________________
ਫਰਕ ਇਹ ਹੀ ਹੈ ਕਿ ਇਸਦੇ ਇਕ ਕਰੋੜ ਸੋਨੇ ਦੀਆਂ ਮੋਹਰਾਂ ਖਜ਼ਾਨੇ ਵਿਚ ਸਨ ਇਕ ਕਰੋੜ ਮੋਹਰਾਂ ਵਿਉਪਾਰ ਵਿਚ ਲਗੀਆਂ ਹੋਈਆਂ ਸ਼ਨ ਇਕ ਕਰੋੜ ਸੋਨੇ ਦੀਆਂ ਮੋਹਰਾਂ ਘਰ ਦੇ ਸਮਾਨ ਵਿਚ ਲਗੀਆਂ ਹੋਈਆਂ ਸਨ ਦਸ ਹਜਾਰ ਗਾਵਾਂ ਦਾ ਇਕ ਬਰਜ਼ ਸੀ । ਸਧਾਲਪੁਰ ਨੇ ਸ਼ਮਣ ਭਗਵਾਨ ਮਹਾਵੀਰ ਨੂੰ ਬੰਦਨਾ ਨਮਸਕਾਰ ਕੀਤਾ ਅਤੇ ਪਲਾਸਪੁਰ ਨਗਰ ਵਿਚੋਂ ਹੁੰਦਾ ਹੋਇਆ ਆਪਣੇ ਘਰ ਪਹੁੰਚਿਆ, ਉਥੇ ਜਾ ਕੇ ਆਪਣੀ ਧਰਮਪਤਨੀ ਅਗਨੀ ਮਿਤਰਾਂ ਨੂੰ ਆਖਣ ਲਗਾ ‘ਹੇ ਦੇਵਤਿਆਂ ਦੀ ਪਿਆਰੀ ! ਇਸ ਪ੍ਰਕਾਰ ਸ਼ਮਣ ਭਗਵਾਨ ਮਹਾਵੀਰ ਪਧਾਰੇ ਹਨ, ਤੂੰ ਵੀ ਜਾਕੇ ਉਨਾਂ ਨੂੰ ਬੰਦਨਾ ਨਮਸਕਾਰ ਕਰਕੇ ਭਗਤੀ ਕਰ, ਉਨਾਂ ਪਾਸੋਂ ਪੰਜ ਅਣਵਰਤ ਅਤੇ ਸਤ ਸਿਖਿਆ ਵਰਤ ਰੂਪੀ ਗ੍ਰਹਿਸਥ ਧਰਮ ਸਵੀਕਾਰ ਕਰ । 202
ਇਸਤੋਂ ਬਾਅਦ ਅਗਨੀ ਤਰਾ ਇਸ ਢੰਗ ਨਾਲ ਆਪਣੇ ਪਤੀ ਦੇ ਉਪਰੋਕਤ ਕਥਨ ਨੂੰ ਨਿਮਰਤਾ ਨਾਲ ਸਵੀਕਾਰ ਕੀਤਾ । 203
ਸਧਾਲਪੁਤਰ ਮਣਾ ਦੇ ਉਪਾਸਕ ਨੇ ਆਪਣੇ ਪਰੀਵਾਰ ਦੇ ਨੌਕਰਾਂ ਨੂੰ ਬੁਲਾਕੇ ਹੁਕਮ ਦਿਤਾ ਹੈ ਦੇਵਤਿਆਂ ਦੇ ਪਿਆਰਿਓ ! ਛੇੜੀ ਤੇਜ ਚਲਣ ਵਾਲਾ ਰਥ ਸਜਾਓ ਉਸ ਨਾਲ ਅਜਿਹੀ ਨਵੀਂ ਉਮਰ ਦੇ ਬਲਦਾਂ ਦੀ ਜੋੜੀ ਜੋੜਨਾ, ਜਿਸ ਦੇ ਖੁਰ ਤੇ ਪੂਛ ਇਕ ਰੰਗ ਦੇ ਹੋਣ, ਸਿੰਗ ਭਿੰਨ ਭਿੰਨ ਰੰਗਾਂ ਨਾਲ ਰੰਗੇ ਹੋਣ, ਉਨਾਂ ਦੇ ਗਲ ਵਿਚ ਗਹਿਣੇ ਪਾਉਣਾ, ਨੱਕ ਵਿਚ ਸੋਨੇ ਦੀ ਰਸੀ ਦੀ ਨਕੇਲ ਪਾਉਣਾ, ਮੱਥੇ ਤੇ ਨੀਲ ਕਮਲ ਦੇ ਫੁੱਲ ਸਜੇ ਹੋਣ, ਰਥ ਤੇ ਭਿੰਨ ਭਿੰਨ ਪ੍ਰਕਾਰ ਦੀਆਂ ਮਣੀਆਂ ਤੇ ਘੰਟੀਆਂ ਜੜੀਆਂ ਹੋਣ, ਇਨਾਂ ਬਲਦਾਂ ਦਾ ਜੂਆ ਚੰਗੀ ਲਕੜੀ ਦਾ ਬਣਿਆ ਹੋਵੇ, ਬਨਾਵਟ ਨਵੀਂ ਸਧਾਰਨ ਤੇ ਸੋਹਣੀ ਹੋਵੇ ਧਰਮ ਕਿਆ ਦੇ ਲਈ ਯੋਗ ਰਥ ਪੇਸ਼ ਕਰੋ ਅਤੇ ਹੁਕਮ ਦਾ ਪਾਲਣ ਕਰਕੇ ਮੈਨੂੰ ਸੂਚਨਾ, ਦੇਵ । 204
| ਨੌਕਰ ਨੇ ਹੁਕਮ ਅਨੁਸਾਰ ਰੰਥ ਤਿਆਰ ਕਰਕੇ ਸਧਾਲਪੁਤਰ ਨੂੰ ਸੂਚਨਾ ਦਿਤੀ । 205
ਇਸਤੋਂ ਬਾਅਦ ਅਗਨੀਮਿਤਰਾ ਨੇ ਇਸ਼ਨਾਨ ਕੀਤਾ, ਸ਼ੁਧ ਅਤੇ ਸਭਾ ਵਿਚ ਪ੍ਰਵੇਸ਼ ਯੋਗ ਉੱਤਮ ਕਪੜੇ ਧਾਰਨ ਕੀਤੇ, ਘਟ ਭਾਰ ਅਤੇ ਵਡਮੁੱਲੇ ਗਹਿਨੇ ਸਰੀਰ ਦਾ ਸ਼ਿੰਗਾਰ ਕੀਤਾ, ਦਾਸੀਆਂ ਨਾਲ ਘਿਰੀ ਹੋਈ ਧਾਰਮਿਕ ਰਥ ਤੇ ਸਵਾਰ ਹੋਕੇ ਲਾਸਪੁਰ ਨਗਰ ਵਿਚਕਾਰ ਹੁੰਦੀ ਹੋਈ ਸਸਤਰਬਨ ਪਹੁੰਚੀ ਰਥ ਤੋਂ ਉਤਰ ਕੇ ਸ਼ਮਣ ਭਗਵਾਨ ਮਹਾਵੀਰ ਕੋਲ ਪਹੁੰਚੀ ਭਗਵਾਨ ਨੂੰ ਤਿੰਨ ਵਾਰ ਹਥ ਜੋੜ ਕੇ ਬੰਦਨਾ ਨਮਸ਼ਕਾਰ ਕੀਤਾ, ਨਾ ਬਹੁਤ ਦੂਰ, ਨਾ ਬਹੁਤ ਨੇੜੇ ਹੋਕੇ ਹਥ ਜੋੜ ਕੇ ਉਪਾਸ਼ਨਾ ਕਰਨ ਲਗੀ । 206
98)