SearchBrowseAboutContactDonate
Page Preview
Page 454
Loading...
Download File
Download File
Page Text
________________ ੩੧੨] वीर ज्ञानोदय ग्रन्थमाला ਉਸੇ ਸਭਾ ਵਿੱਚ ਬੈਠੀ ਮੈਨਾ ਨੂੰ ਇਸ ਗੱਲ ਨੇ ਹੋਰ ਸੋਚਣ ਤੇ ਮਜ਼ਬੂਰ ਕਰ ਦਿੱਤਾ। ਮੈਨਾ ਸੋਚਣ ਲੱਗੀ ਕਿ ਜੇ ਹਰ ਜੀਵ ਵਿੱਚ ਅਨੰਤ ਸ਼ਕਤੀ ਹੈ, ਤਾਂ ਮੈਂ ਇਸਨੂੰ ਜ਼ਰੂਰ ਪ੍ਰਗਟ ਕਰਾਂਗੀ, ਚਾਹੇ ਇਸ ਲਈ ਮੈਨੂੰ ਕਿੰਨੀ ਵੀ ਕੁਰਬਾਨੀ ਕਿਉ ਨਾ ਦੇਣੀ ਪਵੇ। ਮੈਨਾ ਨੂੰ ਬਚਪਨ ਤੋਂ ਹੀ ਝੂਠੇ ਪਖੰਡਾਂ ਤੋਂ ਬਹੁਤ ਹੀ ਨਫ਼ਰਤ ਸੀ। ਉਸਨੇ ਛੋਟੀ ਉਮਰ ਵਿੱਚ ਹੀ ਸਮੱਕਤਵ ਦਾ ਸਰੂਪ ਸਮਝ ਲਿਆ ਸੀ। ਇੱਕ ਵਾਰ ਆਪਨੇ ਬੁੰਦੇਲ ਖੰਡ ਦੇ ਪੰਡਿਤ ਮਨੋਹਰ ਲਾਲ ਸ਼ਾਸਤਰੀ ਜੀ ਨੂੰ ਜੈਨ ਧਰਮ ਦੇ ਸਮਿੱਕਤਵ ਸਿਧਾਂਤ ਦੀ ਪਰਿਭਾਸ਼ਾ ਸੁਣਾਈ। ਪੰਡਿਤ ਜੀ ਆਪਦੀ ਪਰਿਭਾਸ਼ਾ ਨੂੰ ਸੁੱਣ ਕੇ ਬਹੁਤ ਖੁਸ਼ ਹੋਏ, ਉਹਨਾਂ ਭਵਿੱਖ ਬਾਣੀ ਕੀਤੀ, “ਇਹ ਲੜਕੀ ਸਾਧਾਰਨ ਨਹੀਂ ਹੈ, ਇਹ ਤਾਂ ਇੱਕ ਦੇਵੀ ਹੈ, ਇਹ ਆਪ ਦਾ ਨਾਂ ਧਰਮ ਪ੍ਰਚਾਰ ਰਾਹੀਂ ਰੋਸ਼ਨ ਕਰੇਗੀ। ਗੁਰੂ ਪ੍ਰਾਪਤੀ ਭਾਰਤੀ ਧਰਮ ਇਤਿਹਾਸ ਵਿੱਚ ਗੁਰੂ ਦਾ ਆਪਣਾ ਸਥਾਨ ਹੈ। ਭਗਤ ਕਬੀਰ ਨੇ ਤਾਂ ਇਥੋਂ ਤੱਕ ਕਿਹਾ ਹੈ, ਜੋ ਪ੍ਰਮਾਤਮਾ ਰੁੱਸ ਜਾਏ, ਤਾਂ ਗੁਰੂ ਦੀ ਸ਼ਰਨ ਜਾਣਾ ਚਾਹੀਦਾ ਹੈ, ਪਰ ਜੇ ਗੁਰੂ ਰੁੱਸ ਜਾਏ ਤਾਂ ਪ੍ਰਮਾਤਮਾ ਵੀ ਜੀਵ ਦੀ ਮਦਦ ਨਹੀਂ ਕਰ ਸਕਦਾ”। ਜੈਨ ਧਰਮ ਵਿੱਚ ਵੀ ਗੁਰੂ ਨੂੰ ਅਗਿਆਨ ਦਾ ਵਿਨਾਸ਼ਕ ਅਤੇ ਮੋਕਸ਼ ਮਾਰਗ ਦਾ ਉਪਦੇਸ਼ ਦੇਣ ਵਾਲਾ ਮੰਨਕੇ ਸਨਮਾਨਿਆ ਗਿਆ ਹੈ। ਗੁਰੂ ਦੀ ਪ੍ਰਾਪਤੀ ਬੜੇ ਭਾਗਾਂ ਨਾਲ ਹੁੰਦੀ ਹੈ। ਇਸੇ ਲਈ ਗੁਰੂ ਦਾ ਰਿਸ਼ਤਾ ਸੰਸਾਰ ਦੇ ਸਾਰੇ ਰਿਸ਼ਤਿਆਂ ਤੋਂ ਮਹਾਨ ਮੰਨਿਆ ਗਿਆ ਹੈ। ਅਚਾਰੀਆ ਸ੍ਰੀ ਦੇਸ਼ਭੂਸ਼ਨ ਜੀ ਮਹਾਰਾਜ ਦਾ ਨਾਂ ਕਿਸੇ ਵਾਕਫ਼ੀ ਦਾ ਮੁਹਥਾਜ ਨਹੀਂ। ਮਹਾਂਵੀਰ ਨਿਰਵਾਨ ਸ਼ਤਾਬਦੀ ਸਮੇਂ, ਆਪਜੀ ਵਲੋਂ ਕੀਤੀ ਜੈਨ ਧਰਮ ਤੇ ਸਾਹਿਤ ਦੀ ਸੇਵਾ ਅਨਮੋਲ ਹੈ। ਸੰਨ 1952 ਵਿੱਚ ਟਿਕੈਤਨਗਰ ਵਿਖੇ ਮੈਨਾ ਨੇ ਸਾਰੇ ਪਰਿਵਾਰ ਸਮੇਤ ਮਹਾਰਾਜ ਸ਼ੀ ਦੇ ਦਰਸ਼ਨ ਕੀਤੇ। ਮਹਾਰਾਜ ਸ਼ੀ ਜੀ ਦੇ ਪਹਿਲੇ ਉਪਦੇਸ਼ ਤੋਂ ਪ੍ਰਭਾਵਿਤ ਹੋਕੇ, ਮੈਨਾ ਨੇ ਬ੍ਰਹਮਚਰਜ ਵਰਤ ਧਾਰਨ ਕੀਤਾ। ਆਪਨੇ ਉਸ ਦਿਨ ਤੋਂ ਸਮੁੱਚਾ ਜੀਵਨ ਗੁਰੂ ਚਰਨਾਂ ਵਿੱਚ ਸਮਰਪਤ ਕਰਨ ਦਾ ਫ਼ੈਸਲਾ ਕਰ ਲਿਆ। ਇਸੇ ਸਮੇਂ ਮੈਨਾ ਦੇ ਘਰ ਉਸਦੀ ਭੈਣ ਮਾਲਤੀ ਦਾ ਵੀ ਜਨਮ ਹੋਇਆ। 1952 ਦਾ ਚੋਮਾਸਾ ਅਚਾਰੀਆ ਸ੍ਰੀ ਦੇਸ਼ਭੂਸ਼ਨ ਜੀ ਮਹਾਰਾਜ ਨੇ ਬਾਰਾਬੰਕੀ ਵਿਖੇ ਕੀਤਾ। ਮੈਨਾ ਨੇ ਇਸ ਚੋਮਾਸੇ ਵਿੱਚ ਸ਼ਾਵਕ ਵਰਤ ਦੀ ਸਤਵੀਂ ਤਿਮਾ ਧਾਰਨ ਕੀਤੀ। ਇਹ ਆਪਦਾ ਸੰਜਮ ਵੱਲ ਪਹਿਲਾ ਕਦਮ ਸੀ। ਸ਼ੁਲੀਕਾ ਦੀਖਿਆ | 16 ਸਾਲ ਦੀ ਉਮਰ ਵਿੱਚ ਮੈਨਾ ਨੇ ਸ੍ਰੀ ਮਹਾਂਵੀਰ ਜੀ ਤੀਰਥ (ਰਾਜਸਥਾਨ) ਵਿਖੇ ਅਚਾਰੀਆ ਦੇਸ਼ਭੂਸ਼ਨ ਜੀ ਮਹਾਰਾਜ ਤੋਂ ਚੇਤ ਕ੍ਰਿਸ਼ਨਾ 1 ਨੂੰ ਦਿਗੰਬਰ ਜੈਨ ਸੂਲੀਕਾ ਦੀਖਿਆ ਗ੍ਰਹਿਣ ਕੀਤੀ। ਆਪ ਦਾ ਨਾਂ ਗੁਰੂ ਜੀ ਨੇ ਵੀਰਮਤੀ ਰਖਿਆ। ਆਪ ਦੀ ਸਹਿ ਗੀ ਮਾਤਾ ਬ੍ਰਹਮਮਤੀ ਜੀ ਸਨ। 1953 ਵਿੱਚ ਆਪ ਸੂਲੀਕਾ ਵਿਸ਼ਾਲਮਤੀ ਜੀ ਨਾਲ ਸ਼ਾਮਲ ਹੋ ਗਏ । ਅਚਾਰੀਆ ਸ਼ਾਂਤੀ ਸਾਗਰ ਜੀ ਦੇ ਸਮਾਧੀ ਮਾਰਗ ਸਮੇਂ, ਆਪ ਨੇ ਦੱਖਣ ਭਾਰਤ ਵਿੱਚ ਕਈ ਤੀਰਥਾਂ ਦੀ ਯਾਤਰਾ ਕੀਤੀ, ਅਨੇਕਾਂ ਭਾਸ਼ਾਵਾਂ ਤੇ ਜੈਨ ਗ੍ਰੰਥਾਂ ਦਾ ਸੂਖਮ ਅਧਿਐਨ, ਵਿਦਵਾਨਾਂ ਪਾਸੋਂ ਕੀਤਾ। ਇਸ ਸਮੇਂ ਆਪ ਪਾਸ ਮਾਤਾ ਪਦਮਾਵਤੀ ਨੇ ਦੇਖਿਆ ਗ੍ਰਹਿਣ ਕੀਤੀ। ਆਰਜਿਆ ਦੀਖਿਆ ਤੇ ਧਰਮ ਪ੍ਰਚਾਰ ਅਚਾਰੀਆ ਸ਼ਾਂਤੀ ਸਾਗਰ ਜੀ ਮਹਾਰਾਜ ਦੇ ਦੇਵਲੋਕ ਜਾਣ ਤੋਂ ਬਾਅਦ, ਆਪਦੇ ਵਿਦਵਾਨ ਚੇਲੇ ਵੀਰਸਾਗਰ ਜੀ ਮਹਾਰਾਜ ਅਚਾਰੀਆ ਬਣੇ । ਮਾਧੋਰਾਜਪੁਰਾ ਵਿਖੇ ਆਪਨੇ ਅਚਾਰੀਆ ਵੀਰਸਾਗਰ ਤੋਂ ਆਰਜਿਕਾ ਦੀਖਿਆ ਗ੍ਰਹਿਣ ਕੀਤੀ। ਆਪ ਦਾ ਨਾਂ ਬਦਲ ਕੇ ਮਾਤਾ ਸ੍ਰੀ ਗਿਆਨ ਮਤੀ ਜੀ ਰਖਿਆ ਗਿਆ। ਇਥੇ ਰਹਿ ਕੇ ਆਪਣੇ ਵਿਆਕਰਣ, ਨਿਆਏ ਤਰਕ, ਜੋਤਿਸ਼ ਤੇ ਹੋਰ ਜੈਨ ਅਤੇ ਅਜੈਨ ਗ੍ਰੰਥਾਂ ਦਾ ਅਧਿਐਨ ਕੀਤਾ। ਆਪਨੇ ਲੰਮੀਆਂ ਜੈਨ ਤੀਰਥਾਂ ਦੀਆਂ ਯਾਤਰਾ ਕੀਤੀਆਂ ਹਨ। ਆਪਦੇ ਵਿਦਿਆ ਗੁਰੂਆਂ ਵਿੱਚ ਅਚਾਰੀਆ ਸ਼੍ਰੀ ਮਹਾਂਵੀਰ ਕੀਰਤੀ ਜੀ ਮਹਾਰਾਜ ਅਤੇ ਅਚਾਰੀਆ ਸ੍ਰੀ ਸ਼ਿਵ ਸਾਗਰ ਜੀ ਮਹਾਰਾਜ ਦੇ ਨਾਂ ਵਰਨਣ ਯੋਗ ਹਨ। 