________________
(6) ਨਿਰਗਰੰਥ ਗਿਆਤ ਪੁੱਤਰ--
ਇਹ ਭਗਵਾਨ ਮਹਾਵੀਰ ਦਾ ਹੀ ਨਾਮ ਹੈ । 23ਵੇਂ ਤੀਰਥੰਕਰ ਭਗਵਾਨ ਪਾਰਸ਼ ਨਥ ਦੀ ਪਰੰਪਰਾ 4 ਵਰਤਾਂ ਵਿਚ ਯਕੀਨ ਰਖਦੀ ਸੀ । ਇਸੇ ਲਈ ਭਗਵਾਨ ਮਹਾਵੀਰ ਨੂੰ ਚਤੁਰਯਾਮ ਧਰਮ ਦਾ ਪ੍ਰਤਕ ਆਖਿਆ ਗਿਆ ਹੈ | ਬਾਅਦ ਵਿਚ ਭਗਵਾਨ ਮਹਾਵੀਰ ਨੇ ਅਪਰਿਗ੍ਹਾ ਵਰਤ ਨੂੰ ਸੰਖੇਪ ਕਰਕੇ ਬ੍ਰਹਮਚਰਜੇ ਵਰਤ ਦੀ ਅੱਡ ਸਥਾਪਨਾ ਕੀਤੀ ? ਜਿਸ ਕਾਰਨ ਇਨ੍ਹਾਂ ਪੰਜ ਨਿਯਮਾਂ ਨੂੰ ਪੰਜ ਮਹਾਵਰਤ ਆਖਦੇ ਹਨ । ਨਿਰਗਰੰਥ ਜੈਨ ਧਰਮ ਦਾ ਪੁਰਾਣਾ ਨਾਂ ਹੈ, ਗਿਆਤ ਭਗਵਾਨ ਮਹਾਵੀਰ ਦੀ ਲਿਛਵੀ ਜਾਤੀ ਦੀ ਇਕ ਉਪ ਸ਼ਾਖਾ ਸੀ ।
ਇਸੇ ਪ੍ਰਕਾਰ ਛੇ ਧਰਮ ਪ੍ਰਚਾਰਕਾਂ ਦਾ ਜੀਵਨ, ਬੁੱਧ ਥਾਂ ਤੇ ਅਧਾਰਿਤ ਹੈ । ਪਰ ਸਾਨੂੰ ਬੁੱਧ ਥਾਂ ਤੇ ਪੂਰਾ ਯਕੀਨ ਨਹੀਂ ਰੱਖਣਾ ਚਾਹੀਦਾ । ਕਿਉਂਕਿ ਬੱਧ ਅਚਾਰਿਆ , ਦਾ ਇਕੋ ਇਕ ਉਦੇਸ਼ ਮਹਾਤਮਾ ਬੁੱਧ ਨੂੰ ਰੋਰ ਧਰਮ ਅਚਾਰਿਆਂ ਤੋਂ ਉਪਰ ਵਿਖਾਣਾ ਹੈ । ਅਜਿਹਾ ਤਰਿਪਿਟਕ ਸਾਹਿਤ ਅਤੇ ਮਿਲਿੰਦ ਪ੍ਰਨ ਕਥਾ ਵਿਚ ਆਮ ਮਿਲਦਾ ਹੈ ।
ਇਸਤੋਂ ਛੁਟ ਜੈਨ ਬ ਰਿਸ਼ੀ ਭਾਸੀਤ ਸੂਤਰ ਵਿਚ, ਅਨੇਕਾਂ ਪੁਰਾਣੇ ਅਤੇ ਭਗਵਾਨ ਮਹਾਵੀਰ ਦੇ ਸਮੇਂ ਦੇ ਮਹਾਪੁਰਸ਼ਾਂ ਦੀ ਬਾਣੀ ਦਰਜ ਹੈ । ਜੋ ਕਿ ਧਾਰਮਿਕ ਪਖ ਨਹੀਂ ਸਗੋਂ ਇਤਿਹਾਸਕ ਪਖੋਂ ਵੀ ਬਹੁਤ ਮਹੱਤਵ ਪੂਰਨ ਹੈ ।
