________________
ਨੁਕਤਾ-ਨਿਗਾਹ ਤੋਂ ਵਿਸ਼ੇਸ਼ ਅਹਮੀਅਤ ਰੱਖਦਾ ਹੈ । ਜੈਨੀਆਂ ਦਾ ਦਿਗੰਬਰ ਫ਼ਿਰਕਾ ਵੀ ਕਿ ਪੰਜਾਬ ਨਾਲ ਕੁਝ ਥੋੜਾ ਸੰਬੰਧ ਰੱਖਦਾ ਹੈ ਅਤੇ ਹਰਿਆਣਾ ਤ ਤਕ ਹੀ ਸੀਮਿਤ ਰਿਹਾ ਹੈ, ਇਤਿਹਾਸ ਦੇ ਪੱਖੋਂ ਪੰਜਾਬ ਨਾਲ ਜੋੜ ਦਿੱਤਾ ਗਿਆ ਹੈ ਕਿਉਂਕਿ ਪੱਛਮੀ ਪੰਜਾਬ ਦੇ ਨਗਰ ਮੁਲਤਾਨ ਤੇ ਹਰਿਆਣਾ ਪ੍ਰਾਂਤ ਦੇ ਪ੍ਰਸਿਧ ਨਗਰ ਦਿੱਲੀ ਵਿਚ ਦਿਗੰਬਰ ਜੈਨ ਭਟਾਰਕਾਂ ਦੀਆਂ ਗੱਦੀਆਂ ਸਨ । ਇਨ੍ਹਾਂ ਜਤੀਆਂ ਤੇ ਭਟਾਰਕਾਂ ਨੇ ਜੈਨ ਧਰਮ ਨੂੰ ਇਥੇ ਔਖੇ ਵੇਲੇ ਸੁਰੱਖਿਅਤ ਰਖਿਆ, ਸੰਸਕ੍ਰਿਤ ਤੇ ਪ੍ਰਾਕ੍ਰਿਤ (ਅਪ ਸ਼) ਤੇ ਆਮ ਲੋਕਾਂ ਦੀ ਭਾਸ਼ਾ ਵਿਚ ਕਾਫ਼ੀ ਬਹੁ ਪੱਖੀ ਸਾਹਿਤ ਲਿਖਿਆ, ਜਿਸ ਵਿਚ ਫਗਵਾੜੇ ਦੇ ਜੈਨ ਮੇਘ ਮੁਨੀ ਦੇ ਰਚੇ ਹੋਏ ਮੇਘ ਬਿਨੋਦ ਅਤੇ ਮੇਘ ਵਿਲਾਸ ਗੁ ਬ ਹਿਕਮਤ ਦੇ ਖੇਤਰ ਵਿਚ ਹੁਣ ਵੀ ਮਸ਼ਹੂਰ ਹਨ । ਇਸ ਦੇ ਨਾਲ ਹੀ ਜੈਨ ਸਾਧਵੀ ਪਰੰਪਰਾ ਦਾ ਵਰਨਣ ਵੀ ਇਸ ਵਿਚ ਕੀਤਾ ਗਿਆ ਹੈ ।
ਆਧੁਨਿਕ ਕਾਲ ਦੇ ਜੈਨ ਮੁਨੀ ਆਚਾਰੀਆਂ ਦਾ ਵਰਨਣ ਵੀ ਸਰਲ ਅਤੇ ਸੰਖੇਪ ਢੰਗ ਨਾਲ ਆਮ-ਫ਼ਹਿਮ ਪੰਜਾਬੀ ਵਿਚ ਦਿੱਤਾ ਗਿਆ ਹੈ । ਸੰਨ-ਸੰਮਤ ਇਸ ਗਥ ਵਿਚ ਈਸਵੀ ਦੇ ਨਾਲ ਬਿਮੀ ਵੀ ਦਿੱਤੇ ਗਏ ਹਨ । ਇਸ ਲਈ ਪੰਜਾਬੀ ਪਾਠਕਾਂ ਨੂੰ ਬਿਨਾ ਸੰਨ-ਸੰਮਤ ਤੋਂ ਹਰ ਥਾਵੇਂ ਬਿਕ੍ਰਮੀ ਸੰਮਤ ਹੀ ਸਮਝਣਾ ਚਾਹੀਦਾ ਹੈ ।
