________________
ਅਕਾਰ ਰੂਪ ਵਿਚ ਪ੍ਰਕਾਸ਼ਿਤ ਕਰਵਾਇਆ ।
ਪ੍ਰਕਾਸ਼ਿਤ ਪਹਿਲਾ ਐਡੀਸ਼ਨ
ਉਪਾਸ਼ਕਦਸ਼ਾਂਗ ਸੂਤਰ ਦਾ ਪਹਿਲਾ ਸੰਸਕਰਣ ਅਜੀਮਗੰਜ ਦੇ ਰਾਏ ਧਨਪਤ ਸਿੰਘ ਰਾਏ ਬਹਾਦਰ ਨੇ ਸੰ: 1932 ਵਿਚ ਛਪਵਾਇਆ । ਇਸ ਵਿਚ ਮੂਲ ਪਾਠ, ਸੰਸਕ੍ਰਿਤ ਟੀਕਾ ਦੇ ਨਾਲ ਭਗਵਾਨ ਵਿਜੇ ਦੀ ਵਿਆਖਿਆ ਵੀ ਹੈ । ਉਸ ਨੂੰ ਛਪੇ 103 ਸਾਲ ਹੋ ਗਏ ਹਨ। ਇਹ ਦੀਆਂ 500 ਪ੍ਰਤੀਆਂ ਸਨ ਇਹ ਐਡੀਸ਼ਨ ਹੁਣ ਨਹੀਂ ਮਿਲਦਾ ।
ਮੂਲ ਅਤੇ ਹਿੰਦੀ ਅਨੁਵਾਦ ਵਾਲੇ ਐਡੀਸ਼ਨ
ਮੂਲ ਨਾਲ ਸਰਲ ਹਿੰਦੀ ਵਿਚ ਪਹਿਲਾ ਅਨੁਵਾਦ ਸ਼੍ਰੀ ਖਜਾਨਚੀ ਰਾਮ ਜੈਨ ਲਾਹੌਰ ਨੇ ਕੀਤਾ । ਜੋ ਸ: 1973 ਵਿਚ ਉਨਾਂ ਦੀ ਪ੍ਰਕਾਸ਼ਨ ਸੰਸਥਾ ਮੇਹਰ ਚੰਦ ਲਛਮਣ ਦਾਸ ਰਾਹੀਂ ਛਪਿਆ। ਅਨੁਵਾਦਕ ਨੇ ਸ਼ੁਰੂ ਵਿਚ ਲਿਖਿਆ ਹੈ ਕਿ ਜੰਨ ਮੁਨੀ ਕਾਲੂ ਰਾਮ ਜੀ ਨੇ ਮੈਨੂੰ ਲਾਹੌਰ ਵਿਚ ਉਪਾਸਕਦਸ਼ਾਂਗ ਸੂਤਰ ਪੜ੍ਹਾਇਆ ਸੀ। ਮੇਰੇ ਹਿਂਦੀ ਅਨੁਵਾਦ ਨੂੰ ਅਚਾਰਿਆ ਸ਼੍ਰੀ ਆਤਮਾ ਰਾਮ ਜੀ ਨੇ ਠੀਕ ਕੀਤਾ ਹੈ । ਇਹ ਸੂਤਰ ਪ੍ਰਾਕ੍ਰਿਤ ਭਾਸ਼ਾ ਵਿਚ ਹੋਣ ਕਰਕੇ, ਅਰਥ ਸਮਝਣ ਵਾਲਿਆਂ ਨੂੰ ਪਰ-ਅਧੀਨ ਕਰਦਾ ਸੀ । ਇਸ ਕਮੀ ਨੂੰ ਵੇਖ ਕੇ ਮੈਂ ਇਸ ਦਾ ਹਿੰਦੀ ਅਨੁਵਾਦ ਕੀਤਾ ਹੈ । ਮੈਨੂੰ ਸੰਸਕ੍ਰਿਤ ਜਾਂ ਪ੍ਰਾਕ੍ਰਿਤ ਭਾਸ਼ਾ ਦਾ ਗਿਆਨ ਨਹੀਂ।
