________________
| ਮੈਨੂੰ ਜਾਣ ਕੇ ਦਿਲੀ ਖੁਸ਼ੀ ਹੁੰਦੀ ਹੈ ਕਿ ਪ੍ਰੇਰਣਾ ਮੂਰਤੀ ਸਾਧਵੀ ਸ੍ਰੀ ਸਵਰਨ | ਕਾਂਤਾ ਜੀ ਦੀ ਪ੍ਰੇਰਣਾ ਨਾਲ ਸ੍ਰੀ ਉਪਾਸਕਦਸਾਂਗ ਸੂਤਰ ਦਾ ਪੰਜਾਬੀ ਭਾਸ਼ਾ ਵਿੱਚ
ਅਨੁਵਾਦ ਸੰਪਾਦਨ ਅਤੇ ਪ੍ਰਕਾਸ਼ਨ ਦਾ ਸ਼ੁਭ ਕੰਮ ਹੋਇਆ ਹੈ । ਕੁਝ ਸਮੇਂ ਪਹਿਲਾਂ ਨੌਜਵਾਨ ਸ਼੍ਰੀ ਰਵਿੰਦਰ ਕੁਮਾਰ ਅਤੇ ਸ਼੍ਰੀ ਪੁਰਸ਼ੋਤਮ ਨੇ ਸ਼ੀ ਉਤਰਾਧਿਐਨ ਸੂਤਰ ਦਾ ਪੰਜਾਬ ਅਨੁਵਾਦ ਕੀਤਾ ਸੀ ਜੋ ਕਾਫੀ ਮਸ਼ਹੂਰ ਹੋਇਆ । ਸਾਡੇ ਦੋਹਾਂ ਵਿਚਾਰਸੀਲ ਦੋਵੇਂ ਨੌਜਵਾਨਾਂ ਨੇ ਹੁਣ ਸ੍ਰੀ ਉਪਾਸਕ ਦਸਾਂਗ ਸੂਤਰ ਦਾ ਦੂਸਰਾ ਸਫਲ ਅਨੁਵਾਦ ਹੈ । ਮੈਂ ਇਸ ਦਾ ਸਵਾਗਤ ਕਰਦਾ ਹਾਂ ਅਤੇ ਇਸ ਸ਼ੁਭ ਕਾਰਜ ਲਈ ਦਿਲੋਂ ਆਸ਼ੀਰਵਾਦ
ਦਿੰਦਾ ਹਾਂ ਭਵਿੱਖ ਵਿੱਚ ਵੀ ਇਸੇ ਪ੍ਰਕਾਰ ਹੋਰ ਆਗਮਾਂ ਦਾ ਅਨੁਵਾਦ ਤੇ ਸੰਪਾਦਨ | ਪੰਜਾਬੀ ਭਾਸ਼ਾ ਵਿੱਚ ਕਰੋਗੇ, ਜਿਸ ਨਾਲ ਪੰਜਾਬੀਆਂ ਨੂੰ ਭਗਵਾਨ ਮਹਾਂਵੀਰ ਦੀ ਅਧਿ
ਆਤਮ ਬਾਣੀ ਨੂੰ ਪੜ੍ਹਨ ਦਾ ਸ਼ੁਭ ਮੌਕਾ ਮਿਲੇਗਾ। ਇਸ ਪਖੋਂ ਅਨੁਵਾਦਕ, ਪ੍ਰੇਰਕ ਅਤੇ ਪ੍ਰਕਾਸ਼ਕ ਤਿੰਨੇ ਹੀ ਧੰਨਵਾਦ ਦੇ ਪਾਤਰ ਹਨ ।
ਮੇਰੀ ਇਹ ਦਿਲੀ ਇੱਛਾ ਹੈ ਕਿ ਭਾਰਤ ਦੀ ਹਰ ਤਕ ਬੋਲੀ ਵਿੱਚ ਭਗਵਾਨ ਮਹਾਂਵੀਰ ਦੇ ਸਾਰੇ ਉਪਦੇਸ਼ਾਂ ਦਾ ਇਸ ਪ੍ਰਕਾਰ ਅਨੁਵਾਦ, ਸੰਪਾਦਨ ਅਤੇ ਪ੍ਰਕਾਸ਼ਨ ਹੋਵੇ ।
ਵੀਰਾਯਤਨ ਰਾਜਹਿ (ਬਿਹਾਰ)
ਅਮਰ ਮੁਨੀ
|iii