________________
ਸ਼ਾਸਤਰ ਅਨੁਸਾਰ ਆਰਿਆ ਦੇਸ਼ਾਂ ਦੀਆਂ ਹੱਦਾਂ, ਅਨਾਰਿਆ ਦੇਸ਼ ਵਿੱਚ ਅਤੇ ਅਨਾਰਿਆ ਦੇਸ਼ਾਂ ਦੀਆਂ ਹੱਦਾਂ ਆਰਿਆ ਦੇਸ਼ ਵਿਚ ਬਦਲਦੀਆਂ ਰਹਿੰਦੀਆਂ ਹਨ ! ਸੋ ਇਹੋ ਕਾਰਣ ਹੈ ਕਿ ਮਹਾਰਾਸ਼ਟਰ ਵਰਗੇ ਦਖਣੀ ਭਾਰਤ ਦੇ ਹਿਸਿਆਂ ਨੂੰ ਇਥੇ ਅਨਾਰਿਆ ਦੇਸ਼ ਆਖਿਆ ਗਿਆ ਹੈ ।
. ਚੰਦਰਗੁਪਤ ਮੋਰਿਆ ਦੇ ਗੁਰੂ ਭਰਵਾਹੂ ਸਵਾਮੀ ਜੀ ਨੇ ਆਪਣੀ ਮਿਹਨਤ ਨਾਲ ਸਾਰੇ ਦਖਣੀ ਭਾਰਤ ਅਤੇ ਉੱਤਰ ਵਿੱਚ ਨੇਪਾਲ ਦੇਸ਼ ਨੂੰ ਆਰੀਆ ਦੇਸ਼ ਬਣਾ ਦਿੱਤਾ । ਦੱਖਣ ਭਾਰਤ ਵਿੱਚ 12-13 ਸਦੀ ਤੱਕ ਜੈਨ ਧਰਮ ਨੂੰ ਰਾਜ ਧਰਮ ਦਾ ਦਰਜਾ ਮਿਲਦਾ ਰਿਹਾ। ਇਥੇ ਕਈ ਚੈਨ ਕਲਾ ਦੇ ਕੇਂਦਰ ਬਣੇ । ਸ਼ੰਕਰਾ ਅਚਾਰਿਆ ਅਤੇ ਕੁਮਾਰਿਲ ਭੱਟ ਆਦਿ ਸ਼ੈਵਧਰਮੀਆਂ ਦੇ ਜੈਨ ਧਰਮ ਨੂੰ ਕਾਫ਼ੀ ਨੁਕਸਾਨ ਪਹੁੰਚਾਣ ਦੇ ਬਾਵਜੂਦ ਜੈਨ ਧਰਮ ਦੇ ਵਿਕਾਸ ਵਿਚ ਕੋਈ ਕਮੀ ਨਹੀਂ ਆਈ । ਜੈਨ ਧਰਮ ਅਤੇ ਸ਼ਿਵ ਧਰਮ ਨੂੰ ਮੰਨਣ ਵਾਲਿਆਂ ਦੇ ਸੰਘਰਸ਼ ਚਲਦੇ ਰਹੇ । ਦੱਖਣ ਦੇ ਦਰਾਵਿੜਾਂ ਨੇ ਚੰਦਰਗੁਪਤ ਮੋਰਿਆ ਸਮੇਂ ਜੈਨ ਧਰਮ ਨੂੰ ਅਪਣਾ ਲਿਆ । ਮੁਗਲ ਕਾਲ ਦੀ 1000 ਸਾਲ ਹਨੇਰੀ ਵੀ ਇਥੇ, ਜੈਨ ਧਰਮ ਦਾ ਕੁੱਝ ਨਾ ਵਿਗਾੜ ਸਕੀ । ਪੰਜਾਬ ਵਿੱਚ ਜੈਨ ਧਰਮ ... ਜੈਨ ਸ਼ਾਸਤਰਾਂ ਅਨੁਸਾਰ ਭਗਵਾਨ ਰਿਸ਼ਵਦੇਵ ਤੋਂ ਲੈਕੇ ਭਗਵਾਨ ਮਹਾਵੀਰ ਤਕ ਪੰਜਾਬ ਵਿੱਚ ਧਰਮ ਪ੍ਰਚਾਰ ਕਰਨ ਵਾਲੇ ਤੀਰਥੰਕਰਾਂ ਅਤੇ ਰਾਜਿਆਂ ਦਾ ਜਿਕਰ ਅਸੀਂ ਪਿੱਛ ਕਰ ਆਏ ਹਾਂ ।
ਹੁਣ ਅਸੀਂ 45 ਆਗਮਾਂ ਤੋਂ ਹਟਕੇ ਜੈਨ ਅਚਾਰਿਆਂ ਰਾਹੀਂ ਰਚੇ ਥਾਂ, ਪਟਾਵਲੀਆਂ ਦੇ ਅਧਾਰ ਤੇ ਪੰਜਾਬ ਵਿਚ ਜੈਨ ਧਰਮ ਦਾ ਪ੍ਰਚਾਰ ਕਰਨ ਵਾਲੇ ਪੁਰਾਤਨ ਅਚਾਰਿਆਂ, ਮੁਨੀਆਂ, ਉਪਾਸ਼ਕਾਂ ਅਤੇ ਸਾਹਿਤਕਾਰਾਂ ਦਾ ਸੰਖੇਪ ਵਰਨਣ ਕਰਾਂਗੇ । ਅਸੀਂ ਆਪਣੀ ਸਾਰੀ ਚਰਚਾ ਨੂੰ 4 ਹਿਸਿਆਂ ਵਿਚ ਵੰਡਕੇ ਪਾਠਕਾਂ ਦੀ ਜਾਨਕਾਰੀ ਨੂੰ ਹੋਰ ਵਧਾਉਣਾ ਚਾਹੁੰਦੇ ਹਾਂ । ਇਹ ਚਾਰ ਹਿੱਸੇ ਹਨ ।
1. ਤੀਰਥੰਕਰ ਯੋਗ !. .. 2. ਭਗਵਾਨ ਮਹਾਵੀਰ ਤੋਂ ਲੈਕੇ ਕੁਮਾਰਪਾਲ ਦਾ ਸਮਾਂ ।
(ਵਰਨਣ ਕੀਤਾ ਜਾ ਚੁੱਕਾ ਹੈ) 3. ਮੁਗਲਕਾਲ ਵਿਚ ਜੈਨ ਧਰਮ ਦੀ ਸਥਿਤੀ ! 4. ਮਹਾਰਾਜਾ ਰਣਜੀਤ ਸਿੰਘ ਤੋਂ ਲੈਕੇ ਅੱਜ ਤੱਕ ਦਾ ਜੈਨੇ ਸਮਾਜ ।
ਭਗਵਾਨ ਮਹਾਵੀਰ ਤੋਂ ਬਾਅਦ ਦਾ ਜੈਨ ਧਰਮ : : ਭਗਵਾਨ ਮਹਾਵੀਰ ਦੇ ਬਾਅਦ ਜੈਨ ਧਰਮ ਦੀ : ਪੰਜਾਬ ਵਿੱਚ ਸਥਿਤੀ ਵਾਰੇ ਅਸੀਂ ( : 18))