________________
ਯੋਗ ਭੂਮੀ ਤੋਂ ਛੁੱਟ ਬਾਕੀ ਭੂਮੀ ਦਾ ਤਿਆਗ ਕਰ ਦਿਤਾ i191 | ਉਸਤੋਂ ਬਾਅਦ ਬੈਲ ਗੱਡੀਆਂ ਦੀ ਹੱਦ ਨਿਸ਼ਚਿਤ ਕੀਤੀ । 5 ਸੌ ਗੱਡੇ ਯਾਤਰਾ ਲਈ ਅਤੇ 500 ਭਾਰ ਢੋਣ ਲਈ ਰਖਕੇ ਬਾਕੀ ਗੱਡੇ ਰਖਣ ਦਾ ਤਿਆਗ ਕਰ ਦਿੱਤਾ 120।
ਉਸਤੋਂ ਬਾਅਦ ਕਿਸ਼ਤਿਆਂ ਦੀ ਹੱਦ ਨਿਸਚਿਤ ਕੀਤੀ ਚਾਰ ਮਾਲ ਢੋਣ ਲਈ, ਚਾਰ ਯਾਤਰਾ ਲਈ ਰਖਕੇ ਬਾਕੀ ਰਖਣ ਦਾ ਤਿਆਗ ਕਰ ਦਿਤਾ|2li
ਇਸਤੋਂ ਬਾਅਦ ਆਨੰਦ ਨੇ ਨਿਤ ਵਰਤੋਂ ਦੀਆਂ ਚੀਜਾਂ ਦੀ ਹੱਦ ਨਿਸ਼ਚਿਤ ਕੀਤੀ ! ਸਭ ਤੋਂ ਪਹਿਲਾਂ ਉਦਦਰਵਣਿਕਾ ਵਿਧੀ (ਭਾਵ ਇਸ਼ਨਾਨ ਤੋਂ ਬਾਅਦ ਗਿੱਲਾ ਸ਼ਰੀਰ ਸੁਕਾਉਣ ਵਾਲਾ ਤੌਲਿਆ) ਦੀ ਹੱਦ ਨਿਸਚਿਤ ਕੀਤੀ । ਗੰਧਕਸ਼ਾਏ ਨਾਓ ਦੇ ਕਪੜੇ ਤੋਂ ਛੁਟ ਤਰਾਂ ਦੇ ਤੌਲੀਏ ਦਾ ਤਿਆਗ ਕਰ ਦਿਤਾ ।22।
ਇਸਤੋਂ ਬਾਅਦ ਆਨੰਦ ਨੇ ਦੰਦ ਧਵਨ ਵਿਧੀ (ਦਾਤੁਨ, ਮੰਜਨ) ਦੀ ਹੱਦ ਨਿਸ਼ਚਿਤ ਕੀਤੀ । ਹਰ ਮੁਲੱਹਟੀ ਦੀ ਦਾਤਨ ਤੋਂ ਛੁਟ ਹਰ ਕਿਸਮ ਦੀ ਦਾਤੂਨ ਦਾ ਤਿਆਗ ਕਰ ਦਿਤਾ ।23।
| ਇਸਤੋਂ ਬਾਅਦ ਫੁੱਲ ਵਿਧੀ ਦੀ ਹੱਦ ਨਿਸ਼ਚਿਤ ਕੀਤੀ । ਖੀਰਾਮਲਕ ਤੋਂ ਛੁਟ | ਫੁੱਲਾਂ ਦਾ ਤਿਆਗ ਕਰ ਦਿਤਾ (24)
| ਇਸ ਤੋਂ ਬਾਅਦ ਅਭਰਨਵਿਧੀ (ਮਾਲਸ) ਦੀਆਂ ਚੀਜਾਂ ਦੀ ਹੱਦ ਨਿਸ਼ਚਿਤ ਕੀਤੀ । ਸ਼ਤਪਾਕ ਅਤੇ ਸ਼ਹਸਤਪਾਕ ਨਾਓਂ ਦੇ ਤੇਲਾਂ ਨੂੰ ਛਡ ਕੇ ਸਭ ਮਾਲਿਸ਼
1. ਇਕ ਹੱਲ 100 ਨਿਵਰਤਨਾ ਦਾ ਹੁੰਦਾ ਹੈ ਨਿਵਰਤਨ ਤੋਂ ਭਾਵ ਬਲਦਾਂ ਮੁੜਨਾ ਜਾਂ ਘੁਮਾ ਹੈ । ਇਕ ਹੱਲ 100 ਬਿਘ ਦੇ ਬਰਾਬਰ ਸਮਝਣਾ ਚਾਹੀਦਾ ਹੈ ।
2. ਛੇਵਾਂ ਵਰਤ ਦਿਸ਼ਾ ਪਰਮਾਨ ਹੈ ਜਿਸ ਅਨੁਸਾਰ ਉਪਾਸ਼ਕ ਆਪਣੇ ਵਿਉਪਾਰ ਖੇਤੀ ਆਦਿ ਧੰਦੇ ਲਈ ਸਫ਼ਰ ਦੀ ਹੱਦ ਨਿਸ਼ਚਿਤ ਕਰਦਾ ਹੈ ।
ਪਾਠ ਨੰ: 24 ਦੀ ਟਿਪਣੀ ।
(1) ਖੀਰਾਮਲਕ ਦਾ ਅਰਥ ਹੈ ਧੀਆ ਆਉਲਾ, ਜਿਸ ਵਿਚ ਗੁਠਲੀ ਨਾਂ ਪਈ ਹੋਵੇ ਇਸ ਦਾ ਪਾਣੀ ਅੱਖਾਂ ਤੇ ਸਿਰ ਧੋਣ ਲਈ ਵਰਤਿਆ ਜਾਂਦਾ ਹੈ ।
(2) ਜੋ ਵਸਤਾਂ ਇਕ ਵਾਰ ਕੰਮ ਆਉਂਦੀਆਂ ਹਨ ਉਹ ਉਪਯੋਗ ਅਖਵਾਉਦੀਆਂ ਹਨ
[ 21