________________
ਅਚਾਰੀਆ ਅਮੋਲਕ ਰਿਸ਼ੀ ਜੀ
ਰਿਸ਼ੀ ਫ਼ਿਰਕੇ ਦੇ ਇਸ ਮਹਾਨ ਅਚਾਰੀਆ ਦਾ ਜਨਮ ਸੰ: 1934 ਨੂੰ ਭੁਪਾਲ ਵਿਖੇ ਹੋਇਆ। ਪਿਤਾ ਸ਼੍ਰੀ ਕਸਤੂਰ ਚੰਦ ਅਤੇ ਮਾਤਾ ਹੁਲਾਸੀ ਬਾਈ ਸੀ । ਬਚਪਨ ਵਿਚ ਆਪ ਜੀ ਦੀ ਮਾਤਾ ਦਾ ਸਵਰਗ ਵਾਸ ਹੋ ਗਿਆ । ਬਾਪ ਤੇ ਪੁੱਤਰ ਨੇ ਜੈਨ ਸਾਧੂ ਬਨਣ ਦਾ ਫ਼ੈਸਲਾ ਕਰ ਲਿਆ ਆਪ ਨੇ ਸ਼ੰ: 1944 ਵਿਚ ਮੁਨੀ ਧਰਮ ਗ੍ਰਹਿਣ ਕੀਤਾ । ਆਪ ਨੇ ਅਚਾਰੀਆ ਰਤਨ ਰਿਸ਼ੀ ਜੀ ਮਹਾਰਾਜ ਤੋਂ ਜੈਨ ਸ਼ਾਸਤਰਾਂ ਦਾ ਡੂੰਘਾ ਅਧਿਐਨ ਕੀਤਾ। ਆਪ 7 ਸਾਲ ਜੈਨ ਆਗਮ ਅਭਿਆਸ ਕਰਦੇ ਰਹੇ । ਸੰ: 1989 ਨੂੰ ਆਪ ਨੂੰ ਰਿਸ਼ੀ ਫ਼ਿਰਕੇ ਦਾ ਅਚਾਰੀਆ ਬਣਾਇਆ ਗਿਆ ।
ਆਪ ਨੇ ਜੌਨ ਇਤਿਹਾਸ ਦਾ ਅਜੇਹਾ ਕਾਰਨਾਮਾ ਕਰ ਵਿਖਾਇਆ ਜੋ ਨਾ ਪਹਿਲਾਂ ਕਿਸੇ ਨੇ ਕੀਤਾ ਸੀ ਅਤੇ ਨਾ ਹੁਣ ਤਕ ਕਿਸੇ ਨੇ ਕੀਤਾ ਸੀ। ਆਪ ਨੇ ਸਿਕੰਦਰਾਬਾਦ ਵਿਚ ਰਹਿ ਕੇ 32 ਸ਼ਾਸਤਰਾਂ ਦਾ ਹਿੰਦੀ ਅਨੁਵਾਦ 3 ਸਾਲ ਵਿਚ ਸੰਪੂਰਨ ਕੀਤਾ । ਇਹ ਅਨੁਵਾਦ ਬਹੁਤ ਹੀ ਸਰਲ ਹੈ । ਪ੍ਰਾਕ੍ਰਿਤ ਨਾ ਜਾਨਣ ਵਾਲਾ ਬੜੇ ਅਰਾਮ ਨਾਲ ਇਹ ਅਨੁਵਾਦ ਸਮਝ ਸਕਦਾ ਹੈ । ਆਪ ਦੇ ਇਹ ਸ਼ਾਸਤਰ ਇਕ ਹੀ ਭਗਤ ਨੇ ਛਪਵਾ ਕੇ ਮੁਫ਼ਤ ਵੰਡ ਦਿੱਤੇ ।
