________________
गणिनी आर्यिकारत्न श्री ज्ञानमती अभिवन्दन ग्रन्थ
[३९१
ਮਾਤਾ ਸ੍ਰੀ ਗਿਆਨ ਮਤੀ ਅਭਿਨੰਦਨ ਗ੍ਰੰਥ ਦੇ ਪ੍ਰਕਾਸ਼ਨ ਹੇਤੁ
ਕਾਂਤੀਕਾਰੀ ਜੈਨ ਮਾਤਾ ਸ੍ਰੀ ਗਿਆਨ ਮਤੀ ਜੀ
ਲੇਖਕ : ਪਰਸ਼ੋਤਮ ਜੈਨ, ਰਵਿੰਦਰ ਜੈਨ, ਮਾਲੇਰਕੋਟਲਾ। ਜੈਨ ਧਰਮ ਤੇ ਇਸਤਰੀ
ਜੈਨ ਧਰਮ ਵਿੱਚ ਅਧਿਆਤਮਿਕ ਤੇ ਸਮਾਜਿਕ ਪਖੋਂ ਇਸਤਰੀ ਦਾ ਸਰਵਉੱਚ ਸਥਾਨ ਹੈ। ਅੱਜ ਜਦ ਇਸਤਰੀ ਸੁੰਦਰਤਾ ਦੀ ਗੱਲ ਹੁੰਦੀ ਹੈ ਤਾਂ ਸਾਡਾ ਧਿਆਨ ਜੈਨ ਮਣ ਪ੍ਰੰਪਰਾ ਦੀ ਸਾਧਵੀ ਪ੍ਰੰਪਰਾ ਤੇ ਸਾਵਿਕ (ਉਪਾਸਿਕਾ) ਪਰਾ ਵੱਲ ਜਾਂਦਾ ਹੈ। ਜੈਨ ਤੀਰਥੰਕਰਾਂ ਨੇ ਆਪਣੇ ਧਰਮ ਤੀਰਥ ਦੀ ਸਥਾਪਨਾ ਵੇਲੇ ਸਾਧੂ-ਸਾਧਵੀ, ਸ਼ਾਵਕ ਤੇ ਸਾਵਿਕਾ ਰੂਪੀ ਧਰਮ ਤੀਰਥ ਦੀ ਸਥਾਪਨਾ ਕੀਤੀ ਹੈ। ਇਸੇ ਸੱਚੇ ਤੀਰਥ ਦੀ ਸਥਾਪਨਾ ਕਾਰਨ ਰਿਸ਼ਵਦੇਵ ਤੋਂ ਲੈ ਕੇ ਵਰਧਮਾਨ ਮਹਾਂਵੀਰ ਤੱਕ ਸਾਰੇ ਜਿਨੇਸਵਰਾਂ ਨੂੰ ਤੀਰਬੰਕਰ ਕਿਹਾ ਜਾਂਦਾ ਹੈ। ਜਦੋਂ ਇਹ ਚਾਰ ਤੀਰਥ ਜੁੜਦੇ ਹਨ, ਤਾਂ ਜੈਨ ਪਰਿਭਾਸ਼ਾ ਵਿੱਚ ਇਸਨੂੰ ਸਿੰਘ ਆਖਦੇ ਹਨ। ਇਸ ਸੰਘ ਵਿੱਚ ਪੁਰਸ਼ਾਂ ਦੇ ਨਾਲ ਨਾਲ ਇਸਤਰੀਆਂ ਵੀ ਧਾਰਮਿਕ ਤੇ ਸਮਾਜਿਕ ਆਨੰਦ ਮਾਣਦੀਆਂ ਹਨ। ਪਹਿਲੇ ਤੀਰਥੰਕਰਾਂ, ਭਗਵਾਨ ਰਿਸ਼ਵਦੇਵ ਦੀਆਂ ਦੋ ਸਪੁੱਤਰੀਆਂ ਬ੍ਰਹਮੀ ਤੇ ਸੁੰਦਰੀ ਇਸ ਯੁੱਗ ਦੀਆਂ ਮਹਾਨ ਸਾਧਵੀਆਂ ਸਨ। ਕਿਹਾ ਜਾਂਦਾ ਹੈ ਕਿ ਬ੍ਰਹਮੀ ਤੋਂ ਬ੍ਰਹਮੀ ਲਿਪੀ ਦੀ ਉਤਪੱਤੀ ਹੋਈ। ਜੈਨ ਪ੍ਰੰਪਰਾ ਵਿੱਚ ਤੀਰਥੰਕਰਾਂ ਦਾ ਬਹੁਤ ਸਨਮਾਨ ਨਾਲ ਵਰਨਣ ਕੀਤਾ ਗਿਆ ਹੈ। 22ਵੇਂ ਤੀਰਥੰਕਰ ਭਗਵਾਨ ਨੇਮਨਾਥ ਦੀ ਮੰਗੇਤਰ ਸਾਧਵੀ ਰਾਜੂਲ ਦਾ ਆਪਣਾ ਇਤਿਹਾਸ ਹੈ। ਭਗਵਾਨ ਪਾਰਸਨਾਬ ਦੇ ਧਰਮਸੰਘ ਵਿੱਚ ਸਾਧਵੀ ਪੁਸ਼ਪਚੁਲਾ ਸਾਧਵੀ ਜਿਹੀਆਂ ਅਨੇਕਾਂ ਵਿਦਵਾਨ ਸਾਧਵੀਆਂ ਦਾ ਜ਼ਿਕਰ ਹੈ। ਭਗਵਾਨ ਮਹਾਂਵੀਰ ਦਾ ਯੁੱਗ ਧਾਰਮਿਕ ਤੇ ਸਮਾਜਿਕ ਪਖੋਂ ਭਾਰਤੀ ਇਤਿਹਾਸ ਦਾ ਹਨੇਰ ਭਰਪੂਰ ਯੁੱਗ ਮੰਨਿਆ ਜਾਂਦਾ ਹੈ। ਉਸ ਯੁੱਗ ਵਿੱਚ ਇਸਤਰੀ ਨੂੰ ਦਾਸੀ ਬਣਾਕੇ ਗੁਲਾਮਾਂ ਦੀ ਮੰਡੀ ਵਿੱਚ ਪਸ਼ੂਆਂ ਦੀ ਤਰ੍ਹਾਂ ਵੇਚਿਆ ਜਾਂਦਾ ਸੀ। ਇਸਤਰੀ ਨੂੰ ਕਿਸੇ ਵੀ ਤਰ੍ਹਾਂ ਦਾ ਸਮਾਜਿਕ ਤੇ ਧਾਰਮਿਕ ਅਧਿਕਾਰ ਹਾਸਲ ਨਹੀਂ ਸੀ। ਭਗਵਾਨ ਬੁੱਧ ਨੇ ਵੀ ਇਸਤਰੀਆਂ ਨੂੰ ਬੜੀ ਮੁਸ਼ਕਿਲ ਨਾਲ ਆਪਣੇ ਧਰਮ ਵਿੱਚ ਦੀਖਿਅਤ ਕੀਤਾ ਸੀ। ਅਜਿਹੇ ਸਮੇਂ ਭਗਵਾਨ ਮਹਾਂਵੀਰ ਨੇ ਆਪਣੀ 36000 ਹਜ਼ਾਰ ਸਾਧਵੀਆਂ ਦੀ ਵਾਗਡੋਰ ਇੱਕ ਬਾਜ਼ਾਰ ਵਿੱਚ ਵਿਕੀ, ਦਾਸੀ ਚੰਦਨਾਂ ਦੇ ਸਪੁਰਦ ਕਰਕੇ ਦਾਸ ਪ੍ਰਥਾ ਦਾ ਅੰਤ ਕੀਤਾ। ਅੱਜ ਵੀ ਭਗਵਾਨ ਮਹਾਂਵੀਰ ਦਾ ਵਿਸ਼ਾਲ ਸਾਧਵੀ ਪਰਿਵਾਰ ਸਾਰੇ ਭਾਰਤ ਵਿੱਚ ਵੇਖਿਆ ਜਾ ਸਕਦਾ ਹੈ। ਮਾਤਾ ਸ੍ਰੀ ਗਿਆਨ ਮਤੀ ਜੀ
