________________
ਪੂਵਰਤਨੀ ਮਹਾਸਾਧਵੀ ਸ਼ੀ ਪਾਰਵਤੀ ਜੀ ਮਹਾਰਾਜ
ਆਧੁਨਿਕ ਜੈਨ ਸਾਧਵੀ ਪਰੰਪਰਾ ਵਿਚ ਪ੍ਰਮੁੱਖ ਸਥਾਨ ਮਹਾਸਾਧਵੀ ਸ੍ਰੀ ਪਾਰਵਤੀ ਜੀ ਮਹਾਰਾਜ ਅਤੇ ਸਾਧਵੀ ਸ੍ਰੀ ਖੁਬਾਂ ਜੀ ਦੇ ਸਾਧਵੀ ਪਰਿਵਾਰ ਦਾ ਹੈ । ਕਈ ਸਾਧਵੀਆਂ ਦੀ ਪਰੰਪਰਾ ਬੜੀ ਕੋਸ਼ਿਸ਼ ਕਰਨ ਦੇ ਬਾਵਜੂਦ ਨਹੀਂ ਮਿਲ ਸਕੀ ।
ਮਹਾਸਾਧਵੀ ਸ੍ਰੀ ਪਾਰਵਤੀ ਜੀ ਮਹਾਰਾਜ ਦਾ ਜਨਮ ਸੰ: 1911 ਨੂੰ ਉਤਰ ਪ੍ਰਦੇਸ਼ ਦੇ ਹਾਰੂ ਪਿੰਡ ਵਿਚ ਹੋਇਆ। ਆਪ ਦੇ ਪਿਤਾ ਸ੍ਰੀ ਬਲਦੇਵ ਸਿੰਘ ਜੀ ਮਾਤਾ ਧਨਵੰਤੀ ਪਿੰਡ ਦੀ ਮਸ਼ਹੂਰ ਹਸਤੀ ਸਨ । ਛੋਟੀ ਉਮਰ ਵਿਚ ਹੀ ਆਪ ਦਾ ਆਗਰੇ ਵਿਖੇ ਅਪਣੇ ਪਿਤਾ ਨਾਲ ਆਉਣਾ ਹੋਇਆ ! ਉਥੇ ਜੈਨ ਸਾਧਵੀਆਂ ਅਤੇ ਮੁਨੀਆਂ ਦੇ ਉਪਦੇਸ਼ ਤੋਂ ਪ੍ਰਭਾਵਿਤ ਹੋ ਕੇ ਅਪ ਨੇ ਸਾਧਵੀ ਦੀਖਿਆ ਗ੍ਰਹਿਣ ਕੀਤੀ।
ਸਾਧਵੀ ਬਣਦੇ ਸਾਰ ਹੀ ਆਪ ਨੇ ਜੈਨ , ਅਤੇ ਅਜੈਨ ਸ੍ਰ ਥਾਂ ਦਾ ਤੁਲਨਾਤਮਕ ਅਧਿਐਨ ਕੀਤਾ । ਆਪ ਸੰਸਕ੍ਰਿਤ, ਪ੍ਰਾਕ੍ਰਿਤ, ਰਾਜਸਥਾਨੀ, ਉਰਦੂ, ਫ਼ਾਰਸੀ, ਅਰਬੀ, ਪੰਜਾਬੀ, ਅੰਗਰੇਜ਼ੀ ਅਤੇ ਗੁਜਰਾਤੀ ਸਾਹਿਤ ਦੇ ਉਘੇ ਵਿਦਵਾਨ ਸਨ । ਉਹ ਜ਼ਮਾਨਾ ਸੀ ਜਦੋਂ ਭਾਰਤ ਵਿਚ ਇਸਤਰੀ ਦੀ ਹਾਲਤ ਬਹੁਤ ਹੀ ਤਰਸ ਯੋਗ ਸੀ । ਬਾਲ ਵਿਆਹ, ਪਰਦਾ, ਜਾਤ ਪਾਤ, ਛੂਆਛੂਤ, ਸ਼ਰਾਬ, ਮਾਸ ਅਤੇ ਅਗਿਆਨਤਾ ਦਾ ਬੋਲ-ਬਾਲਾ ਸੀ । ਅਜੇਹੇ ਸਮੇਂ ਹੀ ਭਾਰਤ ਦੇ ਧਾਰਮਿਕ ਜਗਤ ਵਿਚ ਆਰੀਆ ਸਮਾਜ, ਸਨਾਤਨ ਧਰਮ ਸਭਾ, ਦੇਵ ਸਮਾਜ ਆਦਿ ਸੰਸਥਾਵਾਂ ਧਰਮ ਚਰਚਾ ਲਈ ਹਮੇਸ਼ਾ ਮੈਦਾਨ ਵਿਚ ਤਿਆਰ ਰਹਿੰਦੀਆਂ ਸਨ । ਖਾਸ ਤੌਰ ਤੇ ਆਰੀਆ ਸਮਾਜ ਦਾ ਪੰਜਾਬ ਵਿਚ ਪ੍ਰਭਾਵ ਕਾਫ਼ੀ ਵਧ ਰਿਹਾ ਸੀ । ਅਜੇਹੀਆਂ ਸਥਿਤੀਆਂ ਤੋਂ ਛੁੱਟ ਜੈਨ ਸਮਾਜ ਖੁਦ ਅਗਿਆਨਤਾ ਵਿਚ ਡੁੱਬਾ ਸੀ । ਮਹਾਸਾਧਵੀ ਸ੍ਰੀ ਪਾਰਵਤੀ ਜੀ ਮਹਾਰਾਜ ਨੇ ਸ਼ਵੇਤਾਂਬਰ ਸਥਾਨਕ ਵਾਸੀ ਦੀਖਿਆ ਗ੍ਰਹਿਣ ਕਰਕੇ ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ ਵਿਚ ਅਨੇਕਾਂ ਧਰਮ ਚਰਚਾਵਾਂ ਕੀਤੀਆਂ । ਇਨ੍ਹਾਂ ਧਰਮ ਚਰਚਾਵਾਂ ਤੋਂ ਆਪ ਦੀ ਯੋਗਤਾ ਦਾ ਭਲੀ ਭਾਂਤੀ ਪਤਾ ਲਗਦਾ ਹੈ ! ਸ਼ਾਇਦ 2500 ਸਾਲ ਦੇ ਜੈਨ ਇਤਿਹਾਸ ਵਿਚ ਕੋਈ ਖੁਲੀ ਧਰਮ ਚਰਚਾ ਕਰਨ ਵਾਲੀ ਸਾਧਵੀ ਪੈਦਾ ਹੋਈ ਹੋਵੇ । ਆਪ ਮਹਾਨ ਕ੍ਰਾਂਤੀਕਾਰੀ ਸਾਧਵੀ ਸਨ। ਆਪ ਨੇ ਲਾਹੌਰ ਵਿਖੇ ਆਰੀਆ ਸਮਾਜੀਆਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ । ਆਪ ਸੰ: 1924 ਵਿਚ ਸਾਧਵੀ ਬਣੇ । ਫੇਰ ਧਰਮ ਅਧਿਐਨ ਲਈ ਪੰਜਾਥ ਪਧਾਰੇ ।
ਆਪ ਹਿੰਦੀ ਭਾਸ਼ਾ ਦੀ ਪਹਿਲੀ ਜੈਨ ਇਸਤਰੀ ਲੇਖਿਕਾ ਸਨ । ਭਾਵੇਂ ਆਪ ਦੇ ਲਿਖੇ ਕਾਫ਼ੀ ਗ ਥਾਂ ਦਾ ਉਰਦੂ ਵਿਚ ਵੀ ਅਨੁਵਾਦ ਹੋਇਆ । ਆਪ ਨੇ ਅਪਣੇ ਜੀਵਨ ਵਿਚ 25 ਗ੍ਰੰਥਾਂ ਦੀ ਰਚਨਾ ਕੀਤੀ ਜਿਨ੍ਹਾਂ ਵਿਚੋਂ 15 ਕਵਿਤਾ ਰੂਪ ਵਿਚ ਹਨ । ਆਪ ਨੇ ਅਪਣਾ ਧਰਮ ਪ੍ਰਚਾਰ ਮੁਹਿਲ ਤੋਂ ਝੋਪੜੀ ਤਕ ਕੀਤਾ । ( 166 )