੀਂ ਸਾਰੇ ਜਾਣਦੇ ਹਾਂ ਕਿ ਇਹ ਕ੍ਰੋਧ ਆਇਆ, ਉਹ ਗਲਤ ਹੈ। ਫਿਰ a...
ਦਾਦਾ ਸ਼੍ਰੀ : ਏਦਾਂ ਹੈ ਨਾ, ਜੋ ਕ੍ਰੋਧੀ ਹੈ ਉਹ ਨਹੀਂ ਜਾਣਦਾ, ਲੋਭੀ ਹੈ ਉਹ ਨਹੀਂ ਜਾਣਦਾ, ਮਾਨੀ ਹੈ ਉਹ ਵੀ ਨਹੀਂ ਜਾਣਦਾ, ਜਾਣਨ ਵਾਲਾ ਵੱਖਰਾ ਹੀ ਹੈ। ਅਤੇ ਉਹਨਾਂ ਸਾਰੇ ਲੋਕਾਂ ਨੂੰ ਮਨ ਵਿੱਚ ਏਦਾਂ ਹੁੰਦਾ ਹੈ ਕਿ ‘ਮੈਂ ਜਾਣਦਾ ਹਾਂ’ ਫਿਰ ਵੀ ਕਿਉਂ ਹੋ ਜਾਂਦਾ ਹੈ ? ਹੁਣ ‘ਜਾਣਦਾ ਹਾਂ', ਕੌਣ ਕਹਿਣ ਵਾਲਾ ਹੈ ? ਇਹ ਪਤਾ ਨਹੀਂ। ‘ਕੌਣ ਜਾਣਦਾ ਹੈ” ਇਹ ਪਤਾ ਨਹੀਂ ਹੈ, ਓਨਾ ਹੀ ਲੱਭਣਾ ਹੈ। ‘ਜਾਣਨ ਵਾਲੇ’ ਨੂੰ ਲੱਭ ਲਈਏ, ਤਾਂ ਸਭ ਚਲਾ ਜਾਏ ਏਦਾਂ ਹੈ। ਜਾਣਦੇ ਹੀ ਨਹੀਂ, ਜਾਣਿਆ ਤਾਂ ਉਸਨੂੰ ਕਹਿੰਦੇ ਹਨ ਕਿ ਚਲਾ ਹੀ ਜਾਏ, ਖੜ੍ਹਿਆ ਹੀ ਨਾ ਰਹੇ। ਢੁਕਵਾਂ ਉਪਾਅ ਜਾਣ ਲਵੋ ਇੱਕ ਵਾਰ
ਪ੍ਰਸ਼ਨ ਕਰਤਾ : ਇਹ ਜਾਣਨ ਦੇ ਬਾਵਜੂਦ ਵੀ ਕ੍ਰੋਧ ਹੋ ਜਾਂਦਾ ਹੈ, ਉਸਦਾ ਹੱਲ (ਉਪਾਅ) ਕੀ ਹੈ ?
ਦਾਦਾ ਸ੍ਰੀ : ਕੌਣ ਜਾਣਦਾ ਹੈ ? ਜਾਣਨ ਦੇ ਬਾਅਦ ਤਾਂ ਕ੍ਰੋਧ ਹੋਏਗਾ ਹੀ ਨਹੀਂ। ਕ੍ਰੋਧ ਹੁੰਦਾ
ਹੈ ਮਤਲਬ ਜਾਣਦੇ ਹੀ ਨਹੀਂ, ਸਿਰਫ਼ ਹੰਕਾਰ ਹੀ ਕਰਦੇ ਹੋ ਕਿ ‘ਮੈਂ ਜਾਣਦਾ ਹਾਂ”। ਪ੍ਰਸ਼ਨ ਕਰਤਾ : ਕ੍ਰੋਧ ਹੋ ਜਾਣ ਦੇ ਬਾਅਦ ਧਿਆਨ ਆਉਂਦਾ ਹੈ ਕਿ ਸਾਨੂੰ ਕ੍ਰੋਧ ਨਹੀਂ ਕਰਨਾ ਚਾਹੀਦਾ।
ਦਾਦਾ ਸ੍ਰੀ : ਨਹੀਂ, ਪਰ ਜਾਣਨ ਦੇ ਬਾਅਦ ਕ੍ਰੋਧ ਨਹੀਂ ਹੁੰਦਾ। ਜੇ ਇੱਥੇ ਦੋ ਬੋਤਲਾਂ ਰੱਖੀਆਂ ਹੋਣ ਅਤੇ ਕਿਸੇ ਨੇ ਸਮਝਾਇਆ ਹੋਵੇ ਕਿ ਇੱਕ ਬੋਤਲ ਵਿੱਚ ਦਵਾਈ ਹੈ ਅਤੇ ਦੂਜੀ