ਜੈਨ ਪ੍ਰੰਪਰਾ ਵਿੱਚ ਦੋ ਮੁੱਖ ਫਿਰਕੇ ਹਨ: ਦਿਗੰਬਰ ਅਤੇ ਸ਼ਵੇਤੰਬਰ । ਦੋਹਾਂ ਫਿਰਕਿਆਂ ਵਿੱਚ ਸਾਧਵੀਆਂ ਦੀ ਗਿਣਤੀ ਸਾਧੂਆਂ ਤੋਂ ਜ਼ਿਆਦਾ ਹੈ। ਜੰਬੂ ਦੀਪ ਹਸਤਨਾਪੁਰ ਦੀ ਨਿਰਮਾਤਾ ਮਹਾਨ ਕ੍ਰਾਂਤੀਕਾਰੀ ਮਾਤਾ ਗਿਆਨ ਮਤੀ ਜੀ ਦਾ ਸਬੰਧ ਜੈਨ ਦਿਗੰਬਰ ਸਾਧਵੀ ਪ੍ਰੰਪਰਾ ਨਾਲ ਹੈ। ਆਪ ਦੀ ਮਹਾਨਤਾ ਦਾ ਅੰਦਾਜ਼ਾ ਜੰਬੂ ਦੀਪ ਤੀਰਥ ਨੂੰ ਵੇਖ ਕੇ ਅਤੇ ਆਪ ਦੁਆਰਾ ਰਚਿਤ ਵਿਸ਼ਾਲ ਸਾਹਿਤ ਪੜ ਕੇ ਅਤੇ ਆਪ ਦੇ ਮਹਾਨ ਦਰਸ਼ਨ ਕਰਕੇ ਹੀ ਕੀਤਾ ਜਾ ਸਕਦਾ ਹੈ। ਉਹਨਾਂ ਦਾ ਗੁਨਗਾਨ ਕਰਨਾ, ਸੂਰਜ ਨੂੰ ਦੀਵਾ ਦਿਖਾਉਣ ਦੇ ਤੁਲ ਹੈ।
| ਅਜਿਹੀ ਮਹਾਨ ਆਤਮਾ ਦਾ ਜਨਮ ਸਾਵਣ-ਸ਼ੁਕਲਾ ਪੂਰਨਮਾਸੀ ਸੰਨ 1934 ਨੂੰ ਟਿਕੈਤਨਗਰ (ਉੱਤਰ ਪ੍ਰਦੇਸ਼) ਵਿਖੇ ਲਾਲਾ ਛੋਟੇ ਲਾਲ ਦੀ ਧਰਮਪਤਨੀ ਮਾਤਾ ਮੋਹਨੀ ਦੇਵੀ ਦੀ ਪਵਿੱਤਰ ਕੁਖੋਂ ਹੋਇਆ। ਇਹ ਪੈਦਾ ਹੋਣ ਵਾਲੀ ਕੋਈ ਮਾਮੂਲੀ ਲੜਕੀ ਨਹੀਂ ਸੀ। ਇਹ ਲੜਕੀ ਤਾਂ ਜੈਨ ਧਰਮ ਦਾ ਭਵਿੱਖ ਸੀ। ਲੜਕੀ ਦੇ ਜਨਮ ਦਿਨ ਤੇ ਲੜਕੀ ਦੇ ਬਾਬਾ ਸ੍ਰੀ ਧਨ ਕੁਮਾਰ ਜੈਨ ਨੂੰ ਮਿੱਤਰਾਂ ਵਲੋਂ ਵਧਾਈਆਂ ਮਿਲੀਆਂ। ਆਪ ਦੇ ਮਾਤਾ ਪਿਤਾ ਨੇ ਆਪ ਦਾ ਨਾਮ ਮੈਨਾ ਰਖਿਆ।