1963-64 ਵਿੱਚ ਆਪ ਕਲਕੱਤਾ ਹੁੰਦੇ ਹੋਏ, ਸਮੇਤ ਸ਼ਿਖਰ ਤੀਰਥ ਪਹੁੰਚੇ। ਉਥੇ ਆਪਨੇ ਸੂਲੀਕਾ ਅਭੈਮਤੀ ਨੂੰ ਦੀਖਿਅਤ ਕੀਤਾ। 1965 ਦਾ ਚੋਮਾਸਾ ਆਪਨੇ ਕਰਨਾਟਕ ਦੇ ਪ੍ਰਸਿੱਧ ਤੀਰਥ ਸ੍ਰਵਨ ਬੇਲਰਿਲਾ ਵਿਖੇ ਕੀਤਾ। ਇਹ ਤੀਰਥ ਗੋਮਟੇਸ਼ਵਰ ਬਾਹੂਬਲੀ ਦੀ 57 ਫੁੱਟ ਉੱਚੀ ਮੂਰਤੀ ਕਾਰਨ ਸੰਸਾਰ ਪ੍ਰਸਿੱਧ ਹੈ। ਇਥੇ ਹੀ ਜੈਨ ਰਾਜਾ ਚੰਦਰਗੁਪਤ ਮੋਰੀਆ ਦੀ ਸਮਾਧੀ ਹੈ। ਇਸ ਜਗ੍ਹਾ ਵਿੰਧਿਆ ਗਿਰਿ ਪਹਾੜੀ ਤੇ ਆਪਨੇ 15-15 ਦਿਨ ਮੌਨ ਵਰਤ ਧਾਰਨ ਕਰਕੇ, ਧਿਆਨ ਕੀਤਾ। ਉਸ ਸਮੇਂ ਆਪ ਦੇ ਮਨ ਵਿੱਚ ਜੰਬੂ ਦੀਪ ਦਾ ਨਕਸ਼ਾ ਸਾਹਮਣੇ ਆ ਗਿਆ। ਆਪਨੇ ਵਿਚਾਰ ਕੀਤਾ ਕਿ ਸ਼ਾਸਤਰਾਂ ਵਿੱਚ ਵਰਨਣ ਕੀਤੇ ਜੰਬੂ ਦੀਪ ਦੀ ਰਚਨਾ ਧਰਤੀ ਤੇ ਕਿਉਂ ਨਾ ਕੀਤੀ ਜਾਵੇ? ਆਪ ਦਾ ਇਹ ਸੁਪਨਾ 1975 ਵਿੱਚ ਸਾਕਾਰ ਰੂਪ ਲੈ ਗਿਆ, ਜਦੋਂ ਆਪਨੇ ਹਸਤਨਾਪੁਰ ਵਿਖੇ ਸ਼੍ਰੀ ਦਿਗੰਬਰ ਜੈਨ ਤਰਲੋਕ ਸ਼ੋਧ ਸੰਸਥਾਨ ਦੀ ਸਥਾਪਨਾ ਕੀਤੀ । ਪਹਿਲੇ ਗੇੜ ਵਿੱਚ 84 ਫੁੱਟ ਉੱਚੇ 16 ਮੰਦਿਰਾਂ ਵਾਲੇ ਸਮੇਰੂ ਪਰਬੜ ਦੀ ਰਚਨਾ 1979 ਵਿੱਚ ਹੋਈ। 6 ਸਾਲ ਦੇ ਘੱਟ ਸਮੇਂ ਵਿੱਚ ਹੀ ਪੂਰਾ ਜੰਬੂ ਦੀਪ ਤਿਆਰ ਹੋ ਗਿਆ। 