________________
ਧੰਨਵਾਦ
ਪੰਚੀਸਵੀਂ ਮਹਾਂਵੀਰ ਨਿਰਵਾਨ, ਸੰਤਾਵਦੀ ਸੰਯੋਜਿਕਾ ਸਮਿਤੀ ਪੰਜਾਬ ਦੀ ਸਥਾਪਨਾ ਭਗਵਾਨ ਮਹਾਂਵੀਰ ਦੇ ਉਪਦੇਸ਼ਾਂ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਲੈ ਕੇ ਹੋਈ ਸੀ। ਇਸ ਸਮਿਤੀ ਦੀ ਸਥਾਪਨਾ ਵਿਚ ਜੈਨ ਭੂਸ਼ਨ ਭੰਡਾਰੀ ਸ਼੍ਰੀ ਪਦਮ ਚੰਦ ਜੀ ਮਹਾਰਾਜ ਅਤੇ ਸਾਧਵੀਂ ਸਵਰਨ ਕਾਂਤਾ ਜੀ ਦਾ ਪ੍ਰਮੁਖ ਹੱਥ ਸੀ । ਇਸ ਦੇ ਸੰਸਥਾਪਕਾਂ ਵਿਚ ਇਸ ਗਰੰਥ ਦੇ ਅਨੁਵਾਦਕ ਰਵਿੰਦਰ ਕੁਮਾਰ ਜੈਨ ਦੇ ਅਤੇ ਸੰਪਾਦਕ ਪੁਰਸ਼ੋਤਮ ਦਾਸ ਜੈਨ ਦਾ ਪ੍ਰਮੁਖ ਹਿੱਸਾ ਰਿਹਾ ਹੈ । ਇਸੇ ਸਮਿਤੀ ਤੋਂ ਅਗੇ ਸਰਕਾਰੀ ਸਮਿਤੀ, ਫੇਰ ਸ਼੍ਰੀ ਮਹਾਂਵੀਰ ਜੈਨ ਸੰਘ ਪੰਜਾਬ ਬਣੇ । ਇਹ ਸਮਿਤੀ ਲਗਾਤਾਰ 8 ਸਾਲ ਤੋਂ ਅਪਣੇ ਪ੍ਰਚਾਰ ਵਿਚ ਲਗੀ ਹੋਈ ਹੈ । ਇਸਦਾ ਪ੍ਰਮੁਖ ਕੰਮ ਪੰਜਾਬੀ ਵਿਚ ਆਮ ਲੋਕਾਂ ਲਈ ਜੈਨ ਸਾਹਿਤ ਤਿਆਰ ਕਰਨਾ ਹੈ ।
ਸਾਨੂੰ ਖੁਸ਼ੀ ਹੈ ਕਿ ਅਸੀਂ ਬੜੀਆਂ ਕਠਿਨਾਈਆਂ ਨੂੰ ਪਾਰ ਕਰਦੇ ਹੋਏ ਸ਼੍ਰੀ ਉਤਰਾਧਿਐਨ ਸੂਤਰ ਦੇ ਪੰਜਾਬੀ ਅਨੁਵਾਦ ਤੋਂ ਬਾਅਦ ਸ਼੍ਰੀ ਉਪਾਸਕ ਦਸਾਂਗ ਸੂਤਰ ਦਾ ਪੰਜਾਬੀ ਅਨੁਵਾਦ ਪਾਠਕਾਂ ਤਕ ਪਹੁੰਚਾ ਰਹੇ ਹਾਂ
ਇਸ ਗਰੰਥ ਦੇ ਪ੍ਰਕਾਸ਼ਨ, ਦਾ ਸਾਰਾ ਖਰਚਾ ਜੈਨ ਸਾਧਵੀ ਰਤਨ ਸ਼੍ਰੀ ਸਵਰਨ ਕਾਂਤਾ ਜੀ ਮਹਾਰਾਜ ਦੀ ਸੰਸਾਰਿਕ ਮਾਤਾ ਸ਼੍ਰੀ ਮਤੀ ਦੁਰਗੀ ਦੇਵੀ ਜੈਨ ਪਤਨੀ ਸਵਰਗੀਵਾਸੀ ਲਾਲਾ ਖਜਾਨਚੰਦ ਜੈਨ ਲਾਹੌਰ ਨੇ ਆਪਣੇ ਪਤਿ ਦੀ ਯਾਦ ਵਿਚ ਦਿਤਾ ਹੈ। ਮਾਤਾ ਜੀ ਸਮੇਂ ਸਮੇਂ ਧਰਮ ਕੰਮਾਂ ਵਿਚ ਸਹਿਯੋਗ ਦਿੰਦੇ ਰਹੇ ਹਨ । ਪਰ ਉਥੇ ਇਸ ਵਾਰ ਉਨ੍ਹਾਂ ਆਪਣੀ ਦਾਨ ਵੀਰਤਾ ਦਾ ਸਬੂਤ ਦੇ ਕੇ ਜਿਥੇ ਧਰਮ ਪ੍ਰਚਾਰ ਵਿਚ ਹੱਥ ਬਣਾਇਆ ਹੈ। ਸ਼੍ਰੀ ਸੰਘ ਦੀ ਸੇਵਾ ਕੀਤੀ ਹੈ ਉਥੇ ਸਾਰੇ ਪੰਜਾਬੀ ਪਾਠਕਾਂ ਨੂੰ ਇਕ ਅਨਮੋਲ ਰਤਨ ਸ਼੍ਰੀ ਉਪਾਸਕ ਦਸਾਂਗ ਸੂਤਰ ਰੂਪ ਵਿਕ ਭੇਂਟ ਕੀਤਾ ਹੈ। ਆਸ ਕਰਦੇ ਹਾਂ ਕਿ ਭਵਿੱਖ ਵਿਚ ਸ਼੍ਰੀ ਮਾਤਾ ਦੁਰਗਾ ਦੇਵੀ ਸਹਿਯੋਗ ਦਿੰਦੇ ਰਹਿਣਗੇ ।
ਅਸੀਂ ਇਸ ਮੌਕੇ ਤੇ ਸਾਰੇ ਅਚਾਰਿਆ, ਸਾਧੂ, ਸਾਧਵੀਆਂ ਅਤੇ ਗ੍ਰਹਿਸਥਾਂ ਦਾ ਸਮਿਤਿ ਅਤੇ ਸੂਤਰ ਦੇ ਛਪਣ ਵਿਚ ਸਹਿਯੋਗ ਲਈ ਧੰਨਵਾਦੀ ਹਾਂ । ਸ਼੍ਰੀ ਸੰਘ ਦੇ ਦਾਸ
ਸੰਤ ਕੁਮਾਰ ਜੈਨ ਜਨਰਲ ਸੈਕਟਰੀ
ਭੋਜ ਰਾਜ ਜੋਨ ਪ੍ਰਧਾਨ
M. A. B. T.
ਪਚੀਸਵੀਂ ਮਹਾਂਵੀਰ ਨਿਰਵਾਨ ਸ਼ਤਾਬਦੀ ਸੰਯੋਜਿਕਾ ਸਮਿਤੀ, ਪੰਜਾਬ ਰਾਮਪੁਰੀਆਂ ਸਟਰੀਟ, ਮਾਲੇਰਕੋਟਲਾ