ਬਚਪਨ ਤੋਂ ਹੀ ਮੈਨਾ ਨੂੰ ਜੈਨ ਧਰਮ ਦੇ ਸੱਚੇ ਸੰਸਕਾਰ ਤੇ ਵਾਤਾਵਰਣ ਪ੍ਰਾਪਤ ਹੋਇਆ। ਮੈਨਾ ਦਾ ਜ਼ਿਆਦਾ ਸਮਾਂ ਜੈਨ ਮੰਦਿਰ ਵਿੱਚ ਪੂਜਾ ਤੇ ਸ਼ਾਸਤਰ ਪੜਨ ਤੇ ਸੁਣਨ ਵਿੱਚ ਗੁਜ਼ਰਦਾ। ਸਮਾਂ ਬੀਤਦਾ ਗਿਆ। ਮੈਨਾ ਦੇ ਮਾਤਾ ਪਿਤਾ ਨੇ ਮੈਨਾ ਦੀ ਸਿਖਿਆ ਦਾ ਪ੍ਰਬੰਧ ਕੀਤਾ। ਸਿਖਿਆ
5-6 ਸਾਲ ਦੀ ਉਮਰ ਵਿੱਚ ਹੀ ਆਪਨੇ ਜੈਨ ਧਰਮ ਦੇ ਮੁਢਲੇ ਸਿਧਾਂਤ ਯਾਦ ਕਰ ਲਏ। ਆਪ ਦੀ ਬੁੱਧੀ ਤੇਜ਼ ਦੇਖ ਕੇ ਆਪ ਦੇ ਪਿਤਾ ਨੇ ਪੰਡਿਤ ਕਾਮਤਾ ਪ੍ਰਸ਼ਾਦ ਜੀ ਅਤੇ ਪੰਡਿਤ ਜਮਨਾ ਪ੍ਰਸ਼ਾਦ ਸ਼ਾਸਤਰੀ ਤੋਂ ਆਪ ਨੂੰ ਜੈਨ ਧਰਮ ਸ਼ਾਸਤਰਾਂ ਦਾ ਸੂਖਮ ਅਧਿਐਨ ਕੀਤਾ. ਇਹ ਦੋਵੇਂ ਵਿਦਵਾਨ ਆਪਣੇ ਸਮੇਂ ਦੇ ਪ੍ਰਸਿੱਧ ਜੈਨ ਵਿਦਵਾਨ ਸਨ, ਮੈਨਾ ਨੂੰ ਸਿਖਿਅਤ ਕਰਨ ਵਿੱਚ ਉਹਨਾਂ ਦੀ ਪੂਜਨੀਕ ਮਾਤਾ ਦਾ ਮਹੱਤਵਪੂਰਨ ਹੱਥ ਰਿਹਾ ਹੈ। ਇਹੋ ਕਾਰਨ ਹੈ ਕਿ ਆਪਦੇ ਘਰ ਵਿਚੋਂ ਆਪ ਦੇ ਹੋਰ ਪਰਿਵਾਰ ਵਾਲਿਆਂ ਨੇ ਦਿਗੰਬਰ ਜੈਨ ਦਿਖਿਆ ਗ੍ਰਹਿਣ ਕੀਤੀ ਹੈ।
ਛੋਟੀ ਉਮਰ ਵਿੱਚ ਹੀ ਆਪ ਦੀ ਮਹਾਨਤਾ ਦੇ ਲੱਛਣ ਪ੍ਰਗਟ ਹੋਣੇ ਸ਼ੁਰੂ ਹੋ ਗਏ ਸਨ। ਆਪਨੇ ਬਚਪਨ ਤੋਂ ਲੈ ਕੇ ਅੱਜ ਤੱਕ ਕਦੇ ਵੀ ਗਲਤ ਸਿਧਾਂਤਾ ਨਾਲ ਸਮਝੌਤਾ ਨਹੀਂ ਕੀਤਾ। ਆਪਨੇ ਧਰਮ ਨੂੰ ਆਤਮਾ ਵਿੱਚ ਉਤਾਰਿਆ ਹੈ। ਛੋਟੀ ਉਮਰ ਵਿੱਚ ਹੀ ਆਪਨੇ, ਆਪਣੇ ਘਰ ਵਾਲਿਆਂ ਨੂੰ ਗਲਤ ਅਤੇ ਸਿਧਾਂਤਹੀਨ ਮਾਨਤਾਵਾਂ ਨੂੰ ਤਿਆਗਣ ਦੀ ਪ੍ਰੇਰਣਾ ਦਿੱਤੀ ਸੀ।
