________________
੨੯
ਹੇ ਨਾਥ! ਸੰਸਾਰ ਸਮੁੰਦਰ ਤੋਂ ਕਿਨਾਰਾ ਕਰਕੇ ਵੀ ਆਪ ਆਪਣੇ ਭਗਤਾਂ ਨੂੰ ਜਨਮ ਰੂਪੀ ਸਮੁੰਦਰ ਪਾਰ ਕਰਦੇ ਹੋ, ਕਿਉਂਕਿ ਤੁਸੀਂ ਮਿੱਟੀ ਦੇ ਘੜੇ ਹੋ। ਜਿਵੇਂ ਘੜਾ ਉਲਟਾ ਹੋ ਕੇ ਲੋਕਾਂ ਨੂੰ ਨਦੀ ਦੇ ਪਾਰ ਲਗਾਉਂਦਾ ਹੈ। ਉਸੇ ਪ੍ਰਕਾਰ ਆਪ ਹੋ। ਪਰ ਹੈਰਾਨੀ ਇਸ ਗੱਲ ਦੀ ਕਿ ਆਪ ਤਾਂ ਕਰਮਾਂ ਦੇ ਫੁੱਲ ਤੋਂ ਮੁਕਤ ਹੋ ਜਦਕਿ ਘੜੇ ਵਿੱਚ ਅਜਿਹਾ ਗੁਣ ਨਹੀਂ? ਇਹ ਘੜੇ ਵਾਲੀ ਗੱਲ ਕਿਵੇਂ ਆਪ ਕਰਦੇ ਹੋ?
ਭਾਵ:- ਇਥੇ ਭਗਵਾਨ ਦੀ ਤੁਲਨਾ ਘੜੇ ਨਾਲ ਇਸ ਲਈ ਕੀਤੀ ਗਈ ਹੈ ਕਿ ਭਗਵਾਨ ਸੰਸਾਰ ਦੇ ਕੀਚੜ ਵਿੱਚ ਪ੍ਰਾਣੀਆਂ ਨੂੰ ਸੰਸਾਰ ਰੂਪੀ ਸਮੁੰਦਰ ਪਾਰ ਕਰਨ ਵਿੱਚ ਘੜੇ ਦੀ ਤਰ੍ਹਾਂ ਮਦਦ ਕਰਦੇ ਹਨ।
३०
ਹੇ ਜਨ ਪਾਲਕ ! ਤੁਸੀਂ ਸੰਸਾਰ ਦੇ ਈਸ਼ਵਰ ਹੋ ਕੇ ਵੀ ਪ੍ਰਾਪਤ ਨਹੀਂ ਹੁੰਦੇ। (ਇਥੇ ਭਗਵਾਨ ਨੂੰ ਵਿਸ਼ਵ ਦਾ ਸਵਾਮੀ ਆਖ ਕੇ ਦਰਿਦਰੀ ਬਣਾਇਆ ਗਿਆ ਹੈ) ਆਪ ਅਖਰਾਂ (ਸੱਵਰ ਵਿਅੰਜਨ), ਸੁਭਾਵ ਵਾਲੇ ਹੋ ਕੇ ਵੀ ਅਖਰਾਂ ਅਤੇ ਲਿਪਿ ਤੋਂ ਰਹਿਤ ਹੋ। ਹੇ ਈਸ਼! ਤੁਸੀਂ ਅਗਿਆਨੀਆਂ ਦੇ ਰੱਖਿਅਕ ਹੋ। ਫੇਰ ਵੀ ਤੁਹਾਡੇ ਵਿੱਚ ਸੰਸਾਰ ਦੇ ਵਿਕਾਸ ਲਈ ਖਾਸ ਗਿਆਨ ਪੈਦਾ ਹੁੰਦਾ ਰਹਿੰਦਾ ਹੈ?
ਭਾਵ:- ਕੋਈ ਵੀ ਅੱਖਰ ਜਾਂ ਲਿਪਿ ਭਗਵਾਨ ਨੂੰ ਬੰਨ ਨਹੀਂ ਸਕਦੀ?
३१
ਹੇ ਪ੍ਰਭੂ! ਕਰੋਧੀ ਹੋਇਆ ਕਮੱਠ ਰਾਖਸ਼ ਨੇ ਅਕਾਸ਼ ਵਿੱਚ ਜਦ ਹਨੇਰੀ ਵਰਸਾਈ, ਤਾਂ ਤੁਹਾਡੇ ਤੇ ਉਸ ਹਨੇਰੀ ਦੀ ਛਾਂ ਵੀ ਨਾ ਪੈ ਸਕੀ। ਇਸ ਕਾਰਨ ਹੇ ਨਾਥ! ਉਹ ਦੁਖੀ ਹੋਇਆ ਦੁਸ਼ਟ ਕਮੱਠ ਉਸ ਹਨੇਰੀ ਵਿੱਚ ਖੁੱਦ ਹੀ ਅਲੋਪ ਹੋ ਗਿਆ।