ਇਸੇ ਸਮੇਂ ਦੇ ਲਾਗੇ 32 ਆਗਮਾਂ ਦੇ ਅਨੁਵਾਦਕ ਅਚਾਰਿਆ ਅਮੋਲਕ ਰਿਸ਼ੀ ਜੀ ਨੇ ਇਸ ਸੂਤਰ ਦਾ ਹਿੰਦੀ ਅਨੁਵਾਦ ਕਰਕੇ ਪਤਰ-ਅਕਾਰ ਰੂਪ ਵਿਚ ਜੈਨ ਸ਼ਾਸਤਰ ਉੱਧਾਰ ਸਮਿਤੀ ਹੈਦਰਾਬਾਦ ਤੋਂ ਛਪਵਾਇਆ। ਇਨ੍ਹਾਂ ਆਗਮਾਂ ਦੇ ਅਨੁਵਾਦ ਦਾ ਕੰਮ ਸੰ 1972 ਤੋਂ 1976 ਤਕ ਚਲਦਾ ਰਿਹਾ । ਬਹੁਤ ਥੋੜੇ ਸਮੇਂ ਵਿਚ 32 ਆਗਮਾਂ ਦਾ ਹਿੰਦੀ ਅਨੁਵਾਦ ਰਾਏ ਬਹਾਦਰ ਸੁਖਦੇਵ ਸਹਾਏ ਜਵਾਲਾ ਪ੍ਰਸਾਦ ਜੀ ਜੌਹਰੀ ਦੇ ਸਹਿਯੋਗ ਨਾਲ ਛੱਪ ਗਏ। ਪੁਸਤਕ ਅਕਾਰ ਰੂਪ ਵਿਚ ਇਹ ਸ਼ਾਸਤਰ ਖਜਾਨਚੀ ਰਾਮ ਜੀ ਰਾਹੀਂ ਸੰਮਤ 1973 ਵਿਚ ਨਿਰਨੇ ਸਾਗਰ ਪ੍ਰੈਸ ਬੰਬਈ ਤੋਂ ਛਪਿਆ ਸੀ ।
ਸੰ: 2021 ਵਿਚ ਅਚਾਰਿਆ ਸ਼੍ਰੀ ਆਤਮਾ ਰਾਮ ਜੀ ਮਹਾਰਾਜ ਦੀ ਇਸ ਸੂਤਰ ਤੇ ਲਿਖੀ ਵਿਸ਼ਾਲ ਟੀਕਾ ਮੂਲ ਪਾਠ ਸੰਸਕ੍ਰਿਤ ਛਾਇਆ ਸਹਿਤ ਅਚਾਰਿਆ ਸ਼੍ਰੀ ਆਤਮਾ ਰਾਮ ਜੈਨ ਪ੍ਰਕਾਸ਼ਨ ਸਮਿਤੀ ਲੁਧਿਆਣਾ ਤੋਂ ਛਪੀ ਜਿਸ ਦਾ ਸੰਪਾਦਨ ਡਾ: ਇੰਦਰ ਚੰਦਰ ਸ਼ਾਸਤਰੀ M.A. Ph.D. ਨੇ ਕੀਤਾ । ਸੰ: . 035 ਵਿਚ ਸ੍ਰੀ ਘੀਸੂਲਾਲ ਪਿਤਲਿਆ ਦਾ ਹਿੰਦੀ ਅਨੁਵਾਦ ਜੈਨ ਸੰਸਕ੍ਰਿਤੀ ਸੰਘ ਸੈਲਾਨਾ ਤੋਂ ਛਪਿਆ । ਅੰਗਰੇਜ਼ੀ ਅਨੁਵਾਦ
ਡਾ: ਹਰਨੇਲ ਨੇ ਅੰਗਰੇਜੀ ਅਨੁਵਾਦ ਪ੍ਰਕਾਸ਼ਿਤ ਕੀਤਾ। ਜੋ ਮੇਰੇ ਸਾਹਮਣੇ
vi ]