________________
fa3a faar 135
ਇਸ ਤੋਂ ਬਾਅਦ ਉਸਨੇ ਚੌਥੀ ਵਾਰ ਚਲਨੀਪਿਤਾ ਸ਼੍ਰੋਮਣਾ ਦੇ ਉਪਾਸਕ ਨੂੰ ਕਿਹਾ“ਉਏ ਚਲਨੀਪਿਤਾ ਸ਼੍ਰੋਮਣਾ ਦੇ ਉਪਾਸਕ ! ਜੇ ਤੂੰ ਸ਼ੀਲ ਆਦਿ ਵਰਤ ਭੰਗ ਨਹੀਂ ਕਰੇਂਗਾ ਤਾਂ ਮੈਂ ਤੇਰੀ ਭੱਦਰਾ ਨਾਂ ਦੀ ਮਾਂ ਨੂੰ ਤੇਰੇ ਸਾਹਮਣੇ ਮਾਰ ਦੇਵਾਂਗਾ, ਇਹ ਉਹ ਮਾਂ ਹੈ ਜੋ ਤੇਰੇ ਲਈ ਦੇਵ, ਗੁਰੂ ਦੀ ਤਰ੍ਹਾਂ ਪੂਜ ਹੈ, ਜਿਸਨੇ ਤੇਰੇ ਲਈ ਅਨੇਕਾਂ ਕਸ਼ਟ ਝੱਲੇ ਹਨ, ਮੈਂ ਉਸ ਨੂੰ ਘਰੋਂ ਚੁੱਕ ਲੈ ਆਵਾਂਗਾ। ਉਸਦੇ ਦੋ ਤਿੰਨ ਟੁਕੜੇ ਕਰਕੇ ਕੜਾਹੀ ਵਿਚ ਤਲਾਂਗਾ ਉਸਦੇ ਮਾਸ ਤੇ ਖੂਨ ਦੇ ਛਿੱਟੇ ਤੇਰੇ ਸ਼ਰੀਰ ਉਤੇ ਸੁਟਾਂਗਾ, ਜਿਸ ਕਾਰਨ ਤੋੰ ਚਿੰਤਾ ਕਰੇਂਗਾ ਅਤੇ ਬੇਵਸੀ ਨਾਲ ਮੌਤ ਤੋਂ ਪਹਿਲਾਂ ਹੀ ਮਰ ਜਾਵੇਂਗਾ ।136
ਇਸਤੋਂ ਬਾਅਦ ਜ਼ੁਲਨੀਪਿਤਾ ਸ਼੍ਰੋਮਣਾ ਦਾ ਉਪਾਸਕ ਦੇਵਤੇ ਦੇ ਉਪਰੋਕਤ ਵਾਕ ਸੁਣ ਕੇ ਵੀ ਪਹਿਲਾਂ ਦੀ ਤਰ੍ਹਾਂ ਨਿਡਰ ਰਿਹਾ ।187
ਇਸਤੋਂ ਬਾਅਦ ਦੇਵਤੇ ਨੇ ਉਸ ਚੁਲਨੀਪਿਤਾ ਸ਼੍ਰੋਮਣਾ ਦੇ ਉਪਾਸਕ ਨੂੰ ਵਰਤਾਂ ਵਿਚ ਦਰਿੜ੍ਹ ਦੇਖ ਕੇ, ਉਪਰੋਕਤ ਵਚਨਾਂ ਨੂੰ ਦੂਸਰੀ ਤੇ ਤੀਸਰੀ ਵਾਰ ਦੁਹਰਾਇਆ ਕਿ ‘ਤੂੰ ਮਾਰਿਆ ਜਾਵੇਂਗਾ" ।138।
