________________
ਸਮੱਰਪਨ
ਜੈਨ ਧਰਮ ਵਿਚ ਇਸਤਰੀ ਜਾਤੀ ਦਾ ਪ੍ਰਮੁੱਖ ਸਥਾਨ ਰਿਹਾ ਹੈ । ਹਰ ਤੀਰਥੰਕਰ ਸਾਧੂ, ਸਾਧਵੀ, ਉਪਾਸਕ ਉਪਾਸਿਕਾ ਰੂਪੀ ਤੀਰਥ ਦੀ ਸਥਾਪਨਾ ਕਰਦਾ ਹੈ । ਹਰ ਤੀਰਥੰਕਰ ਦੇ ਸਮੇਂ ਹਜ਼ਾਰਾਂ ਇਸਤਰੀਆਂ ਨੇ ਵੀ ਪੁਰਸ਼ਾਂ ਦੇ ਨਾਲ ਤੱਪ ਤਿਆਗ ਦਾ ਮਾਰਗ ਗ੍ਰਹਿਣ ਕਰਕੇ ਆਤਮ ਕਲਿਆਨ ਕੀਤਾ ਹੈ । ਇਕੱਲੇ ਭਗਵਾਨ ਮਹਾਂਵੀਰ ਦੀਆਂ 36000 ਸਾਧਵੀਆਂ ਸਨ । ਸੋ ਆਗਮਾਂ ਵਿਚ ਅਨੇਕਾਂ ਜੈਨ ਸਾਧਵੀਆਂ ਦੇ ਤੱਪ ਤਿਆਗ ਦਾ ਵਰਨਣ ਸ਼ਾਇਦ ਹੀ ਕਿਸੇ ਧਰਮ ਵਿਚ ਮਿਲਦਾ ਹੋਵੇ ।
ਇਸੇ ਸਾਧਵੀ ਪਰੰਪਰਾ ਨੂੰ ਸਾਧਵੀ ਸ੍ਰੀ ਸਵਰਨ ਕਾਂਤਾ ਜੀ ਮਹਾਰਾਜ ਨੇ ਸਵੀਕਾਰ ਕੀਤਾ । ਆਪ ਦਾ ਜਨਮ ਪੰਜਾਬ ਦੇ ਇਕ ਪ੍ਰਸਿਧ ਜੈਨ ਘਰਾਣੇ ਵਿਚ 26 ਜਨਵਰੀ 1929 ਨੂੰ ਲਾਹੌਰ ਵਿਖੇ ਹੋਇਆ। ਆਪ ਦੇ ਪਿਤਾ ਸਵਰਗਵਾਸੀ ਖਜਾਨ ਚੰਦ ਸਨ ਅਤੇ ਮਾਤਾ ਸ੍ਰੀ ਮਤੀ ਦੁਰਗੀ ਦੇਵੀ ਜੀ ਸਨ । ਆਪ ਦੇ ਮਾਤਾ ਪਿਤਾ ਜੈਨ ਸਮਾਜ ਦੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ ਜੁਟੇ ਰਹਿੰਦੇ ਸਨ । ਆਪ ਦੀ ਮਾਤਾ ਜੀ, ਆਪ ਨੂੰ ਸਮਾਇਕ,ਮੁਨੀਆਂ ਦੇ ਪ੍ਰਵਚਨ ਅਤੇ ਹੋਰ ਸਵਾਧੀਐ ਕਰਨ ਦੀ ਪ੍ਰੇਰਣਾ ਦਿੰਦੇ ਰਹਿੰਦੇ ਸਨ ਸ਼ੀ ਸਵਰਨ ਕਾਂਤਾ ਜੀ ਦਾ ਮਨ ਵੀ ਇਨਾਂ ਜੈਨ ਸੰਸਕਾਰਾਂ ਵਿਚ ਇਨਾ ਜੁਟ ਗਿਆ ਕਿ
ਉਹ ਸੰਸਾਰ ਨੂੰ ਅਸਾਰ ਸਮਝਣ ਲਗੇ । ਆਪ ਨੇ ਜਲੰਧਰ ਛਾਵਨੀ ਵਿਖੇ ਛੋਟੀ ਜਿਹੀ | ਉਮਰ ਵਿਚ ਹੀ ਖੰਡੇ ਰੂਪੀ ਜੈਨ ਸਾਧਵੀ ਭੇਸ ਧਾਰਨ ਕੀਤਾ। ਆਪ ਬਚਪਨ ਤੋਂ ਬੜੇ
ਤੀਖਣ ਬੁਧੀ ਸਨ । ਛੇਤੀ ਆਪਨੇ ਅੰਗਰੇਜ਼ੀ, ਪੰਜਾਬੀ, ਹਿੰਦੀ, ਰਾਜਸਥਾਨ, ਗੁਜਰਾਤੀ, ਸੰਸਕ੍ਰਿਤ, ਪ੍ਰਾਕ੍ਰਿਤ ਭਾਸ਼ਾ ਦਾ ਗਿਆਨ ਹਾਸਲ ਕਰ ਲਿਆ । ਆਪ ਨੇ ਜੈਨ ਧਰਮ ਦੇ ਪ੍ਰਚਾਰ ਲਈ ਜੰਮੂ ਕਸ਼ਮੀਰ, ਪੰਜਾਬ-ਹਰਿਆਣਾ, ਹਿਮਾਚਲ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿਚ ਭ੍ਰਮਣ ਕੀਤਾ । ਆਪ ਜੀ ਦੀ ਸ਼ੁਭ ਪ੍ਰੇਰਣਾ ਨਾਲ ਸਮਿਤੀ ਵਰਗੇ ਬੜੇ ਬੜੇ ਕੰਮ ਹੋਏ । ਨਾਲ ਨਾਲ ਪੰਜਾਬੀ ਵਿਚ ਜੈਨ ਸਾਹਿਤ ਦਾ ਕੰਮ ਵੀ ਸ਼ੁਰੂ ਹੋਇਆ। ਜੋ ਛੋਟੀਆਂ ੨ ਪੁਸਤਕਾਂ ਤੋਂ ਹਟ ਕੇ ਜੈਨ ਆਗਮਾਂ ਦੇ ਪੰਜਾਬੀ ਅਨੁਵਾਦ ਦਾ ਰੂਪ ਧਾਰਨ ਕਰ ਗਿਆ । ਪਹਿਲਾ ਮੂਲ ਸੂਤਰ ਸ਼੍ਰੀ ਉਤਰਾਧਿਐਨ ਸੂਤਰ ਦਾ ਅਨੁਵਾਦ (ਮੇਰੇ) ਦਾਸ ਹਥੋਂ ਪੂਰਾ ਹੋਇਆ। ਇਸ ਗਰੰਥ ਦੀ ਛਪਾਈ ਦਾ ਸਾਰਾ ਖਰਚਾ ਆਪ ਜੀ ਨੂੰ