________________
9. ਤਿਖਿਆਨ ਪ੍ਰਵਾਦ 10. ਵਿਦਿਆਨੁ ਪ੍ਰਵਾਦ 11. ਕਲਿਆਨ 12. ਪ੍ਰਣਾਵਾਯ 13. ਕ੍ਰਿਆਵਿਸ਼ਾਲ
14. ਲੋਕਵਿੰਦੂਸਾਰ ਜੈਨ ਧਰਮ ਦੇ ਦੋਹੇ ਪ੍ਰਮੁੱਖ ਫਿਰਕੇ ਇਹ ਗੱਲ ਮੰਨਦੇ ਹਨ ਕਿ ਭਗਵਾਨ ਮਹਾਂਵੀਰ ਦਾ ਅਸਲ ਸਾਹਿਤ ਨਸ਼ਟ ਹੁੰਦਾ ਰਿਹਾ ਹੈ। ਇਸ ਬਾਰੇ ਜਦ ਅਸੀਂ ਦੋਹੇ ਫਿਰਕਿਆਂ ਦਾ ਇਤਿਹਾਸ ਵੇਖਦੇ ਹਾਂ ਤਾਂ ਇਸ ਬਾਰੇ ਮਤਭੇਦ ਦਾ ਪਤਾ ਹੈ ।
ਆਗਮ ਦਾ ਨਸ਼ਟ ਹੋਣਾ
'ਦਿਗੰਬਰ ਪਰੰਪਰਾ ਅਨੁਸਾਰ ਦਿਗੰਬਰ ਪਰੰਪਰਾ ਅਨੁਸਾਰ ਅੱਜ ਕਲ ਕੋਈ ਆਗਮ ਉਪਲਭਧ ਨਹੀਂ ਹੈ । ਭਗਵਾਨ ਮਹਾਂਵੀਰ ਦੇ ਨਿਰਵਾਨ ਤੋਂ 62 ਸਾਲ ਬਾਅਦ ਕੇਵਲ-ਗਿਆਨੀ (ਬਹਮ ਗਿਆਨੀ) ਖਤਮ ਹੋ ਗਏ । ਆਖਰੀ ਕੇਵਲ-ਗਿਆਨੀ ਸ਼ੀ ਜੰਬੂ ਸਵਾਮੀ ਸਨ । ਉਨ੍ਹਾਂ ਤੋਂ 100 ਸਾਲ ਬਾਅਦ ਸ਼ਰੁਤ ਕੇਵਲੀ ਦੀ ਪਰੰਪਰਾ ਵੀ ਖਤਮ ਹੋ ਗਈ । ਆਖਰੀ ਸ਼ਰੁਤ ਕੇਵਲ ਭਦਰਵਾਹੁ ਸਨ । ਇਸ ਤੋਂ 183 ਸਾਲ ਬਾਅਦ 10 ਪੂਰਵਾਂ ਦਾ ਗਿਆਨ ਵੀ ਨਸ਼ਟ ਹੋ ਗਿਆ । ਆਖਰੀ ਪੂਰਵਾਂ ਦੇ ਜਾਨਕਾਰ ਸੁਧਰਮਾਂ ਜਾਂ ਧਰਸੇਨ ਸਨ । ਉਨ੍ਹਾਂ ਤੋਂ 220 ਸਾਲ ਬਾਅਦ 11 ਅੰਗਾਂ ਦੇ ਜਾਨਕਾਰ ਵੀ ਖਤਮ ਹੋ ਗਏ । ਆਖਰੀ ਅੰਗਾਂ ਦੇ ਜਾਨਕਾਰ ਕੰਸ ਅਚਾਰਿਆ ਸਨ । ਇਸ ਤੋਂ 118 ਸਾਲ ਬਾਅਦ ਆਚਾਰੰਗ ਸੂਤਰ ਦੇ ਆਖਰੀ ਜਾਨਕਾਰੀ ਲੋਹ ਆਚਾਰਿਆਂ ਸਮੇਂ ਸਾਰਾ ਆਗਮ ਸਾਹਿਤ ਨਸ਼ਟ ਹੋ ਗਿਆ । ਇਸ ਪ੍ਰਕਾਰ 62+100+183-220+118=683 ਮਹਾਂਵੀਰ ਨਿਰਵਾਨ ਦੀ 7
ਸਦੀ ਵਿੱਚ ਸਾਰਾ ਸਾਹਿਤ ਨਸ਼ਟ ਹੋ ਗਿਆ । ਉਸ ਸਮੇਂ ਦ੍ਰਿਸ਼ਟੀਵਾਦਕ ਨਾਮਕ ਅੰਗ ਦੇ | ਕੁਝ ਅੰਸ਼ ਅਚਾਰਿਆ ਧਰ ਸੇਨ ਨੂੰ ਯਾਦ ਸਨ । ਉਨ੍ਹਾਂ ਸੋਚਿਆ ਕਿ ਜੇ ਇਨ੍ਹਾਂ ਨੂੰ ਲਿਪਿਬੱਧ
ਨਾ ਕੀਤਾ ਤਾਂ ਕੁਝ ਵੀ ਨਹੀਂ ਬਚੇਗਾ । ਸੋ ਉਨ੍ਹਾਂ ਨੇ ਪਹਿਲੀ ਸਦੀ ਦੇ ਸ਼ੁਰੂ ਵਿੱਚ ਗਿਰਨਾਰ ਪਰਬਤ ਦੀ ਚੰਦਰ ਗਿਰੀ ਗੁਫਾ ਵਿੱਚ ਆਪਣੇ ਦੇਲੇ ਪੁਸ਼ਪ ਦੇਵ ਅਤੇ ਭੂਤਵਲੀ ਨੂੰ ਇਕੱਠਾ ਕਰ ਕੇ ਸਾਹਿਤ ਨੂੰ ਲਿਖਾਇਆ ਜੋ ਕਿ ਮਹਾਬੰਧ ਨਾਉਂ ਦੇ ਵਿਸ਼ਾਲ ਗੰਥ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ । ਇਸ ਨੂੰ ਮਹਾਬੰਧ ਸਟਖੰਡ ਆਗਮ ਵੀ ਆਖਦੇ ਹਨ । ਇਸ ਤੋਂ ਛੁਟ ਦਿਗੰਬਰ ਫਿਰਕੇ ਵਾਲੇ ਤਤਵਾਰਥ ਸੂਤਰ, ਕਸ਼ਾਏ ਪਾਹੁੜ, ਗੋਮਣਸਾਰ, ਪ੍ਰਵਚਨਸਾਰ, ਨਿਅਮਸਾਰ, ਵਸੁਨੰਦੀ ਮੁਰਾਵਕਾਚਾਰ, ਤਿਲਯ ਪ੍ਰਤੀ ਆਦਿ ਗ੍ਰੰਥਾਂ ਨੂੰ ਆਗਮਾਂ ਦੀ
[ xv