ਆਪ ਨੇ 70 ਗ੍ਰੰਥ ਹਿੰਦੀ ਵਿਚ ਲਿਖੇ । ਜਿਨ੍ਹਾਂ ਵਿਚ ਜੈਨ ਤੱਤਵ ਪ੍ਰਕਾਸ਼ ਪ੍ਰਮੁਖ ਹੈ । ਆਪ ਦੇ ਗ੍ਰੰਥਾਂ ਦਾ ਅਨੁਵਾਦ ਗੁਜਰਾਤੀ, ਮਰਾਠੀ, ਕੰਨੜ ਅਤੇ ਉਰਦੂ ਭਾਸ਼ਾ ਵਿਚ ਵੀ ਮਿਲਦਾ ਹੈ । ਬੁੜਾਪੇ ਵਿਚ ਆਪ ਨੇ ਪੰਜਾਬ ਦੇ ਭਿੰਨ ਭਿੰਨ ਸਥਾਨਾਂ ਤੇ ਧਰਮ ਪ੍ਰਚਾਰ ਕੀਤਾ । ਸੰ: 1992 ਵਿਚ ਆਪ ਦਿੱਲੀ ਚੌਮਾਸ ਲਈ ਪਹੁੰਚੇ । ਪੰਜਾਬ, ਹਰਿਆਣੇ ਦੇ ਲੋਕ ਆਪ ਦੇ ਦਰਸ਼ਨਾਂ ਲਈ ਖਾਨ ਦੇਸ਼ ਤਕ ਪਹੁੰਚੇ । ਸੰ: 1993 ਵਿਚ ਆਪਦਾ ਸਵਰਗਵਾਸ ਹੋ ਗਿਆ ।
ਇਕ ਸੁਨਿਆਰ
ਆਪ ਜੀ ਦਾ ਜਨਮ
ਆਪ ਦਾ ਜਨਮ ਗੁਜਰਾਂਵਾਲੇ ਦੇ ਕਰੀਬ ਭਖੜਿਆਂ ਵਾਲੀ ਵਿਖੇ ਦੇ ਘਰ ਹੋਇਆ। ਆਪ ਦੇ ਪਿਤਾ ਸ਼੍ਰੀ ਦੌਲਤ ਰਾਮ ਜੀ ਸਨ। ਜਿਥੇ ਸੰ: 1937 ਕੱਤਕ ਸ਼ੁਕਲਾ ਨੂੰ ਹੋਇਆ । ਬਚਪਨ ਦਾ ਨਾਂ ਲਛਮਨ ਦਾਸ ਸੀ । ਆਪ ਦੇ ਪਿਤਾ ਦੇ ਇਕ ਜੈਨ ਮਿੱਤਰ ਸਨ ਭਗਤ ਬੁੱਢਾਮੁੱਲ । ਛੋਟੀ ਉਮਰ ਵਿਚ ਹੀ ਆਪ ਨੂੰ ਜੈਨ ਸਾਧੂਆਂ ਨੂੰ ਸੁਨਣ ਦਾ ਸੁਭਾਗ ਮਿਲਿਆ । ਇਨ੍ਹਾਂ ਸਮੇਂ ਆਪ ਜੀ ਦੇ ਪਿਤਾ ਦਾ ਸਵਰਗਵਾਸ ਹੋ ਗਿਆ । ਆਪ ਨੂੰ ਸੰਮਾਰ ਅਸਾਰ ਜਾਪਣ ਲੱਗਾ। ਸੰ: 1953 ਨੂੰ ਅਚਾਰੀਆ ਵਿਜੈ ਵੱਲਭ ਸੂਰੀ ਦਾ ਆਪ ਨੂੰ ਸੰਪਰਕ ਪ੍ਰਾਪਤ ਹੋਇਆ । ਸੰ: 1954 ਵੈਸਾਖ ਸ਼ੁਕਲਾ 8 ਨੂੰ ਆਪ ਨੇ ਸ਼੍ਰੀ ਵਿਜੈ ਵੱਲਭ ਸੂਰੀ ਤੋਂ 'ਜੈਨ ਸਾਧੂ ਦੀਖਿਆ ਸਮੇਂ ਸ਼੍ਰੀ ਵਿਜੈ ਵੱਲਭ ਨਾਰੋਵਾਲ ਜ਼ਿਲਾ ਸਿਆਲਕੋਟ ਵਿਖੇ ਵਿਰਾਜਮਾਨ ਸਨ । ਆਪ ਦਾ
ਗ੍ਰਹਿਣ ਕੀਤੀ। ਉਸ
(126)