________________
17
ਐਡਜਸਟ ਐਵਰੀਵੇਅਰ ਵੇਖ, ਕਿਹੋ ਜਿਹਾ ਸਫੈਦ ਹੈ, ਮੇਰਾ ਰੰਗ ਕਿੰਨਾ ਸੋਹਣਾ ਹੈ ! ਤਾਂ ਮੋਗਰਾ ਕਹੇਗਾ ਕਿ ਤੇਰੇ ਵਿੱਚ ਤਾਂ ਸਿਰਫ਼ ਕੰਡੇ ਹਨ | ਹੁਣ ਗੁਲਾਬ ਹੋਏਗਾ ਤਾਂ ਕੰਡੇ ਤਾਂ ਹੋਣਗੇ ਹੀ, ਮੋਗਰਾ ਹੋਏਗਾ ਤਾਂ ਕੰਡੇ ਨਹੀਂ ਹੋਣਗੇ। ਮੋਗਰੇ ਦਾ ਫੁੱਲ ਸਫੈਦ ਹੋਵੇਗਾ, ਗੁਲਾਬ ਦਾ ਫੁੱਲ ਗੁਲਾਬੀ ਹੋਵੇਗਾ, ਲਾਲ ਹੋਵੇਗਾ | ਇਸ ਕਲਜੁਗ ਵਿੱਚ ਇੱਕ ਹੀ ਘਰ ਵਿੱਚ ਵੱਖੋ ਵੱਖ ਪੌਦੇ ਹੁੰਦੇ ਹਨ। ਭਾਵ ਘਰ ਬਗੀਚੇ ਵਰਗਾ ਹੋ ਗਿਆ ਹੈ। ਪਰ ਇਹ ਤਾਂ ਵੇਖਣਾ ਹੀ ਨਹੀਂ ਆਉਂਦਾ, ਉਸਦਾ ਕੀ ਕਰੀਏ ? ਉਸਦਾ ਦੁੱਖ ਹੀ ਹੋਏਗਾ ਨਾ ! ਅਤੇ ਸੰਸਾਰ ਦੇ ਕੋਲ ਇਹ ਵੇਖਣ ਦੀ ਅੱਖ (ਦ੍ਰਿਸ਼ਟੀ) ਨਹੀਂ ਹੈ। ਬਾਕੀ, ਕੋਈ ਬੁਰਾ ਹੁੰਦਾ ਹੀ ਨਹੀਂ ਹੈ। ਇਹ ਮਤਭੇਦ ਤਾਂ ਖੁਦ ਦੇ ਹੰਕਾਰ ਦੇ ਕਾਰਨ ਹੀ ਹਨ। ਜਿਹਨਾਂ ਨੂੰ ਵੇਖਣਾ ਨਹੀਂ ਆਉਂਦਾ, ਉਹਨਾਂ ਨੂੰ ਹੰਕਾਰ ਹੈ। ਮੈਨੂੰ ਹੰਕਾਰ ਨਹੀਂ ਹੈ, ਇਸ ਲਈ ਮੈਨੂੰ ਸਾਰੇ ਸੰਸਾਰ ਵਿੱਚ ਕਿਸੇ ਦੇ ਨਾਲ ਮਤਭੇਦ ਹੀ ਨਹੀਂ ਹੁੰਦਾ ਹੈ। ਮੈਨੂੰ ਵੇਖਣਾ ਆਉਂਦਾ ਹੈ ਕਿ ਇਹ ‘ਗੁਲਾਬ’ ਹੈ, ਇਹ ‘ਮੋਗਰਾ' ਹੈ, ਇਹ ‘ਧਤੂਰਾ’ ਹੈ, ਇਹ ਕੌੜਾ ‘ਕੁੰਦਰੂ’ ਦਾ ਫੁੱਲ ਹੈ। ਇਹ ਸਭ ਮੈਂ ਪਛਾਣਦਾ ਹਾਂ। ਭਾਵ ਬਗੀਚੇ ਦੇ ਵਰਗਾ ਹੋ ਗਿਆ ਹੈ। ਇਹ ਤਾਂ ਤਾਰੀਫ਼ ਦੇ ਲਾਇਕ ਹੋਇਆ ਨਾ ? ਤੁਹਾਨੂੰ ਕੀ ਲੱਗਦਾ ਹੈ ?
ਪ੍ਰਸ਼ਨ ਕਰਤਾ : ਠੀਕ ਹੈ |
ਦਾਦਾ ਸ੍ਰੀ : ਏਦਾਂ ਹੈ ਨਾ, ਪ੍ਰਕ੍ਰਿਤੀ ਵਿੱਚ ਪਰਿਵਰਤਨ ਨਹੀਂ ਹੁੰਦਾ ਹੈ | ਉਹ ਤਾਂ ਉਹੀ ਦਾ ਉਹੀ ਮਾਲ, ਉਸ ਵਿੱਚ ਫਰਕ ਨਹੀਂ ਹੋਵੇਗਾ | ਅਸੀਂ ਹਰੇਕ ਪ੍ਰਕ੍ਰਿਤੀ ਨੂੰ ਜਾਣ ਚੁੱਕੇ ਹਾਂ, ਇਸ ਲਈ ਤੁਰੰਤ ਪਛਾਣ ਲੈਂਦੇ ਹਾਂ | ਇਸ ਲਈ ਅਸੀਂ ਹਰ ਇੱਕ ਦੇ ਨਾਲ ਉਸਦੀ ਪ੍ਰਕ੍ਰਿਤੀ ਦੇ ਅਨੁਸਾਰ ਰਹਿੰਦੇ ਹਾਂ | ਸੂਰਜ ਦੇ ਨਾਲ ਅਸੀਂ ਦੁਪਿਹਰ ਬਾਰਾਂ ਵਜੇ ਦੋਸਤੀ ਕਰਾਂਗੇ ਤਾਂ ਕੀ ਹੋਵੇਗਾ ? ਇਸ ਤਰ੍ਹਾਂ ਅਸੀਂ ਸਮਝ ਲਈਏ ਕਿ ਇਹ ਗਰਮੀ ਦਾ ਸੂਰਜ ਹੈ, ਇਹ ਠੰਢ ਦਾ ਸੂਰਜ ਹੈ, ਇੰਝ ਸਾਰੇ ਸਮਝ ਲਈਏ ਤਾਂ ਫਿਰ ਮੁਸ਼ਕਿਲ ਹੋਵੇਗੀ ?
ਅਸੀਂ ਪ੍ਰਕ੍ਰਿਤੀ ਨੂੰ ਪਛਾਣਦੇ ਹਾਂ, ਇਸ ਲਈ ਤੁਸੀਂ ਟਕਰਾਣਾ ਚਾਹੋ ਤਾਂ ਵੀ ਮੈਂ ਟਕਰਾਉਣ ਨਹੀਂ ਦੇਵਾਂਗਾ, ਮੈਂ ਖਿਸਕ ਜਾਵਾਂਗਾ | ਨਹੀਂ ਤਾਂ ਦੋਹਾਂ ਦਾ ਐਕਸੀਡੈਂਟ ਹੋ ਜਾਏ ਅਤੇ ਦੋਹਾਂ ਦੇ ਸਪੇਅਰਪਾਰਟਸ ਟੁੱਟ ਜਾਣ | ਕਿਸੇ ਦਾ ਬੰਪਰ ਟੁੱਟ ਗਿਆ ਤਾਂ ਅੰਦਰ ਬੈਠੇ