ਦੇਵ ਦੇ ਦੂਸਰੀ ਤੇ ਤੀਸਰੀ ਵਾਰ ਅਜਿਹਾ ਆਖਣ ਤੇ ਚਲਨੀਪਿਤਾ ਸ਼੍ਰੋਮਣਾ ਦਾ ਉਪਾਸਕ ਸੋਚਣ ਲਗਾ ‘ਇਹ ਆਦਮੀ ਅਨਾਰੀਆ (ਦੁਸ਼ਟ) ਹੈ ਇਸਦੀ ਬੁੱਧੀ ਅਨਾਰੀਆ (ਦੁਸ਼ਟ) ਹੈ ਇਹ ਅਨਾਰੀਆ (ਦੁਸ਼ਟਾਂ) ਵਾਲੇ ਪਾਪ ਕਰਮ ਕਰਦਾ ਹੈ। ਇਸ ਨੇ ਮੇਰੇ ਸਾਹਮਣੇ ਮੇਰੇ ਬੜੇ ਪੁੱਤਰ ਨੂੰ ਚੁਕ ਲਿਆ ਅਤੇ ਮੇਰੇ ਸਾਹਮਣੇ ਮਾਰ ਦਿਤਾ, ਇਸੇ ਪ੍ਰਕਾਰ ਦਰਮਿਆਨੇ ਤੇ ਸਭ ਤੋਂ ਛੋਟੇ ਨੂੰ ਵੀ ਮਾਰ ਦਿਤਾ । ਚੁਨੀਪਿਤਾ,ਸੋਚਣ ਲਗਾ ‘ਮੇਰੀ ਮਾਂ ਦੇਵਤੇ ਅਤੇ ਗੁਰੂ ਦੀ ਤਰ੍ਹਾਂ ਪੂਜਨ ਯੋਗ ਹੈ। ਉਸਨੇ ਮੇਰੇ ਲਈ ਅਨੇਕਾਂ ਕਸ਼ਟ ਝੱਲੇ ਹਨ । ਉਹ ਮੇਰੇ ਸਾਹਮਣੇ ਮੇਰੀ ਮਾਂ ਨੂੰ ਮਾਰਨਾ ਚਾਹੁੰਦਾ ਹੈ ਇਸ ਲਈ ਇਹ ਚੰਗਾ ਹੈ ਕਿ ਮੈਂ ਇਸਨੂੰ ਪਕੜ ਲਵਾਂ? ਇਹ ਸੋਚਕੇ ਉਹ ਉਸ ਨੂੰ ਫੜਨ ਲਈ ਉਠਿਆ ਤਾਂ ਦੇਵਤਾ ਅਕਾਸ਼ ਵਿਚ ਉਡ ਗਿਆ, ਚਲਨੀਪਿਤਾ ਦੇ ਹੱਥ ਵਿਚ ਖੰਬਾਂ ਆ ਗਿਆ ਉਸ ਨੂੰ ਫੜਕੇ ਉਹ ਸ਼ੋਰ ਮਚਾਉਣ ਲਗਾ ।139।
ਇਸ ਤੋਂ ਬਾਅਦ ਭਦਰਾ ਸਾਰਥਵਾਹੀ ਸ਼ੋਰ ਸੁਣਕੇ ਚਲਣੀਪਿਤਾ ਸ਼੍ਰੋਮਣਾ ਦੇ ਉਪਾਸਕ ਕੋਲ ਆਈ ਅਤੇ ਆਖਣ ਲੱਗੀ “ਹੇ ਪੁੱਤਰ! ਤੂੰ ਸ਼ੋਰ ਕਿਉਂ ਕੀਤਾ ? 140
ਇਸ ਤੋਂ ਬਾਅਦ ਚਲਨੀਪਿਤਾ ਸ਼੍ਰੋਮਣਾ ਦਾ ਉਪਾਸਕ ਆਪਣੀ ਮਾਂ ਭਦਰਾ ਸਾਰਥਵਾਹੀ ਨੂੰ ਆਖਣ ਲਗਾ ਹੈ ਮਾਂ ! ਪਤਾ ਨਹੀਂ ਕੋਈ ਗੁਸੇ ਵਾਲਾ ਮਨੁੱਖ ਹਥ ਵਿਚ ਨੀਲੀ ਕਮਲ ਵਰਗੀ ਤਲਵਾਰ ਲੈਕੇ ਆਖਣ ਲਗਾ ਹੋ ਚਲਨੀਪਿਤਾ ! ਸ਼੍ਰੋਮਣਾ ਦੇ ਉਪਾਸਕ ! ਜੇ
[75