ਵੈਰਾਗ
ਵੈਰਾਗ ਸਾਧੂ ਜੀਵਨ ਦੀ ਪਹਿਚਾਨ ਹੈ, ਆਤਮਾ ਹੈ ਅਤੇ ਤਿਆਗੀ ਜੀਵਨ ਦਾ ਮੂਲ ਆਧਾਰ ਹੈ। ਵੈਰਾਗ ਦਾ ਸਾਧੂ ਨਾਲ ਇਸ ਤਰ੍ਹਾਂ ਦਾ ਸਬੰਧ ਹੈ ਜਿਵੇਂ ਕਿ ਫੁੱਲਾਂ ਦਾ ਖੁਸ਼ਬੂ ਨਾਲ। ਬਚਪਨ ਤੋਂ ਹੀ ਮੈਨਾ ਨੂੰ ਸੰਸਾਰ ਦੇ ਕਾਮ ਭੋਗਾਂ ਤੇ ਸੰਸਾਰਿਕ ਸੁਖਾਂ ਤੋਂ ਨਫ਼ਰਤ ਸੀ। ਉਹਨਾਂ ਨੂੰ ਹਮੇਸ਼ਾਂ ਆਪਣੇ ਆਤਮਾ ਦੇ ਕਲਿਆਣ ਦੀ ਚਿੰਤਾ ਰਹਿੰਦੀ ਸੀ। ਮੈਨਾ ਦਾ ਯੁੱਗ ਇਸਤਰੀਆਂ ਪਖੋਂ ਕਾਫ਼ੀ ਪਿਛੜਿਆ ਹੋਇਆ ਸੀ। ਉਹਨਾਂ ਇਸਤਰੀਆਂ ਦੀ ਤਰਸਯੋਗ ਹਾਲਤ ਨੂੰ ਬਹੁਤ ਹੀ ਨਜ਼ਦੀਕੋ ਵੇਖਿਆ। ਇੱਕ ਛੋਟੀ ਜਿਹੀ ਘਟਨਾ ਉਹਨਾਂ ਦੇ ਸਾਧੂ ਜੀਵਨ ਦਾ ਕਾਰਨ ਹੀ ਜਾ ਸਕਦੀ ਹੈ। ਇਸ ਘਟਨਾ ਤੋਂ ਉਹਨਾਂ ਦੇ ਮਹਾਨ ਚਿੰਤਨ ਦਾ ਪਤਾ ਲੱਗਦਾ ਹੈ।
“ਇੱਕ ਵਾਰ ਦੀ ਗੱਲ ਹੈ ਕਿ ਇੱਕ ਪੰਡਿਤ ਜੀ ਧਰਮ ਪ੍ਰਚਾਰ ਲਈ ਜੈਨ ਮੰਦਿਰ ਪਧਾਰੇ। ਉਹਨਾਂ ਆਪਣੇ ਉਪਦੇਸ਼ ਵਿੱਚ ਕਿਹਾ, “ਹਰ ਪ੍ਰਾਣੀ ਅਨੰਤ ਸ਼ਕਤੀ ਦਾ ਮਾਲਕ ਹੈ।)
Jain Educationa international
For Personal and Private Use Only
www.jainelibrary.org