________________
੨੫
ਹੇ ਦੇਵ! ਜਾਪਦਾ ਹੈ ਕਿ ਅਕਾਸ਼ ਵਿੱਚ ਦੇਵਤਿਆਂ ਰਾਹੀਂ ਚੰਹੁ ਪਾਸੇ ਕੀਤਾ ਬਾਜੇਆਂ ਦਾ ਸ਼ੋਰ ਤਿੰਨ ਲੋਕਾਂ ਦੇ ਲੋਕਾਂ ਨੂੰ ਆਖ ਰਿਹਾ ਹੈ, ਹੇ ਸਜਨੋ! ਪ੍ਰਮਾਦ (ਅਣਗਹਿਲੀ) ਛੱਡ ਕੇ, ਇਸ ਨਿਵਰਤੀ ਪੂਰੀ ਮਾਰਗ ਦੇ ਸਾਰਥਵਾਹ (ਵਿਊਪਾਰੀਆਂ) ਦੇ ਸਰਦਾਰ ਦੀ ਸ਼ਰਨ ਹਿਣ ਕਰੋ।
੨੬ ਹੇ ਨਾਥ! ਤੁਸੀਂ ਜਦ ਤੋਂ ਇਸ ਲੋਕ ਨੂੰ ਪ੍ਰਕਾਸ਼ਿਤ ਕੀਤਾ ਹੈ, ਤੱਦ ਤੋਂ ਤਾਰੀਆਂ ਸਮੇਤ ਬੇਚਾਰਾ ਚੰਦਰਮਾਂ ਅਧਿਕਾਰ ਰਹਿਤ ਹੋ ਗਿਆ ਹੈ। ਵਿਭੂ !ਕਤਾ ਸਮੂਹ ਨਾਲ ਘਿਰੇ ਇਹ ਤਿੰਨ ਛੱਤਰ ਵਿਖਾਈ ਦੇ ਰਹੇ ਹਨ। ਇਹ ਛਤਰ ਨਹੀਂ ਜਾਪਦਾ ਹੈ - ਇਹ ਚੰਦਰਮਾ ਦੇ ਵਿਆਜ ਦੇ ਤਿੰਨ ਸਰੀਰ ਹੀ ਆਪ ਦੀ ਸੇਵਾ ਕਰ ਰਹੇ ਹਨ।
੨੭ ਭਗਵਾਨ! ਜਦ ਤੁਸੀਂ ਚੰਹੁ ਪਾਸੇ ਬਣੇ ਹੋਏ ਸੋਨੇ, ਚਾਂਦੀ ਅਤੇ ਰਤਨਾ ਦੀ ਕੰਧਾਂ ਵਾਲੇ ਸਮੋਸਰਨ (ਧਰਮ ਸਭਾ) ਵਿੱਚ ਵਿਰਾਜਦੇ ਹੋ ਤਾਂ ਲਗਦਾ ਹੈ ਕਿ ਤਿੰਨ ਲੋਕ ਵਿੱਚ ਇਹ ਤੁਹਾਡੀ ਜਾਤੀ, ਪ੍ਰਤਾਪ ਅਤੇ ਯਸ਼ ਫੈਲਣ ਤੋਂ ਬਾਅਦ ਸਮੋਸਰਨ ਵਿੱਚ ਇੱਕਠੇ ਹੋ ਗਏ ਹਨ।
ਭਾਵ:- ਤਿੰਨ ਲੋਕਾਂ ਦੀ ਭਾਂਤੀ ਪ੍ਰਤਾਪ ਤੇ ਯਸ਼ ਭਗਵਾਨ ਦੇ ਸ਼ਰੀਰ ਦਾ ਰੂਪ ਧਾਰਨ ਕਰਕੇ ਸਮੋਸਰਨ ਵਿੱਚ ਆ ਗਏ ਹਨ।
੨੮ ਹੈ ਜਿਨ! ਸੁਰੇਦਰਾਂ ਦੇ ਰਤਨਾਂ ਨਾਲ ਜੁੜੇ ਮੁਕਟਾਂ ਦਾ ਸਹਾਰਾ ਛੱਡ ਕੇ ਇਹ ਦਿਵ ਹਾਰ ਤੁਹਾਡੇ ਚਰਨਾਂ ਦਾ ਆਸਰਾ ਹਿਣ ਕਰਦੇ ਹਨ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਤੁਹਾਡਾ ਸਹਾਰਾ ਪਾ ਕੇ ਉਹ ਦੇਵਤਿਆਂ ਦਾ ਸਹਾਰਾ ਨਹੀਂ ਚਾਹੁੰਦੇ?