________________
ਇਸ ਤੋਂ ਬਾਅਦ ਮੁਖਵਾਸ ਵਿਧੀ (ਖਾਣ ਵਾਲੇ ਗੰਧਿਤ ਪਦਾਰਥਾਂ) ਦੀ ਹੱਦ ਨਿਸ਼ਚਿਤ ਕੀਤੀ ਅਲੈਚ, ਲੌਗ, ਕਪੂਰ, ਕੰਕੋਲ, ਜੈਫਲ ਵਾਲੇ ਪਦਾਰਥਾਂ ਦੇ ਪਾਨ ਤੋਂ ਛੁਟ ਹਰ ਪ੍ਰਕਾਰ ਦੇ ਪਾਨ ਦਾ ਤਿਆਗ ਕਰ ਦਿਤਾ। 42 ।
ਇਸਤੋਂ ਬਾਅਦ ਆਨੰਦ ਦੇ ਚਾਰ ਪ੍ਰਕਾਰ ਦੇ ਅਨਰਥ ਦੰਡਪਰਿਮਾਣ ਨਾਂ ਦੇ ਵਰਤ ਦਾ ਤਿਆਗ ਕੀਤਾ । ਇਹ ਚਾਰ ਪ੍ਰਕਾਰ ਦੇ ਹਨ । (1) ਅਪਧਿਆਨ (ਬcqਧਾਰ) ਚਾਰਿਤ (2) ਪ੍ਰਮਾਦ (ਤਸਵ) ਚਰਿਤ, (3) ਹਿੰਸਕ (ਵਿਲ) ਸ਼ਸਤਰ, (4) ਪਾਪ ਕਰਮਾਂ (ਬਾਬਵੇ ) ਦਾ ਉਪਦੇਸ਼ ਕਰਨਾ। 43।
ਇਸਤੋਂ ਬਾਅਦ ਮਣ ਭਗਵਾਨ ਮਹਾਵੀਰ ਨੇ ਆਨੰਦ ਮਣ ਦੇ ਉਪਾਸਕ ਨੂੰ ਇਸ ਪ੍ਰਕਾਰ ਕਿਹਾ-“ਹੇ ਆਨੰਦ, ਜੀਵ ਅਜੀਵ ਆਦਿ ਪਰਾਰਥਾਂ ਦਾ ਸਵਰੂਪ ਜਾਨਣ ਵਾਲੇ ਧਰਮ ਦੇ ਪੱਕੇ ਅਤੇ ਮਰਿਆਦਾ ਵਿਚ ਪੱਕੇ ਰਹਿਣ ਵਾਲੇ ਮਣਾਂ ਦੇ ਉਪਾਸਕ ਨੂੰ ਸੱਮਿਅਕਤਵ (ਗਿਆਨ, ਦਰਸ਼ਨ ਤੇ ਚਾਰਿੱਤਰ) ਦੇ ਪੰਜ ਮੁਖ ਅਤਿਆਚਾਰ (ਦੋਸ਼ਾਂ) ਜਾਨ ਲੈਣ ਤਾਂ ਚਾਹੀਦੇ ਹਨ ਪਰ ਇਨ੍ਹਾਂ ਦੋਸ਼ਾਂ ਤੋਂ ਦੂਰ ਰਹਿਨਾ ਚਾਹੀਦਾ ਹੈ । ਉਹ ਦੋਸ਼ ਇਸ ਪ੍ਰਕਾਰ ਹਨ । (1) ਸ਼ੰਕ, (2) ਕਾਂਕਸ਼ਾ, (3) ਵੀਚਕਿਤਸਾ, (4) ਪਰ ਪਾਸੰਡ ਪ੍ਰਸ਼ੰਸਾ ਅਤੇ (3) ਪਰਪਾਬਸੰਡ ਸੰਸਤਵ 144
ਪਾਠ ਨੰ: 40 ਦੀ ਟਿਪਣੀ
1. ਜੇਮਨ ਤੋਂ ਭਾਵ ਚਾਟ, ਭਲਿਆਂ ਆਦਿ ਤੋਂ ਹੈ (ਸਾਧਾਅਮਲ) ਤੋਂ ਭਾਵ ਹੈ ਪਕੌੜੇ ਜਾਂ ਬੜੇ, ਜਿਨ੍ਹਾਂ ਵਿਚ ਖਟਾਈ ਪਾਈ ਜਾਂਦੀ ਹੈ ਆਮ ਬੋਲਚਾਲ ਵਿਚ ਇਸ ਨੂੰ ਕਾਂਜੀ ਬੜਾ ਆਖਿਆ ਜਾਂਦਾ ਹੈ ।
2. ਦਾਲਕ ਅਮਨ ਉਹ ਪਕੌੜੇ ਹਨ ਜੋ ਤੇਲ ਵਿਚ ਤਲੇ ਜਾਂਦੇ ਹਨ ਖਟਾਈ ਦਾ ਇਸਤੇਮਾਲ ਇਨਾਂ ਨਾਲ ਵੀ ਕੀਤਾ ਜਾਂਦਾ ਹੈ ਮਾਰਵਾੜ ਵਿਚ ਇਸੇ ਨੂੰ ਦਾਲੀਆਂ ਕਿਹਾ ਜਾਂਦਾ ਹੈ ।
ਪੰਜ ਸੁਗੰਧ ਵਾਲੇ ਪਦਾਰਥ ਹਨ ਕੰਕੋਲ, ਕਾਲੀ ਮਿਰਚ, ਅਲੈਚੀ, ਜਾਤੀਫਲ, ਕਪੂਰ ।
3. ਬਿਨਾਂ ਕਿਸੇ ਛੁੱਟ ਕਾਰਨ, ਬਿਨਾ ਕਸੂਰ ਤੋਂ ਕਿਸੇ ਜੀਵ ਨੂੰ ਨਜਾਇਜ਼ , ਭੰਗ ਕਰਨਾ ਅਨਰਥ ਦੰਡ ਹੈ ।