28 ਅਪਰੈਲ ਤੋਂ 2 ਮਈ 1985 ਤੱਕ ਜੰਬੂ ਦੀਪ ਦੀ ਪੰਚ ਕਲਿਆਨਕ ਪੂਜਾ ਹੋਈ। ਜੰਬੂ ਦੀਪ ਵਿੱਚ ਹੀ ਗਿਆਨ ਜਿਓਤੀ ਅਤੇ ਕਮਲ ਮੰਦਰ ਜਿਹੀਆਂ ਸੁੰਦਰ ਇਮਾਰਤਾਂ ਹਨ, ਧਰਮਸ਼ਾਲਾ, ਭੋਜਨਸ਼ਾਲਾ, ਗੈਸਟ ਹਾਊਸ ਅਤੇ ਹਸਪਤਾਲ ਜਿਹੀਆਂ ਕਈ ਪਰਉਪਕਾਰੀ ਸੰਸਥਾਵਾਂ ਭਗਵਾਨ ਸ਼ਾਂਤੀ ਨਾਬ, ਭਗਵਾਨ ਕੁੰਬੂ ਨਾਥ ਤੇ ਭਗਵਾਨ ਅਰਹ ਨਾਥ ਦੀ ਜਨਮ ਭੂਮੀ ਤੇ ਕੰਮ ਕਰ ਰਹੀਆਂ ਹਨ। ਮਾਤਾ ਜੀ ਜੈਨ ਤਰਕ, ਧਰਮ, ਦਰਸ਼ਨ, ਇਤਿਹਾਸ, ਭੂਗੋਲ, ਖਗੋਲ ਆਦਿ ਵਿਸ਼ਿਆਂ ਤੇ ਮਹਾਨ ਵਿਦਵਾਨ ਹਨ। ਆਪਨੇ 150 ਦੇ ਕਰੀਬ ਗੰਥ ਲਿਖੇ ਹਨ। ਆਪਨੇ ਜੰਬੂ ਦੀਪ ਦੀ ਰਚਨਾ ਕਰਕੇ ਦੇਸ਼ ਤੇ ਵਿਦੇਸ਼ਾਂ ਦਾ ਧਿਆਨ ਜੈਨ ਭੂਗੋਲ ਤੇ ਗਣਿਤ ਵੱਲ ਖਿਚਿਆ ਹੈ। ਦੁਨੀਆਂ ਵਿੱਚ ਜੰਬੂ ਦੀਪ ਆਪਣੀ ਮਿਸਾਲ ਆਪ ਹੈ। ਮਾਤਾ ਜੀ ਦੇ ਕਈ ਗ੍ਰੰਥਾਂ ਦਾ ਅਨੁਵਾਦ ਹੋਰ ਭਾਸ਼ਾਵਾਂ ਵਿੱਚ ਵੀ ਹੋ ਚੁੱਕਾ ਹੈ। ਅਨੇਕਾਂ ਅੰਤਰਰਾਸ਼ਟਰੀ ਗੋਸ਼ਟੀਆਂ ਤੇ ਸੈਮੀਨਾਰ ਇਸ ਵਿਸ਼ੇ ਤੇ ਹੋ ਚੁੱਕੇ ਹਨ। ਕਈ ਰੰਥ ਤਾਂ ਲੱਖਾਂ ਦੀ ਗਿਣਤੀ ਵਿੱਚ ਛਪੇ ਹਨ। ਮਾਤਾ ਗਿਆਨ ਮਤੀ ਜੀ ਇੱਕ ਸਰਲ ਆਤਮਾ ਸਨ। ਆਪਦਾ ਸਾਰਾ ਜੀਵਨ ਮਾਨਵਤਾ ਲਈ ਸਮਰਪਿਤ ਹੈ। ਆਪ ਸਭ ਦੀ ਗੱਲ ਪਿਆਰ ਨਾਲ ਸੁਣਦੇ ਹਨ। ਸਹਿਣਸ਼ੀਲਤਾ, ਪੱਕਾ ਇਰਾਦਾ, ਸੱਚ ਲਈ ਲੜਨਾ, ਗਰੀਬਾਂ ਦੀ ਮਦਦ ਕਰਨਾ ਅਤੇ ਸਮਾਜਿਕ ਬੁਰਾਈਆਂ ਰੋਕਣਾ ਆਪ ਦੇ ਜੀਵਨ ਦੇ ਪ੍ਰਮੁੱਖ ਉਦੇਸ਼ ਹਨ। ਸਵਰਗੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਤੋਂ ਲੈ ਕੇ ਹੁਣ ਤੱਕ ਸਾਰੇ ਕੇਂਦਰੀ ਵਜ਼ੀਰ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਵਜ਼ੀਰ ਹਸਤਨਾਪੁਰ ਵਿਖੇ ਆਉਂਦੇ ਹਨ। ਮਾਤਾ ਜੀ ਰਾਹੀਂ ਸਥਾਪਿਤ ਜੰਬੂ ਦੀਪ ਸਮੇਤ ਸਾਰੀਆਂ ਸੰਸਥਾਵਾਂ ਵੇਖਦੇ ਹਨ ਤੇ ਉਹਨਾਂ ਦੀ ਤਰੱਕੀ ਵਿੱਚ ਹਰ ਤਰ੍ਹਾਂ ਦਾ ਯੋਗਦਾਨ ਪਾਉਂਦੇ ਹਨ। ਮਾਤਾ ਜੀ ਹਰ ਗਰੀਬ-ਅਮੀਰ ਨੂੰ ਧਰਮ ਉਪਦੇਸ਼ ਰੂਪੀ ਆਸ਼ੀਰਵਾਦ ਦਿੰਦੇ ਹਨ। ਅਸੀਂ 25ਵੀਂ ਮਹਾਂਵੀਰ ਨਿਰਵਾਨ ਸ਼ਤਾਬਦੀ ਸੰਯੋਜਿਕਾ ਸਿਮਿਤ ਪੰਜਾਬ ਵਲੋਂ ਵਿਧੀ ਅਨੁਸਾਰ ਆਪ ਦੇ ਚਰਨਾਂ ਵਿੱਚ ਬੰਦ ਕਰਕੇ ਸ਼ੁਭ ਕਾਮਨਾਵਾਂ ਭੇਜਦੇ ਹਾਂ। Jain Educationa international For Personal and Private Use Only www.jainelibrary.org
SR No.012075
Book TitleAryikaratna Gyanmati Abhivandan Granth
Original Sutra AuthorN/A
AuthorRavindra Jain
PublisherDigambar Jain Trilok Shodh Sansthan
Publication Year1992
Total Pages822
LanguageHindi
ClassificationSmruti_Granth
File Size26 MB
Copyright © Jain Education International. All rights reserved. | Privacy Policy