ਪੰਜਾਬ ਅਤੇ ਪੰਜਾਬੀਅਤ ਦਾ ਕੇਂਦਰ ਲਾਹੌਰ ਰਿਹਾ ਹੈ । ਇਸ ਸ਼ਹਿਰ ਦੀ ਜੰਮ ਪਲ ਹਨ ਜਿਨ ਸ਼ਾਸਨ ਪ੍ਰਭਾਵਿਕਾ ਸਾਧਵੀ ਰਤਨ ਸ੍ਰੀ ਸਵਰਨ ਕਾਂਤਾ ਜੀ ਮਹਾਰਾਜ ॥ ਜੋ ਆਪ ਸੰਸਕ੍ਰਿਤ, ਪ੍ਰਾਕ੍ਰਿਤ, ਉਰਦੂ ਅਤੇ ਫ਼ਾਰਸੀ ਭਾਸ਼ਾਵਾਂ ਦੇ ਚੰਗੇ ਵਿਦਵਾਨ, ਲੇਖਕ, ਵਕਤਾ ਅਤੇ ਕਵਿ ਹਨ । ਇਸ ਮਹਾਨ ਜੈਨ ਸਾਧਵੀ ਨੂੰ ਪੰਜਾਬੀ ਭਾਸ਼ਾ ਪਹਿਲੀ ਵਾਰ ਮੌਲਿਕ ਸਾਹਿਤ ਤਿਆਰ ਕਰਨ ਦਾ ਸੇਹਰਾ ਜਾਂਦਾ ਹੈ। ਸ੍ਰੀ ਰਵਿੰਦਰ ਕੁਮਾਰ ਜੈਨ ਅਤੇ ਸ਼੍ਰੀ ਪੁਰਸ਼ੋਤਮ ਜੈਨ ਲੇਖਕਾਂ ਦੀ ਆਪ ਸਤਿਕਾਰ ਯੋਗ ਗੁਰੂਣੀ ਅਤੇ ਰਿਕਾ ਹਨ । ਆਪ ਦੀ ਪ੍ਰੇਰਣਾ ਸਦਕਾ ਜੈਨ ਥਾਂ ਦਾ ਅਨੁਵਾਦ, ਲੇਖਨ ਉਪਰੋਕਤ ਧਰਮਭਰਾਵਾਂ ਵਲੋਂ ਕੀਤਾ ਜਾ ਰਿਹਾ ਹੈ । ਮੈਂ ਇਸ ਮਹਾਨ ਸ਼ਾਧਵੀ ਨੂੰ ਇਸ ਕ੍ਰਾਂਤੀਕਾਰੀ ਕਦਮ ਲਈ ਧਨਵਾਦ ਪੇਸ਼ ਕਰਦਾ ਹਾਂ ।
| ਪੰਜਾਬੀ ਜ਼ਬਾਨ ਵਿਚ ਇਹ ਪੁਸਤਕ ਅਪਣੇ ਢੰਗ ਦੀ ਇਕ ਨਵੀਂ ਚੋਣ ਹੈ, ਇਸ ਲਈ ਪੰਜਾਬੀ ਪਾਠਕਾਂ ਨੂੰ ਇਕ ਨਵੀਂ ਲਭਤ ਹੋਣ ਦੇ ਕਾਰਨ, ਇਸ ਦਾ ਮਨ ਬਚਨ ਕਰਮ ਤੋਂ ਸਵਾਗਤ ਕਰਨਾ ਚਾਹੀਦਾ ਹੈ ਤਾਕ ਵਿਦਵਾਨ ਲੇਖਕਾਂ ਦਾ ਉਤਸ਼ਾਹ ਵਧੇ ਤੇ ਉਹ ਇਸ ਸੰਭੰਧ ਵਿਚ ਹੋਰ ਵੀ ਚੰਗਾ ਸਾਹਿਤ ਮਾਂ-ਥਲੀ ਪੰਜਾਬੀ ਵਿਚ ਪੇਸ਼ ਕਰ ਸਕਣ । ਗੁਆਰਾ (ਸੰਗਰੂਰ)
-ਸ਼ਮਸ਼ੇਰ ਸਿੰਘ ਅਸ਼ੋਕ’’ 29-1-1985
(ਸਿਖ ਸਕਾਲਰ) (III)