________________
ਦੁਜਾ ਅਧਿਐਣੇ
(ਆਰੀਆ ਜੰਬੂ ਸਵਾਮੀ ਆਪਣੇ ਗੁਰੂ ਸ਼੍ਰੀ ਸੁਧੱਰਮਾਂ ਸਵਾਮੀ ਤੋਂ ਪੁਛਦੇ ਹਨ)
“ਜੇ ਮੁਕਤੀ ਨੂੰ ਪ੍ਰਾਪਤ ਹੋਏ ਭਗਵਾਨ ਮਹਾਂਵੀਰ ਨੇ ਸਤਵੇਂ ਸ੍ਰੀ ਉਪਾਸਕ ਦਸਾਂਗੇ ਸੂਤਰ ਦੇ ਪਹਿਲੇ ਅਧਿਆਨ ਦਾ ਇਹ ਅਰਥ ਦਸਿਆਂ ਹੈ । ਤਾਂ ਹੇ ਭਗਵਾਨ ! ਦੂਸਰੇ ਅਧਿਐਨ ਦਾ ਕੀ ਅਰਥੇ ਫਰਮਾਇਆ ਹੈ'' ?92}
(ਸੁਧਰਮਾਂ ਸਵਾਮੀ ਨੇ ਇਸ ਪ੍ਰਸ਼ਨ ਦਾ ਉੱਤਰ ਇਸ ਪ੍ਰਕਾਰ ਦਿਤਾ ਹੈ ਜੰਬੂ ! ਉਸ ਕਾਲ ਉਸ ਸਮੇਂ ਚੰਪਾ ਨਾਂ ਦੀ ਨਗਰੀ ਸੀ ਉਥੇ ਪੂਰਨ ਭਦਰ ਨਾਂ ਦਾ ਚੇਤਯ ਸੀ ਜਿਤ ਸ਼ਤਰੂ ਨਾਂ ਦਾ ਰਾਜਾ ਰਾਜ ਕਰਦਾ ਸੀ ਉਥੇ ਕਾਮਦੇਵ ਨਾਂ ਦਾ ਥਾਪਤੀ ਰਹਿੰਦਾ ਉਸਦੇ ਖਜਾਨੇ ਵਿਚ ਸਨ, ਛੇ ਕਰੋੜ ਘਰ ਦੇ ਸਮਾਨ ਰੂਪ ਲਗਿਆ ਹੋਇਆ ਸੀ, ਉਸ ਦੀ ਭਕਰਾ ਨਾਂ ਦੀ ਇਸਤਰੀ ਸੀ । ਛੇ ਕਰੋੜ ਸੋਨੇ ਦੀਆਂ ਮੋਹਰਾ 6 ਗਊਆਂ ਦੇ ਸਨ ਹਰ ਬਿਰਜ ਵਿਚ 10000 ਗਾਂ ਸੀ। ਭਗਵਾਨ ਮਹਾਵੀਰ ਉਸਦੀ ਨਗਰੀ ਵਿਚ ਪਧਾਰੇ, ਧਰਮ ਉਪਦੇਸ਼ ਦਿੱਤਾ, ਜਿਵੇਂ ਆਨੰਦ ਨੇ 12 ਵਰਤ ਸਵੀਕਾਰ ਕੀਤੇ ਸਨ । ਉਸ ਪ੍ਰਕਾਰ ਕਾਮਦੇਵ ਵ ਮਣ ਭਗਵਾਨ ਮਹਾਵੀਰ ਦੇ 12 ਵਰਤ ਰੂਪੀ ਸ਼ਾਵਕ ਧਰਮ ਦਾ ਪਾਲਨ ਕਰਨ ਲਗਾ ॥93।
ਇਸਤੋਂ ਬਾਅਦ ਇਕ ਰਾਤ ਅੱਧੀ ਰਾਂਤ ਵੇਲੇ ਕਾਮਦੇਵ ਸ਼ਮਣਾਂ ਦੇ ਉੱਪਾਸਕ ਕੋਲ ਇਕ ਧੋਖੇਵਾਜੇ ਅਤੇ ਮਿਥਿਆਤਵੀ (ਸੱਚੇ ਤੋਂ ਧਰਮ ਤੋਂ ਰਹਿਤ) ਦੇਵਤਾਂ ਪ੍ਰਗਟ ਹੋਇਆ 94 | ਉਸ ਧੋਖੇ ਵਾਜ, ਤੇ ਝੂਠੇ ਦੇਵਤੇ ਨੇ ਡਰਾਉਣ ਪਿਸ਼ਾਚ ਦਾ ਰੂਪ ਧਾਰਣ ਕਤਾ ਉਸ ਦਾ ਸਿਰ ਗਊ ਨੂੰ ਚਾਰਾ ਪਾਉਣ ਵਾਲੀ ਟੋਕਰੀ ਵਰਗਾ ਸੀ, ਜਰੀ ਦੇ ਪਤਿਆਂ ਦੀਆਂ ਭੂਰੀਆਂ ਧਾਰੀਆਂ ਸਮਾਨ ਉਸਦੇ ਬਾਲ ਰੂਖੇ ਤੇ ਭੂਰੇ ਸਨ, ਮੱਥਾ ਮਟ ਦੀ ਤਰਾਂ ਲੰਬਾ ਚੌੜਾ ਸੀ ਅੱਖਾਂ ਦੀਆਂ ਭੋ ਲਹੈਰੀ ਦੀ ਪੂਛ ਦੀ ਤਰਾਂ ਵਿਖਰੀਆਂ ਹੋਈਆਂ ਤੇ ਡਰਾਉਣੀਆਂ ਸਨ । ਅੱਖਾਂ ਟਡੀਆਂ ਸਨ ਇੰਜ ਲਗਦੀਆਂ ਸਨ ਜਿਵੇਂ ਕਿਸੇ ਨੇ ਘੜੇ ਵਿਚ ਦੋ ਛੇਦ ਕਰ ਦਿੱਤੇ ਹੋਣ, ਨੱਕ ਮੇਡੁੱਕ ਵਰਗੀ ਸੀ ਉਸ ਵਿਚ ਟੋਏ ਵਰਗ ਛੇਦੇ ਸਨ । ਨੱਕ ਦੇ ਛੇਦ
[ 61