________________
ਬ੍ਰਹਮਚਰਜ (1) ਜੋ ਮਨੁੱਖ ਔਖੇ ਹਮਚਰਜ ਦਾ ਪਾਲਣ ਕਰਦਾ ਹੈ ਉਸ ਬ੍ਰਹਮਚਾਰੀ ਨੂੰ ਦੇਵਤੇ, ਦਾਨਵ, ਗੰਧਰਵ, ਜੱਖ, ਰਾਖਸ਼ ਅਤੇ ਕਿੰਨਰ ਵੀ ਨਮਸਕਾਰ ਕਰਦੇ ਹਨ ।
-ਉਤਰਾਧਿਐਨ (2) ਸਾਰੀ ਤਪਸਿਆਵਾਂ ਵਿਚੋਂ ਬ੍ਰਹਮਚਰਜ ਮਹਾਨ ਤਪ ਹੈ । - ਸਤਰਕਤਾਂਗ
(3) ਬ੍ਰਹਮਚਰਜ, ਉੱਤਮ ਤਪ, ਨਿਯਮ, ਗਿਆਨ, ਦਰਸ਼ਨ, ਚਾਰਿਤਰ, ਸਮਿਅਕਭਵ ਅਤੇ ਵਿਨੈ ਆਦਿ ਗੁਣਾਂ ਦਾ ਮੂਲ (ਕੇਂਦਰ) ਹੈ । ਪ੍ਰਸ਼ਨ ਵਿਆਕਰਨ
(4) ਇਕ ਬ੍ਰਹਮਚਰਜ ਦੀ ਸ਼ਾਧਨਾ ਕਰਨ ਵਾਲੇ ਨੂੰ ਅਨੇਕਾਂ ਗੁਣ ਆਪਣੇ ਆਪ ਪ੍ਰਾਪਤ ਹੋ ਜਾਂਦੇ ਹਨ ।
-ਉਤਰਾਧਿਐਨ (5) ਔਖੇ ਬ੍ਰਹਮਚਰਜ ਵਰਤ ਨੂੰ ਧਾਰਨ ਕਰਨਾ ਬਹੁਤ ਕਠਿਣ ਹੈ ।
-ਦੇਸ਼ਵੈਕਾਲਿਕ (6) ਧੀਰ ਪੁਰਸ਼ ! ਭੋਗਾਂ ਦੀ ਆਸ ਛੱਡ । ਤੂੰ ਇਸ ਭੋਗ ਰੂਪੀ ਕੰਡ ਤੋਂ ਕਿਉਂ ਦੁਖੀ ਹੁੰਦਾ ਹੈਂ ?
-ਅਚਾਰਾਂਗ (7) ਦੇਵਤਿਆਂ ਸਮੇਤ ਸਾਰੇ ਸੰਸਾਰ ਦੇ ਦੁਖਾਂ ਦਾ ਮੂਲ ਕਾਰਣ ਕਾਮ ਭੋਗ ਹਨ । ਕਾਮ ਭੋਗਾਂ ਉਪਰ ਜਿੱਤ ਹਾਸਲ ਕਰਨ ਵਾਲਾ ਸਾਧਕ, ਸਭ ਪ੍ਰਕਾਰ ਦੇ ਸ਼ਰੀਰਕ ਤੇ ਮਾਨਸਿਕ ਕਸ਼ਟਾਂ ਤੋਂ ਛੁਟਕਾਰਾ ਪਾ ਲੈਂਦਾ ਹੈ ।
-ਉਤਰਾਧਿਐਨ (8) ਇੰਦਰੀਆਂ ਦੇ ਵਿਸ਼ੇ ਨੂੰ ਸੰਸਾਰ ਆਖਦੇ ਹਨ । ਸੰਸਾਰ ਹੀ ਇੰਦਰੀਆਂ ਦਾ ਵਿਸ਼ਾ ਹੈ ।
-ਅਚਾਰਾਂਗ (9) ਜਿਵੇਂ ਕਛੂ ਖਤਰੇ ਦੀ ਜਗਾ, ਆਪਣੇ ਅੰਗਾਂ ਨੂੰ ਸ਼ਰੀਰ ਵਿਚ ਸਮੇਟ ਲੈਂਦਾ ਹੈ, ਉਸੇ ਪ੍ਰਕਾਰ ਗਿਆਨੀ ਮਨੁੱਖ ਵੀ ਵਿਸ਼ੇ ਵਿਕਾਰ ਤੋਂ ਮੰਹ ਤੋੜ ਕੇ ਇੰਦਰੀਆਂ ਨੂੰ ਆਤਮ ਗਿਆਂਨ ਅੰਦਰ ਇਕੱਠਾ ਕਰਕੇ ਰੱਖੇ ॥
ਸੂਤਰਕ੍ਰਿਤਾਂਗ (10) ਜੋ ਮਨੁੱਖ ਸੰਦਰ ਅਤੇ ਪਿਆਰੇ ਭਾਗਾਂ ਨੂੰ ਪ੍ਰਾਪਤ ਕਰਕੇ ਵੀ ਉਨ੍ਹਾਂ ਤੋਂ ਪਿੱਠ ਫੇਰ ਲੈਂਦਾ ਹੈ । ਸਭ ਪ੍ਰਕਾਰ ਦੇ ਭੱਗਾਂ ਦਾ ਤਿਆਗ ਕਰਦਾ ਹੈ ਉਹ ਹੀ ਸੱਚਾ ਤਿਆਗੀ
-ਦਸ਼ਵੇਕਲਕ
ਅਪਰਰਹਿ (ਜ਼ਰੂਰਤ ਤੋਂ ਵੱਧ ਵਸਤੂਆਂ ਦਾ ਸੰਗ੍ਰਹਿ ਨਾ ਕਰਨਾ)
(1) ਸੰਸਾਰ ਵਿਚ ਸਭ ਜੀਵਾਂ ਨੂੰ ਜਕੜਨ ਵਾਲੀ ਸੰਗ੍ਰਹਿ ਵਿਰਤੀ ਤੋਂ ਬੜੀ ਕੋਈ ਜੰਜੀਰ ਨਹੀਂ ।
--ਪ੍ਰਸ਼ਨ ਵਿਆਕਰਨ
4]
[ ਭਗਵਾਨ ਮਹਾਵੀਰ