________________
ਚਾਲੂ ਕੀਤੀ । ਸੁੰਦਰੀ ਨੇ ਬੀਜ ਗਣਿਤ ਦੀ ਸਿਖਿਆ ਆਪਣੇ ਪਿਤਾ ਤੋਂ ਪ੍ਰਾਪਤ ਕੀਤੀ । ਜਦੋਂ ਬਾਹੁਬਲੀ ਤਕਸ਼ਿਲਾ ਵਿਖੇ ਖੜੇ ਤਪ ਕਰ ਰਹੇ ਸਨ । ਉਨ੍ਹਾਂ ਨੂੰ ਕੇਵਲ ਗਿਆਨ ਪ੍ਰਾਪਤ ਨਹੀਂ ਹੋ ਰਿਹਾ ਸੀ। ਉਸ ਸਮੇਂ ਭਰਵਾਨ ਰਿਸ਼ਭ ਦੇਵ ਜੀ ਦੀ ਪ੍ਰੇਰਣਾ ਨਾਲ ਦੋਵੇਂ ਭੈਣਾਂ ਅਯੋਧਿਆ 'ਤੋਂ ਤਕਸ਼ਿਲਾ ਗਈਆਂ। ਦੋਹਾਂ ਸਾਧਵੀਆਂ ਦੀ ਪ੍ਰੇਰਣਾ ਨਾਲ ਬਾਹੂਬਲੀ ਨੂੰ ਕੇਵਲ ਗਿਆਨ ਪ੍ਰਾਪਤ ਹੋ ਗਿਆ। ਭਗਵਾਨ ਕੰਬੂ ਨਾਥ, ਸ਼ਾਂਤੀ ਨਾਥ ਤੇ ਅਰਹ ਨਾਥ ਦੀਆਂ ਲੱਖਾਂ ਸਾਧਵੀਆਂ ਨੇ ਇਥੇ ਧਰਮ ਪ੍ਰਚਾਰ ਕੀਤਾ ।
19ਵੇਂ ਤੀਰਥੰਕਰ ਭਗਵਾਨ ਮੱਲੀ ਨਾਥ ਖੁਦ ਇਸਤਰੀ ਸਨ । ਜਿਨ੍ਹਾਂ ਦਾ 24 ਤੀਰਥੰਕਰਾਂ ਵਿਚ ਇਕ ਸਥਾਨ ਹੈ। ਇਸਤਰੀ ਦੇ ਇਜੱਤ ਦੀ ਐਸੀ ਬੜੀ ਉਦਾਹਰਨ ਕਿਸੇ ਹੋਰ ਧਰਮ ਵਿਚ ਨਹੀਂ ਮਿਲ ਸਕਦੀ ਜਿਥੇ ਇਸਤਰੀ ਧਰਮ ਸੰਸਥਾਪਿਕਾ ਰਹੀ ਹੋਵੇ ।
22ਵੇਂ ਤੀਰਥੰਕਰ ਨੇਮੀਨਾਥ ਦੇ ਭਰਾ ਨੂੰ ਸਿੱਧੇ ਰਾਹ ਪਾਉਣ ਵਾਲੀ ਰਾਜੁਲ ਦਾ ਜੈਨ ਇਤਿਹਾਸ ਵਿਚ ਮਹਾਨ ਸਥਾਨ ਹੈ ।
ਅਚਾਰਿਆ ਸਬੂਲੀਭੱਦਰ ਦੀਆਂ 7 ਭੈਣਾਂ ਨੇ ਦੀਖਿਆ ਲੈ ਕੇ ਜੈਨ ਧਰਮ ਦਾ ਚਹੁ ਪਾਸੇ ਪ੍ਰਚਾਰ ਕੀਤਾ । ਅਚਾਰੀਆ ਹਰਭੱਦਰ ਨੂੰ ਜੀਵਨ ਰਾਹ ਪ੍ਰਦਾਨ ਕਰਨ ਵਾਲੀ ਯਾਨੀ ਮਹਿਤਰਾਦਾ ਅਪਣਾ ਸਥਾਨ ਹੈ । 1444 ਗ ਥਾਂ ਦੇ ਲੇਖਕ ਹਰੀ ਭੱਦਰ ਇਸ ਸਾਧਵੀ ਨੂੰ ਆਪਣੀ ਮਾਤਾ ਆਖਦੇ ਸਨ ।
ਪੰਜਾਬੀ ਸਥਾਨਕਵਾਸੀ ਪਰੰਪਰਾ ਨੂੰ ਪੰਜਾਬ ਵਿਚ ਮੁੜ ਸੁਰਜੀਤ ਕਰਨ ਵਾਲੀ ਸੁਨਾਮ ਦੀ ਇਕ ਮਹਾਨ ਸਾਧਵੀ ਸੀ । ਪੁਰਸ਼ ਪ੍ਰਧਾਨ ਭਾਰਤੀ ਸਮਾਜ ਹੋਣ ਕਾਰਨ, ਸਾਧਵੀਆਂ ਦੀ ਕੋਈ ਪੁਰਾਤਨ ਪੱਟਾਵਲੀਆਂ ਨਹੀਂ, ਇਤਿਹਾਸ ਨਹੀਂ । ਮੱਧਕਾਲ ਵਿਚ ਕੁਝ ਸਾਧਵੀਆਂ ਦਾ ਜ਼ਿਕਰ ਮਿਲਦਾ ਹੈ । ਅਜ ਵੀ ਭਾਰਤ ਜੈਨ ਸ਼ਾਸਤਰ ਭੰਡਾਰਾਂ ਵਿਚ ਅਨੇਕਾਂ ਸਾਧਵੀਆਂ ਰਾਹੀਂ ਲਿਖੇ ਸ਼ਾਸਤਰ ਅਤੇ ਸੁਤੰਤਰ ਸ੍ਰ ਥ ਅਣਛਪੇ ਪਏ ਹਨ ।
ਇਹ ਸਾਰਾ ਇਤਿਹਾਸ 400 ਸਾਲ ਦਾ ਹੈ । ਜਿਸ ਨੂੰ ਸ੍ਰੀ ਸੁਮਨ ਮੁਨੀ ਜੀ ਮਹਾਰਾਜ ਨੇ ਬੜੀ ਮੇਹਨਤ ਨਾਲ ਸੰਹਿਤ ਕੀਤਾ ਹੈ । ਤਪਗੱਛ ਵਾਰੇ ਪੰ. ਹੀਰਾ ਲਾਲ ਦੁਗੜ ਨੇ ਕੁਝ ਸਾਧਵੀਆਂ ਦੀ ਜਾਣਕਾਰੀ ਦਿਤੀ ਹੈ । ਖਤਰ ਗੱਛ ਦੀ ਇਕ ਸਾਧਵੀ ਦਾ ਜ਼ਿਕਰ ਸ੍ਰੀ ਅਗਰਚੰਦ ਨਾਹਟਾ ਨੇ ਕੀਤਾ ਹੈ । ਜਿਸਨੇ ਬਠਿੰਡਾ ਦੇ ਉਪਾਸਕਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਸਨ ।
(102)