________________
ਤਰਾਂ ਮੰਨਦੇ ਹਨ ! | ਇਨ੍ਹਾਂ ਗ੍ਰੰਥਾਂ ਤੇ ਅਨੇਕਾਂ ਭਾਸ਼ਾ ਤੇ ਟੀਕਾਵਾਂ ਲਿਖੀਆਂ ਗਈਆਂ ਹਨ । ਤਤਵਾਰਥ | ਸੂਤਰ ਦੀ ਪ੍ਰਮੁੱਖ ਟੀਕਾ ਤਤਵਾਰਥ ਰਾਜਵਾਰਤਿਕ ਹੈ । ਦਿਗੰਬਰ ਫਿਰਕਿਆਂ ਵਾਲਿਆਂ ਨੇ
ਮਾਣ ਤੇ ਨਯ ਦੇ ਵਿਸ਼ੇ ਤੇ ਬਹੁਤ ਸਾਹਿਤ ਲਿਖਿਆ ਹੈ । ਦਿਗੰਬਰ ਸੰਪਰਦਾਏ ਵਾਲਿਆਂ ਨੇ ਸੰਸਕ੍ਰਿਤ ਤੇ ਅਪਸ਼ ਭਾਸ਼ਾ ਵਿੱਚ ਪੁਰਾਨ ਸਾਹਿਤ ਦੀ ਰਚਨਾ ਵੀ ਕੀਤੀ ਹੈ । ਦਿਗੰਬਰ ਸਾਹਿਤਕਾਰ ਵਿੱਚੋਂ ਪ੍ਰਮੁਖ ਅਚਾਰਿਆ ਉਮਾਸਵਾਤੀ, ਅੰਕਲਕ, ਵਿਦਿਆਨੰਦੀ ਕੁਦਕੁੰਦ, ਸਮੱਤਭਦਰ, ਵਸੁਨੰਦੀ ਆਦਿ ਦੇ ਨਾਂ ਬਹੁਤ ਪ੍ਰਸਿਧ ਹਨ ।
ਸ਼ਵੇਤਾਂਬਰ ਪਰੰਪਰਾ ਸ਼ਵੇਤਾਂਬਰ ਪਰੰਪਰਾ ਅਨੁਸਾਰ ਜੰਬੂ ਸਵਾਮੀ ਤੋਂ ਬਾਅਦ ਕੇਵਲ-ਗਿਆਨ ਦੀ ਪਰੰਪਰਾ ਖਤਮ ਹੋ ਗਈ । ਅਚਾਰਿਆ ਸਭੁਲਭਦਰ ਮਹਾਂਵੀਰ ਸੰਮਤ 170-205 ਤਕ 14 ਪੂਰਵਾਂ ਦੇ ਜਾਨਕਾਰ ਸਨ, ਵਿਜੈ ਸੂਰੀ ਤਕ 10 ਪੂਰਵਾਂ ਦੇ ਜਾਨਕਾਰ ਸਨ । ਆਰੀਆ ਰਕਸ਼ਿਤ (ਮਹਾਂਵੀਰ ਸੰਮਤ 597) ਨੂੰ ਪੂਰਵਾਂ ਦੇ ਜਾਨਕਾਰ ਸਨ । ਉਨ੍ਹਾਂ ਦੇ ਸ਼ਿਸ਼ ਪ੍ਰਸਯਮਿਤਰ 9 ਪੂਰਵਾਂ ਦੇ ਜਾਨਕਾਰ ਸਨ । 8-7-6 ਪੂਰਵਾਂ ਦੇ ਜਾਨਕਾਰਾਂ ਬਾਰੇ ਕੋਈ ਵਰਨਣ ਪ੍ਰਾਪਤ ਨਹੀਂ ਹੁੰਦਾ। | ਇਸ ਤੋਂ ਬਾਅਦ ਅਚਾਰੰਗ ਸੂਤਰ ਦਾ ਮਹਾਪ੍ਰਗਿਆ ਨਾਮਕ ਅਧਿਐਨ ਨਸ਼ਟ ਹੋ ਗਿਆ। ਪ੍ਰਸ਼ਨ ਵਿਆਕਰਨ ਦਾ ਸਾਰਾ ਵਿਸ਼ਾ ਹੀ ਬਦਲ ਗਿਆ। ਗਿਆਤਾ ਧਰਮ ਕਥਾਂਗ ਸੂਤਰ ਦੀਆਂ ਕਈ ਕਹਾਣੀਆਂ ਨਸ਼ਟ ਹੋ ਗਈਆਂ । | ਇਹ ਵੀ ਮੰਨਿਆ ਜਾਂਦਾ ਹੈ ਕਿ ਦੇਵਾਅਰਧਗਣੀ ਸ਼ਮਾ ਸ਼ਰਮਣ ਵੀ ਪੂਰਵਾਂ ਦਾ ਕੁਝ ਹਿੱਸਾ ਜਾਣਦੇ ਸਨ । ਇਹ ਉਹੀ ਅਚਾਰਿਆ ਸਨ ਜਿਨ੍ਹਾਂ ਦੀ ਅਗਵਾਈ ਹੇਠ ਮਹਾਂਵੀਰ ਦੀ ਦਸਵੀਂ ਸਦੀ ਹੇਠ ਆਗਮ ਸਾਹਿਤ ਪਿਬੱਧ ਕੀਤਾ ਗਿਆ । ਇਸ ਪ੍ਰਕਾਰ ਭਗਵਾਨ ਮਹਾਂਵੀਰ ਦੇ ਨਿਰਵਾਂਨ ਤੋਂ 1000 ਸਾਲ ਬਾਅਦ ਕੋਈ ਵੀ ਪੂਰਵਾਂ ਦਾ ਜਾਨਕਾਰ ਨਾ ਰਿਹਾ, ਅਤੇ ਆਗਮ ਸਾਹਿਤ ਦਾ ਕਾਫੀ ਹਿੱਸਾ ਵੀ ਨਸ਼ਟ ਹੋ ਗਿਆ ।
ਆਗਮਾਂ ਦੀ ਸੰਖਿਆ ਬਾਰੇ ਅਨੇਕਾਂ ਮੱਤ ਪ੍ਰਚਲਤ ਹਨ । ਪਰ ਅੱਜ ਕਲ ਆਗਮ ਤਿੰਨ ਰੂਪ ਵਿੱਚ ਮਿਲਦੇ ਹਨ ।
(1) 84 ਆਗਮ (2) 45 ਆਗਮ (3) 32 ਆਗਮ
84 ਆਗਮ ਉਤਕਾਲਿਕ-(1) ਦਸ਼ਵੇਕਾਲਿਕ (2) ਕਲਪਿਕਲਪਿਕ (3) ਸ਼੍ਰੋਲ
| xvi ]