________________
ਤੀਸਰਾ ਅਧਿਐਨ ਸ਼੍ਰੀ ਸੁਧਰਮਾ ਸਵਾਮੀ, ਜੰਬੂ ਸਵਾਮੀ ਨੂੰ ਆਖਦੇ ਹਨ, ਹੇ ਜੰਬੂ । ਉਸ ਕਾਲ, ਉਸ ਸਮੇਂਵਾਰਾਨਸੀ ਨਾਂ ਦੀ ਨਗਰੀ ਸੀ, ਉਥੇ ਕੋਸ਼ਟਕ ਨਾਂ ਦਾ ਚੇਤਯ ਸੀ, ਜਿਤ ਸ਼ਤਰੂ ਨਾਂ ਦਾ ਰਾਜਾ ਰਾਜ ਕਰਦਾ ਸੀ।126
ਉਸ ਵਾਰਾਨਸੀ ਨਗਰੀ ਵਿਚ ਚੁਲਨੀਪਿਤਾ ਨਾਂਓ ਦਾ ਗਾਥਾਪਤੀ ਰਹਿੰਦਾ ਸੀ ਉਹ ਹਰ ਪ੍ਰਕਾਰ ਨਾਲ ਭਰਪੂਰ ਸੀ। ਉਸਦੀ ਸ਼ਿਆਮਾਂ ਨਾਂ ਦੀ ਇਸਤਰੀ ਸੀ । ਉਸ ਕੋਲ 8 ਕਰੌੜ ਸੋਨੇ ਦੀਆਂ ਮੋਹਰਾਂ ਜਮਾਂ ਸਨ। 8 ਕਰੋੜ ਦੀਆਂ ਮੋਹਰਾਂ ਵਪਾਰ ਵਿੱਚ ਲਗੀਆਂ ਸਨ । 8 ਕਰੋੜ ਸੋਨੇ ਦੀਆਂ ਮੋਹਰਾਂ ਦਾ ਸਮਾਨ ਘਰ ਵਿਚ ਸੀ। 10 ਹਜਾਰ ਗਊਆਂ ਦੀ ਸੰਖਿਆ ਵਾਲੇ 8 ਗੋਕੁਲ (80000) ਗਾਂਵਾਂ ਦੇ ਸਨ । ਉਹ ਵੀ ਆਨੰਦ ਦੀ ਤਰਾਂ ਰਾਜਾ, ਈਸ਼ਵਰ ਆਦਿ ਦਾ ਸਹਾਰਾ ਅਤੇ ਸਭ ਪ੍ਰਕਾਰ ਦੇ ਕੰਮਾਂ ਵਿਚ ਹਿੱਸਾ ਲੈਣ ਵਾਲਾ ਸੀ।127
ਇਕ ਸਮੇਂ ਉਸ ਸ਼ਹਿਰ ਭਗਵਾਨ ਮਹਾਵੀਰ ਵਾਰਾਨਸੀ ਪਧਾਰੇ । ਭਾਸ਼ਨ ਸੁਨਣ ਲਈ ਲੋਕ ਆਏ। ਚਲਨੀ-ਪਿਤਾ ਵੀ ਆਨੰਦ ਦੀ ਤਰ੍ਹਾਂ ਘਰੋਂ ਉਪਦੇਸ਼ ਸੁਨਣ ਲਈ ਨਿਕਲਿਆ। ਉਸਨੇ ਵੀ ਗ੍ਰਹਿਸਥ ਧਰਮ ਆਨੰਦ ਦੀ ਤਰ੍ਹਾਂ ਅੰਗੀਕਾਰ ਕੀਤਾ। ਉਸਨੇ ਗਣਧਰ ਗੌਤਮ ਤੋਂ ਪ੍ਰਸ਼ਨ ਪੁਛੇ । ਬਾਕੀ ਦਾ ਵਿਰਤਾਂਤ ਕਾਮਦੇਵ ਉਪਾਸ਼ਕ ਦੀ ਤਰ੍ਹਾਂ ਜਾਣ ਲੈਣਾ ਚਾਹੀਦਾ ਹੈ । ਉਹ ਵੀ ਪੋਸਧਸ਼ਾਲਾ ਵਿਚ ਬ੍ਰਹਮਚਰਜ ਵਰਤ ਸਵੀਕਾਰ ਕਰਦੇ ਹੋਏ ਭਗਵਾਨ ਮਹਾਵੀਰ ਰਾਹੀਂ ਦਸੇ ਧਰਮ ਦਾ ਆਚਰਣ ਕਰਨ ਲਗਾ । 128
ਇਸ ਤੋਂ ਬਾਅਦ ਉਸ ਚੁਲਨੀ-ਪਿਤਾ ਸ਼੍ਰੋਮਣਾ ਦੇ ਉਪਾਸਕ ਕੋਲ ਅਧੀ ਰਾਤ ਨੂੰ ਇਕ ਦੇਵ ਆਇਆ ।129
ਉਹ ਦੇਵਤਾ ਨੀਲੇ ਕਮਲ ਦੀ ਤਲਵਾਰ ਲੈਕੇ, ਚਲਨੀ-ਪਿਤਾ ਸ਼੍ਰੋਮਣਾ ਦੇ ਉਪਾਸਕ ਨੂੰ ਬੋਲਿਆ “ਹੇ ਚਲਨੀਪਿਤਾ ਸ਼੍ਰੋਮਣਾ ਦੇ ਉਪਾਸਕ ਤ ਭਗਵਾਨ ਮਹਾਵੀਰ ਦਾ ਧਰਮ ਛੱਡ ਦੇ । ਉਸ ਨੇ ਚੁਲਨੀ ਪਿਤਾ ਨੂੰ ਉਸੇ ਪ੍ਰਕਾਰ ਕਿਹਾ ਜਿਵੇਂ ਕਾਮਦੇਵ ਨੂੰ ਕਿਹਾ ਸੀ ਕਿ
ਪਾਠ ਨੰ: 126 ਦੀ ਟਿੱਪਣੀ
1. ਕਈ ਜਗ੍ਹਾ ਇਥੇ ਮਹਾਬਨ ਨਾਂ ਦੇ ਚੇਤਯ ਦਾ ਨਾਂ ਆਉਂਦਾ ਹੈ ।
| 73