________________
ਆਸ਼ੀਰਵਾਦ
ਮੈਨੂੰ ਇਹ ਜਾਣਕੇ ਬਹੁਤ ਖੁਸ਼ੀ ਹੋਈ ਹੈ ਕਿ ਆਪ ਅਤੇ ਤੁਹਾਡੇ ਸਾਥੀ ਪੁਰਸ਼ੋਤਮੰ ਦਾਸ ਜੈਨ ਨੇ ਸ਼੍ਰੀ ਉਪਾਸਕ ਦਸਾਂਗ ਸੂਤਰ ਦਾ ਪਹਿਲੀ ਵਾਰ ਪੰਜਾਬੀ ਅਨੁਵਾਦ ਕੀਤਾ ਹੈ। ਜੋ ਕਿ ਪ੍ਰਸ਼ੰਸ਼ਾ ਯੋਗ ਹੈ । ਸ਼੍ਰੀ ਉਪਾਸਕ ਦਸਾਂਗ ਸੂਤਰ ਦੇ ਪਹਿਲਾਂ ਵੀ ਕਈ ਭਾਸ਼ਾਵਾਂ ਵਿਚ ਅਨੁਵਾਦ ਹੋ ਚੁਕੇ ਹਨ । ਪਰ ਪੰਜਾਬੀ ਵਿਚ ਇਹ ਪਹਿਲਾਂ ਅਨੁਵਾਦ ਹੈ। ਮੈਨੂੰ ਆਸ ਹੈ ਕਿ ਸੂਝ ਵਾਲੇ ਪੰਜਾਬੀ ਸ਼੍ਰੀ ਉਪਾਸਕ ਦਸਾਂਗ ਸੂਤਰ ਰਾਹੀਂ ਭਗਵਾਨ ਮਹਾਂਵੀਰ ਰਾਹੀਂ ਪ੍ਰਗਟਾਏ ਗ੍ਰਹਿਸਥ ਧਰਮ ਦੇ ਨਿਯਮਾਂ ਨੂੰ ਸਮਝਕੇ ਜੀਵਨ ਸਫਲ ਬਨਾਉਣਗੇ । ਮੈਂ ਅਨੁਵਾਦਕ, ਸੰਪਾਦਕ, ਪ੍ਰਕਾਸ਼ਕ ਅਤੇ ਦਾਨ ਦੇਣ ਵਾਲੇ ਨੂੰ ਇਸ ਸ਼ੁਭ ਕੰਮ ਲਈ ਵਧਾਈ ਭੇਜਦਾ ਹਾਂ।
ਅਚਾਰਿਆ ਵਿਜੇਂਦਰ ਸੂਰੀ ਜੰਨ ਉਪਾਸਰਅ ਅੰਬਾਲਾ