ਉਪਰੋਕਤ ਚਰਚਾ ਵਿਚ ਅਸੀਂ ਭਗਵਾਨ ਮਹਾਵੀਰ ਦੇ ਸਮੇਂ ਦੇ ਅਤੇ ਉਨ੍ਹਾਂ ਤੋਂ ਪਹਿਲੇ ਮਤਾਂ ਦੀ ਇਤਿਹਾਸ ਪਖ` ਚਰਚਾ ਕੀਤੀ ਹੈ । ਸਿਵਾਏ ਜੈਨ ਅਤੇ ਬੁੱਧ ਧਰਮ ਤੋਂ ਇਨ੍ਹਾਂ ਮਤਾਂ ਦਾ ਕੋਈ ਇਤਿਹਾਸ ਨਹੀਂ ਮਿਲਦਾ।
ਜੈਨ ਅਤੇ ਬੁੱਧ ਗ ਥਾਂ ਦਾ ਇਨ੍ਹਾਂ ਮਤਾਂ ਬਾਰੇ ਵਰਨਣ ਬਹੁਤ ਪਖਪਾਤ ਪੂਰਨ ਹੈ । ਇਨ੍ਹਾਂ ਮਤਾਂ ਦਾ ਨਾਂ ਕੋਈ ਥ ਮਿਲਦਾ ਹੈ ਨਾਂ ਹੀ ਕੋਈ ਉਪਾਸਕ ਮਿਲਦਾ ਹੈ । ਕਿਸੇ ਵੀ ਜੈਨ ਬ ਵਿਚ ਮਹਾਤਮਾ ਬੁੱਧ ਦਾ ਜਿਕਰ ਵੀ ਨਹੀਂ ਆਇਆ ।
ਬੁੱਧ, ਸ਼੍ਰੀ ਬਾਂ, ਪਿਟਕਾ ਸਾਹਿਤ ਵਿਚ ਭਗਵਾਨ ਮਹਾਵੀਰ ਦੀ ਪ੍ਰਾਚੀਨ ਧਰਮ, ਪਰੰਪਰਾ ਬਾਰੇ ਕਾਫੀ ਚਰਚਾ ਮਿਲਦੀ ਹੈ । ਜੇ ਬੱਧ ਗ ਥਾਂ ਵਿਚ ਨਿਰੰਠ ਨਾਯ ਤ ਨਾਂਉ ਨਾ ਹੁੰਦਾ ਤਾਂ, ਸਾਇਦ ਪਛਮੀ ਲੇਖਕ ਭਗਵਾਨ ਮਹਾਵੀਰ ਦੀ ਹੋਂਦ ਨੂੰ ਹੀ ਨਾ ਮਨਦੇ ! ਮਹਾਤਮਾ ਬੁੱਧ ਦਾ ਚਾਚਾ, ਬੱਪ ਨਿਰਗ ਥਾਂ ਦਾ ਉਪਾਸ਼ਕ ਸੀ 1 ਬੁੱਧ ਗ੍ਰੰਥਾਂ ਵਿਚ ਭਗਵਾਨ ਮਹਾਵੀਰ ਅਤੇ ਮਹਾਤਮਾ ਬੁੱਧ ਦੀ ਸਿਧੀ ਮੁਲਾਕਾਤ ਨਹੀਂ ਆਈ ਸਗੋਂ, ਮਹਾਤਮਾ ਬੁੱਧ ਅਤੇ ਭਗਵਾਨ ਮਹਾਵੀਰ ਦੀ ਚੇਲਿਆਂ ਦੀ ਧਰਮ ਚਰਚਾ ਦਾ ਵਰਨਣ ਜਰੂਰ ਆਇਆ ਹੈ । ਇਨ੍ਹਾਂ ਚਰਚਾਵਾਂ ਦਾ ਇਕ ਉਦੇਸ਼ · ਭਗਵਾਨ ਮਹਾਵੀਰ ਨੂੰ ਨੀਵਾਂ ਵਿਖਾ ਕੇ ਮਹਾਤਮਾ ਬੁੱਧ ਨੂੰ ਉੱਚਾ ਵਿਖਾਉਣਾ ਹੈ । ਇਨ੍ਹਾਂ ਚਰਚਾਵਾਂ ਵਿਚ ਜੈਨ ਸਿਧਾਂਤਾਂ , ਦੀ ਤੁਲਨਾ, ਬੁੱਧ ਸਿਧਾਂਤਾਂ ਨਾਲ ਕੀਤੀ ਗਈ ਹੈ ।
( 3 )