________________
ਮੋਕਸ਼ (ਮੁਕਤੀ ਜਾਂ ਨਿਰਵਾਨ) .
(1) ਗਿਆਨ ਅਤੇ ਕਰਮ ਰਾਹੀਂ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ।
-ਤਰਕ੍ਰਿਤਾਂਗ (2) ਕੀਤੇ ਕਰਮਾਂ ਦਾ ਫੱਲ ਭੱਗੇ ਬਿਨਾਂ ਮੁਕਤੀ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ।
-ਉਤਰਾਧਿਐਨ (3) ਜੀਵ ਗਿਆਨ ਰਾਹੀਂ ਪਦਾਰਥਾਂ ਨੂੰ ਜਾਨਦਾ ਹੈ । ਦਰਸ਼ਨ ਰਾਹੀਂ ਉਨ੍ਹਾਂ ਤੇ ਸ਼ਰਧਾ ਕਰਦਾ ਹੈ । ਚਾਰਿਤਰ ਰਾਹੀਂ ' ਆਸਰਵ ਦਾ (ਪਾਪਾਂ ਨੂੰ ਆਉਣ ਤੋਂ ਰੋਕਣ ਦੀ ਕ੍ਰਿਆ) ਰੋਕਦਾ ਹੈ । ਤਪ ਰਾਹੀ ਕਰਮਾਂ ਨੂੰ ਝਾੜਦਾ ਹੈ । -ਉਤਰਾਧਿਅਨ
(4) ਬੰਧਨ ਤੋਂ ਮੁੱਕਤ ਹੋਣਾ ਤੁਹਾਡੇ ਹੀ ਹੱਥ ਵਿਚ ਹੈ । -ਅਚਾਰਾਂਗ
(5) ਜੋ ਸਾਧਕ ਅੱਗ (ਕਾਮ ਭੋਗਾਂ} ਨੂੰ ਦੂਰ ਕਰਦਾ ਹੈ । ਉਹ ਛੇਤੀ ਮੁੱਕਤ ਹੋ ਜਾਂਦਾ ਹੈ ।
-- ਅਚਾਰਾਂਗ (6) ਨਵੇਂ ਪੈਦਾ ਹੋਣ ਵਾਲੇ ਕਰਮਾਂ ਦਾ ਰਾਹ ਰੋਕਣ ਵਾਲਾ ਜੀਵ, ਪਿਛਲੇ ਕੀਤੇ ਕਰਮਾਂ ਦਾ ਖਾਤਮਾ ਕਰ ਦਿੰਦਾ ਹੈ ।
-ਅਚਾਰਾਂਗ (7) ਸਭ ਕੁਝ ਵੇਖਣ ਤੇ ਜਾਣਨ ਵਾਲੇ ਕੇਵਲ ਗਿਆਨੀਆਂ ਨੇ ਗਿਆਨ, ਦਰਸ਼ਨ (ਵਿਸ਼ਵਾਸ) ਚਰਿਤਰ (ਧਾਰਨ ਕਰਨਾਂ) ਅਤੇ ਤੱਪ ਨੂੰ ਮੁਕਤੀ ਦਾ ਰਾਹ ਦਸਿਆ ਹੈ ।
(8) ਸ਼ਰਧਾ ਰਹਿਤ ਨੂੰ ਗਿਆਨ ਪ੍ਰਾਪਤ ਨਹੀਂ ਹੁੰਦਾ। ਅਗਿਆਨੀ ਕਿਸ ਨਿਯਮ ਦਾ ਪਾਲਣ ਨਹੀਂ ਕਰ ਸਕਦਾ । ਆਚਰਣ ਹੀਣ ਨੂੰ ਮੁਕਤੀ ਨਹੀਂ ਮਿਲ ਸਕਦੀ ਜੀਵਨ ਮੁਕਤੀ ਬਿਨਾਂ, ਨਿਰਵਾਨ (ਜਨਮ-ਮਰਨ ਦਾ ਆਤਮਾ) ਨਹੀਂ ਹੋ ਸਕਦਾ।
-ਉਤਰਾਧਿਐਨ (9) ਜਦ ਆਤਮਾ ਸਾਰੇ ਕਰਮਾਂ ਨੂੰ ਖਤਮ ਕਰਕੇ, ਹਮੇਸ਼ਾ ਲਈ ਮੈਲ ਰਹਿਤ ਹੋ ਕੇ ਮੁਕਤੀ ਪ੍ਰਾਪਤ ਕਰ ਲੈਂਦੀ ਹੈ ਤਾਂ ਲੋਕ ਦੇ ਅਖੀਰਲੇ ਹਿੱਸੇ ਸਿੱਧ ਸ਼ਿਲਾ ਤੇ ਸਦਾ ਲਈ ਸਥਾਪਿਤ ਹੋ ਕੇ ਸਿਧ ਅਖਵਾਉਂਦੀ ਹੈ ।
ਵਿਨੈ (ਨਿਮਰਤਾ, ਸੇਵਾ ਤੇ ਪਾਰ ਬਨਾ)
(1) ਆਤਮਾ ਦਾ ਭਲਾ ਚਾਹੁਣ ਵਾਲਾ ਆਪਣੇ ਆਪ ਨੂੰ ਵਿਨੈ ਧਰਮ ਵਿਚ ਸਥਾਪਿਤ ਕਰੇ ।
-ਉਤਰਾਧਿਅਨ (2) ਬਜ਼ੁਰਗਾਂ ਨਾਲ ਹਮੇਸ਼ਾ ਨਿਮਰਤਾ ਪੂਰਵਕ ਵਿਵਹਾਰ ਕਰੋ !
-ਦਵੈਕਲਿਕ
10 !
{ ਭਗਵਾਨ ਮਹਾਵੀਰ