________________
ਸੂਤਰ, ਆਵਸ਼ਕ ਨਿਉਰਕਤੀ, ਆਵਸ਼ਕ ਚੁਰਣੀ ਅਤੇ ਤਰੇਸ਼ਠ ਪੁਰਸ਼ ਸ਼ਲਾਕਾ ਚਾਰਿਤਰ ਵਿਚ ਸਿਲਸਿਲੇਵਾਰ ਨਾਲ ਮਿਲਦਾ ਹੈ ।
ਆਪ ਦੀ ਤੱਪਸਿਆ ਵਾਰੇ ਸ਼ਾਸਤਰਕਾਰਾਂ ਦਾ ਕਥਨ ਹੈ ਕਿ 23 ਤੀਰਥੰਕਰਾਂ ਦਾ ਤੱਪ ਇਕ ਪਾਸੇ ਰੱਖ ਦਿਉ, ਅਤੇ ਇਕਲੇ ਮਹਾਵੀਰ ਦਾ ਤੱਪ ਇੱਕ ਪਾਸੇ, ਤਾਂ ਵੀ ਭਗਵਾਨ ਮਹਾਵੀਰ ਦੇ ਤੱਪ ਦਾ ਪਲੜਾ ਭਾਰੀ ਹੈ ।
ਆਨੰਦ — (ਵੇਖੋ ਪਹਿਲਾ ਅਧਿਐਨ) ਇਸ ਨੇ ਭਗਵਾਨ ਮਹਾਵੀਰ ਤੋਂ ਵਿਧੀ ਸਹਿਤ ਵਰਤ ਗ੍ਰਹਿਣ ਕੀਤੇ।
·
ਸ਼ਿਵਾਨੰਦਾ—ਇਹ ਆਨੰਦ ਉਪਾਸ਼ਕ ਦੀ ਧਰਮ ਪਤਨੀ ਸੀ। ਬੜੀ ਸੋਹਣੀ ਸਮਝ ਦੀ ਮਾਲਿਕ ਸੀ ਇਸ ਨੇ ਵੀ ਭਗਵਾਨ ਮਹਾਵੀਰ ਪਾਸੋਂ ਵਿਕਾ ਦੇ 12 ਵਰਤਾਂ ਨੂੰ ਧਾਰਣ ਕੀਤਾ । ਬੜੀ ਸ਼ਰਧਾ ਨਾਲ ਭਗਵਾਨ ਦੇ ਦਰਬਾਰ ਵਿਚ ਆਨੰਦ ਤੋਂ ਪਿਛੋਂ ਪਹੁੰਚੀ ਸੀ ।
ਕੋਣਿਕ—ਇਹ ਮੁਗਧ ਸਮਰਾਟ ਸ਼੍ਰੇਣਿਕ (ਬਿੰਬਸਾਰ) ਦਾ ਪੁਤਰ ਸੀ। ਪਿਤਾ ਨੂੰ ਕੈਂਦ ਕਰਕੇ ਗੱਦੀ ਤੇ ਬੈਠਾ ਸੀ। ਬੁੱਧ ਸਾਹਿਤ ਨੇ ਇਸ ਦਾ ਨਾਂ ਅਜਾਤਸ਼ਤਰੂ ਆਖਿਆ ਹੈ । ਇਸ ਨੇ ਹੀ ਵੈਸ਼ਾਲੀ ਗਣਤੰਤਰ ਦਾ ਵਿਨਾਸ਼ ਕੀਤਾ ਸੀ । ਇਹ ਮਣ ਭਗਵਾਨ ਮਹਾਵੀਰ ਦਾ ਬਹੁਤ ਭਗਤ ਸੀ । ਜਦ ਵੀ ਭਗਵਾਨ ਰਾਜਗ੍ਰਹਿ ਆਉਂਦੇ, ਇਹ ਅਪਣੀ ਚਾਰ ਪ੍ਰਕਾਰ ਦੀ ਸੈਨਾ ਲੈਕੇ ਦਰਸ਼ਨ ਕਰਨ ਜਰੂਰ ਆਉਂਦਾ।
ਜੇਠਪੁਤੇ-ਆਨੰਦ ਉਪਾਸ਼ਕ ਦਾ ਬੜਾ ਪੁਤਰ, ਪਰ ਇਸ ਦਾ ਨਾਂ ਸੂਤਰ ਵਿਚ ਨਹੀਂ ਆਇਆ ।
ਪਰਣਸੇਠ—ਇਹ ਵਿਦਵਾਨ ਵਕ ਸੀ । ਇਸ ਦਾ ਵਰਨਣ ਸ਼੍ਰੀ ਭਗਵਤੀ ਸੂਤਰ ਵਿਚ ਆਇਆ ਹੈ । ਇਹ ਵੀ ਅਪਣੇ ਬੜੇ ਪੁੱਤਰ ਨੂੰ ਘਰ ਦਾ ਭਾਰ ਸੰਭਾਲ ਕੇ ਵਕ
ਧਰਮ ਦਾ ਪਾਲਨ ਕਰਨ ਲਗਾ
ਗੌਤਮ ਸਵਾਮੀ ਆਪ ਵਾਰੇ ਪਹਿਲੇ ਅਧਿਐਨ ਵਿਚ ਪੂਰਾ ਵਰਨਣ ਹੈ । ਆਪ ਦਾ ਜਨਮ ਗੋਬਰ ਨਾਂ ਦੇ ਪਿੰਡ ਵਿਚ ਬ੍ਰਿਜ ਮਾਂ ਦੀ ਕੁਖੋ ਹੋਇਆ। ਆਪ ਦਾ ਪੂਰਾ ਨਾਂ ਇੰਦਰਭੂਤੀ ਸੀ ਆਪ 500 ਚੇਲਿਆਂ ਦੇ ਗੁਰੂ ਸਨ ਆਪ ਵੇਦ, ਵੇਦਾਂਗ ਦੇ ਕਾਂਡ ਪੰਡਿਤ ਸਨ । ਭਗਵਾਨ ਮਹਾਵੀਰ ਤੋਂ 8 ਸਾਲ ਬੜੇ ਸਨ । ਜਦੋਂ ਭਗਵਾਨ ਮਹਾਵੀਰ ਕੇਵਲ-ਗਿਆਨ ਪ੍ਰਾਪਤ ਕਰਕੇ ਪਾਵਾਰੀ ਨਗਰੀ ਪਹੁੰਚੇ ਂ ਤਾਂ ਗੌਤਮ ਇੰਦਰ ਭੂਤੀ ਅਪਣੇ ਬ੍ਰਾਹਮਣ ਨਾਲ ਸੋਮਿਲ ਬਾਹਮਣ ਦੀ ਯੱਗ ਸ਼ਾਲਾ ਵਿਚ ਯੱਗ ਕਰ ਰਿਹਾ ਸੀ।
ਸਾਥੀ 4400
[ 125
-