________________
16
ਐਡਜਸਟ ਐਵਰੀਵੇਅਰ ਰਹਿੰਦਾ ਹੈ । ਉਹਨਾਂ ਨੂੰ ਪਛਾਣਨਾ ਤਾਂ ਚਾਹੀਦਾ ਨਾ | ਘਰ ਵਿੱਚ ਇੱਕ ਵਿਅਕਤੀ ਰੌਲਾਰੱਪਾ ਪਾਉਂਦਾ ਹੋਵੇ ਤਾਂ ਇਹ ਉਸਦਾ ਸੁਭਾਅ ਹੀ ਹੈ | ਇਸ ਲਈ ਸਾਨੂੰ ਇੱਕ ਵਾਰ ਸਮਝ ਲੈਣਾ ਚਾਹੀਦਾ ਹੈ ਕਿ ਇਹ ਏਦਾਂ ਹੀ ਹੈ। ਤੁਸੀਂ ਸੱਚਮੁਚ ਪਛਾਣ ਸਕਦੇ ਹੋ ਕਿ ਇਹ ਇਹੋ ਜਿਹਾ ਹੀ ਹੈ ? ਫਿਰ ਉਸ ਵਿੱਚ ਅੱਗੇ ਕੁਝ ਜਾਂਚ ਕਰਨ ਦੀ ਲੋੜ ਹੈ ਕੀ ? ਅਸੀਂ ਪਛਾਣ ਜਾਈਏ ਫਿਰ ਕੁਝ ਪੜਤਾਲ ਕਰਨ ਦੀ ਲੋੜ ਨਹੀਂ ਰਹੇਗੀ । ਕਿਸੇ ਨੂੰ ਰਾਤ ਨੂੰ ਦੇਰ ਨਾਲ ਸੌਣ ਦੀ ਆਦਤ ਹੋਵੇ ਅਤੇ ਕਿਸੇ ਨੂੰ ਜਲਦੀ ਸੌਣ ਦੀ ਆਦਤ ਹੋਵੇ, ਉਹਨਾਂ ਦੋਹਾਂ ਦਾ ਮੇਲ ਕਿਸ ਤਰ੍ਹਾਂ ਹੋਵੇਗਾ ? ਅਤੇ ਪਰਿਵਾਰ ਵਿੱਚ ਸਾਰੇ ਮੈਂਬਰ ਇਕੱਠੇ ਰਹਿੰਦੇ ਹੋਣ ਤਾਂ ਕੀ ਹੋਵੇਗਾ ? ਘਰ ਵਿੱਚ ਕੋਈ ਏਦਾਂ ਕਹਿਣ ਵਾਲਾ ਵੀ ਮਿਲ ਜਾਏ ਕਿ “ਤੁਸੀਂ ਘੱਟ ਅਕਲ ਵਾਲੇ ਹੋ, ਤਦ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਏਦਾਂ ਹੀ ਬੋਲਣ ਵਾਲਾ ਹੈ। ਇਸ ਲਈ ਸਾਨੂੰ ਐਡਜਸਟ ਹੋ ਜਾਣਾ ਚਾਹੀਦਾ ਹੈ । ਇਸਦੇ ਬਜਾਇ ਜੇ ਤੁਸੀਂ ਸੁਆਲ-ਜਵਾਬ ਕਰੋਗੇ ਤਾਂ ਥੱਕ ਜਾਵੋਗੇ | ਕਿਉਂਕਿ ਉਹ ਤਾਂ ਸਾਡੇ ਨਾਲ ਟਕਰਾਇਆ, ਪਰ ਅਸੀਂ ਵੀ ਉਸ ਨਾਲ ਟਕਰਾਵਾਂਗੇ ਤਾਂ ਸਾਡੀਆਂ ਵੀ ਅੱਖਾਂ ਨਹੀਂ ਹਨ, ਇਹ ਸਿੱਧ ਹੋ ਗਿਆ ਨਾ ? ਮੈਂ ਇਹ ਵਿਗਿਆਨ ਸਮਝਾਉਣਾ ਚਾਹੁੰਦਾ ਹਾਂ ਕਿ ਪ੍ਰਕ੍ਰਿਤੀ ਦਾ ਵਿਗਿਆਨ ਜਾਣੋ | ਬਾਕੀ, ਆਤਮਾ ਤਾਂ ਵੱਖਰੀ ਵਸਤੂ ਹੈ |
| ਵੱਖ-ਵੱਖ, ਬਾਗਾਂ ਦੇ ਫੁੱਲਾਂ ਦੇ ਰੰਗ-ਸੁਗੰਧ
ਤੁਹਾਡਾ ਘਰ ਤਾਂ ਬਗੀਚਾ ਹੈ । ਸਤਜੁਗ, ਤ੍ਰੇਤਾ ਅਤੇ ਦੁਆਪਰ ਜੁਗ ਵਿੱਚ ਘਰ ਖੇਤਾਂ ਵਰਗੇ ਹੁੰਦੇ ਸਨ। ਕਿਸੇ ਖੇਤ ਵਿੱਚ ਸਿਰਫ਼ ਗੁਲਾਬ ਹੀ ਗੁਲਾਬ, ਕਿਸੇ ਖੇਤ ਵਿੱਚ ਸਿਰਫ਼ ਚੰਪਾ ਹੀ ਚੰਪਾ | ਅੱਜ ਕੱਲ੍ਹ ਘਰ ਬਗੀਚੇ ਵਰਗਾ ਹੋ ਗਿਆ ਹੈ । ਇਸ ਲਈ ਸਾਨੂੰ ਇਹ ਮੋਗਰਾ ਹੈ ਜਾਂ ਗੁਲਾਬ, ਇਹੋ ਜਿਹੀ ਜਾਂਚ ਨਹੀਂ ਕਰਨੀ ਚਾਹੀਦੀ ? ਸਤਜੁਗ ਵਿੱਚ ਕੀ ਸੀ ਕਿ ਇੱਕ ਘਰ ਵਿੱਚ ਇੱਕ ਗੁਲਾਬ ਹੁੰਦਾ ਤਾਂ ਸਾਰੇ ਗੁਲਾਬ ਹੀ ਹੁੰਦੇ ਅਤੇ ਅਤੇ ਦੂਜੇ ਘਰ ਵਿੱਚ ਮੋਗਰਾ ਹੁੰਦਾ ਤਾਂ ਘਰ ਦੇ ਸਾਰੇ ਮੋਗਰੇ, ਇੰਝ ਸੀ । ਇੱਕ ਪਰਿਵਾਰ ਦੇ ਸਾਰੇ ਗੁਲਾਬ ਦੇ ਪੌਦੇ, ਇੱਕ ਖੇਤ ਦੀ ਤਰ੍ਹਾਂ, ਇਸ ਲਈ ਦਿੱਕਤ ਨਹੀਂ ਹੁੰਦੀ ਸੀ ਅਤੇ ਅੱਜ ਤਾਂ ਬਗੀਚੇ ਵਰਗਾ ਹੋ ਗਿਆ ਹੈ। ਇੱਕ ਹੀ ਘਰ ਵਿੱਚ ਇੱਕ ਗੁਲਾਬ ਵਰਗਾ ਅਤੇ ਦੂਜਾ ਮੋਗਰੇ ਵਰਗਾ । ਇਸ ਲਈ ਗੁਲਾਬ ਰੌਲਾ ਪਾਵੇ ਕਿ ਤੂੰ ਮੇਰੇ ਵਰਗਾ ਕਿਉਂ ਨਹੀਂ ਹੈ ? ਤੇਰਾ ਰੰਗ