________________
ਭੂਮਿਕਾ
ਜੈਨ ਧਰਮ ਵਿਚ ਤੀਰਥੰਕਰਾਂ ਦੀ ਸਭ ਤੋਂ ਉੱਚੀ ਜਗ੍ਹਾ ਹੈ । ਇਹ ਕਈ ਜਨਮਾਂ ਦੀ ਸਾਧਨਾ (ਭਗਤੀ) ਕਰਦੇ ਹੋਏ ਤੀਰਥੰਕਰ ਨਾਮ ਦੇ ਕਰਮ ਦੀ ਪ੍ਰਾਪਤੀ ਕਰਦੇ ਹਨ । 20 ਸਥਾਨਕ ਜਾਂ ਦਿਗੰਬਰ ਮਾਨਤਾ ਅਨੁਸਾਰ 16 ਕਰਨ ਦੀ ਅਰਾਧਨਾ ਅਤੇ ਸਭ ਜੀਵਾਂ ਦੇ ਕਲਿਆਨ ਦੀ ਭਾਵਨਾ ਸਦਕਾ ਹੀ ਉਹ ਤੀਰਥੰਕਰ ਬਣਦੇ ਹਨ ।
ਵਿਕਾ
ਉਨ੍ਹਾਂ ਦੀਆਂ ਅਤਿਸ਼ੈ ਆਦਿ ਕੁਝ ਖਾਸ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਪਰ ਸਾਰੇ ਤੀਰਥਕਰ ਤਿਆਗ ਮਾਰਗ ਨੂੰ ਅਪਣਾ ਕੇ ਸਾਧੂ ਬਣਦੇ ਹਨ ਅਤੇ ਸਾਧਨਾ ਕਰਦੇ ਹੋਏ 4 ਘਾਤੀ ਕਰਮਾਂ ਦਾ ਨਾਸ਼ ਕਰਕੇ ਕੇਵਲ-ਗਿਆਨ ਪ੍ਰਾਪਤ ਕਰਦੇ ਹਨ ਉਸ ਤੋਂ ਬਾਅਦ ਜਰਾ ੨ ਘੁਮ ਕੇ ਸੰਸਾਰ ਦੇ ਜੀਵਾਂ ਨੂੰ ਧਰਮ-ਉਪਦੇਸ਼ ਦਿੰਦੇ ਹਨ। ਉਨ੍ਹਾਂ ਦੇ ਉਪਦੇਸ਼ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਮਨੁੱਖ ਸਾਧੂ ਜਾਂ ਸਾਧਵੀ ਬਣ ਜਾਂਦੇ ਹਨ। ਜੋ ਇੰਨਾ ਔਖਾ ਮਾਰਗ ਗ੍ਰਹਿਣ ਕਰਨ ਵਿਚ ਅਸਮਰਥ ਹੁੰਦੇ ਹਨ ਉਹ ਸ਼੍ਰਵਕ (ਗ੍ਰਹਿਸਥ ਧਰਮ) ਦੇ ਬਾਰਾਂ ਵਰਤਾਂ ਨੂੰ ਗ੍ਰਹਿਣ ਕਰਦੇ ਹਨ । ਇਸ ਤਰ੍ਹਾਂ ਉਹ ਸਾਧੂ ਸਾਧਵੀ ਵਕ ਅਤੇ ਆਦਿ 4 ਪ੍ਰਕਾਰ ਦੇ ਧਰਮ ਦੀ ਸਥਾਪਨਾ ਕਰਨ ਦੇ ਕਾਰਣ ਤੀਰਥੰਕਰ ਅਖਵਾਉਂਦੇ ਹਨ । ਇਸ ਅਵਸਰਪਣੀ ਕਾਲ (ਯੁਗ) ਵਿਚ 24 ਤੀਰਥੰਕਰ ਹੋਏ ਹਨ । ਜਿਨ੍ਹਾਂ ਵਿਚ ਭਗਵਾਨ ਮਹਾਂਵੀਰ ਆਖਰੀ ਸਨ ਉਨ੍ਹਾਂ ਨੇ ਲੱਖਾਂ ਮਨੁੱਖਾਂ ਨੂੰ ਮੁਕਤੀ ਦੇ ਰਾਹ ਵਲ ਅੱਗੇ ਵਧਾਇਆ । ਭਗਵਾਨ ਮਹਾਂਵੀਰ ਦੇ ਲੱਖਾਂ ਉਪਾਸਕ-ਉਪਾਸਕਾ (ਵਕ-ਵਿਕਾਵਾਂ) ਸਨ। ਪਰ ਉਪਾਸਕਦਸ਼ਾਂਗ ਸੂਤਰ ਵਿਚ ਸਿਰਫ 10 ਵਕਾਂ ਦਾ ਵਰਨਣ ਆਉਂਦਾ ਵਕਾਂ ਦੇ ਵਰਤ, ਆਚਾਰ ਅਤੇ 10 ਵਕਾਂ ਦੀ ਸਾਧਨਾ ਦਾ ਵਰਨਣ ਇਸ ਸੂਤਰ ਵਿਚ ਆਇਆ ਹੈ । ਇਹ ਵਕ ਸਮੁੱਚੇ ਵਕ-ਵਿਕਾ ਵਰਗ ਲਈ ਆਦਰਸ਼ ਹਨ । ਇਨ੍ਹਾਂ ਦਾ ਜੀਵਨ ਸਿਖਿਆਦਾਇਕ ਹੈ।
ਹੈ ।
ਭਗਵਾਨ ਮਹਾਂਵੀਰ ਨੇ ਲੋਕ-ਭਾਸ਼ਾ ਅਰਧ-ਮਾਗਧੀ ਪ੍ਰਾਕ੍ਰਿਤ ਵਿਚ ਅਰਥ ਰੂਪ ਵਿਚ ਉਪਦੇਸ਼ ਦਿਤਾ। ਉਸੇ ਉਪਦੇਸ਼ ਨੂੰ ਉਨ੍ਹਾਂ ਦੇ ਗਨਧਰ (ਪ੍ਰਮੁਖ ਚੇਲਿਆਂ) ਨੇ 12 ਸੂਤਰਾਂ (ਆਗਮਾਂ) ਵਿਚ ਸੰਗ੍ਰਹਿ ਕੀਤਾ। ਇਸੇ ਨੂੰ ਦਵਾਦਸ਼ ਅੰਗੀ ਆਖਦੇ ਹਨ। ਇਨ੍ਹਾਂ ਵਿਚ ਬਾਰ੍ਹਵਾਂ ਦਰਿਸ਼ਟੀਵਾਦ ਨਾਉਂ ਦਾ ਆਗਮ ਨਹੀਂ ਮਿਲਦਾ । 11 ਅੰਗਾਂ ਵਿਚੋਂ ਉਪਾਸਕਦਸ਼ਾਂਗ ਸੂਤਰ ਦਾ ਸੱਤਵਾਂ ਸਥਾਨ ਹੈ। ਸਮਵਾਯਾਂਗ ਅਤੇ ਨੰਦੀ ਸੂਤਰ ਵਿਚ ਇਸ ਸੂਤਰ ਦੇ ਵਿਸ਼ੇ ਦਾ ਵਰਨਣ ਮਿਲਦਾ ਹੈ। ਹੋਰਾਂ ਸ਼ਾਸਤਰਾਂ ਦੀ ਤਰ੍ਹਾਂ ਇਸ ਸ਼ਾਸਤਰ ਦਾ ਸੰਖੇਪ ਰੂਪ ਹੀ ਮਿਲਦਾ ਹੈ। ਸਾਧੂਆਂ ਦੇ ਨਿਯਮ ਅਚਾਰੰਗ, ਦਸ਼ਵੈਕਾਲਿਕ, ਅੰਤਕ੍ਰਿਦਸਾਂਗ ਆਦਿ ਕਈ ਆਗਮਾਂ ਵਿਚ ਮਿਲਦੇ ਹਨ ਪਰ ਵਕਾਂ ਬਾਰੇ ਇਸੇ ਆਗਮ ਵਿਚ ਮਿਲਦਾ ਹੈ।
iv ]