________________
ਹੋਇਆ ਸੋ ਨਿਆਂ
| ਜੇ ਕੁਦਰਤ ਦੇ ਨਿਆਂ ਨੂੰ ਸਮਝੋਗੇ ਕਿ “ਹੋਇਆ ਸੋ ਨਿਆਂ, ਤਾਂ ਤੁਸੀਂ ਇਸ ਜਗਤ ਤੋਂ ਮੁਕਤ ਹੋ ਸਕੋਗੇ ਨਹੀਂ ਤਾਂ ਜੇ ਕੁਦਰਤ ਨੂੰ ਜ਼ਰਾ ਵੀ ਅਨਿਆਂ ਵਾਲਾ ਸਮਝਿਆ ਤਾਂ ਉਹ ਤੁਹਾਡੇ ਲਈ ਜਗਤ ਵਿੱਚ ਉਲਝਣ ਦਾ ਹੀ ਕਾਰਣ ਹੈ। ਕੁਦਰਤ ਨੂੰ ਨਿਆਈ ਮੰਨਿਆ, ਉਸਦਾ ਨਾਮ ਗਿਆਨ। ‘ਜੋ ਹੈ ਉਹ’ ਜਾਣਨਾ, ਉਸਦਾ ਨਾਮ ਗਿਆਨ ਅਤੇ ‘ਜੋ ਹੈ ਉਹ ਨਹੀਂ ਜਾਣਨਾ, ਉਸਦਾ ਨਾਮ ਅਗਿਆਨ। | ਇੱਕ ਆਦਮੀ ਨੇ ਦੂਸਰੇ ਆਦਮੀ ਦਾ ਮਕਾਨ ਜਲਾ ਦਿੱਤਾ, ਤਾਂ ਉਸ ਸਮੇਂ ਕੋਈ ਪੁੱਛੇ ਕਿ ਭਗਵਾਨ ਇਹ ਕੀ ਹੈ? ਇਸਦਾ ਮਕਾਨ ਇਸ ਆਦਮੀ ਨੇ ਜਲਾ ਦਿੱਤਾ। ਇਹ ਨਿਆਂ ਹੈ ਜਾਂ ਅਨਿਆਂ? ਤਾਂ ਕਹਾਂਗੇ, ‘ਨਿਆਂ। ਜਲਾ ਦਿੱਤਾ ਇਹੀ ਨਿਆਂ। ਹੁਣ ਇਸ ਤੇ ਉਹ ਚਿੜਦਾ ਰਹੇ ਕਿ ਨਾਲਾਇਕ ਹੈ ਅਤੇ ਐਸਾ ਹੈ, ਵੈਸਾ ਹੈ। ਤਾਂ ਫਿਰ ਉਸ ਨੂੰ ਅਨਿਆਂ ਦਾ ਫਲ਼ ਮਿਲੇਗਾ। ਉਹ ਨਿਆਂ ਨੂੰ ਹੀ ਅਨਿਆਂ ਕਹਿੰਦਾ ਹੈ! ਜਗਤ ਬਿਲਕੁਲ ਨਿਆਂ ਸਵਰੂਪ ਹੀ ਹੈ। ਇੱਕ ਛਿਣ ਦੇ ਲਈ ਵੀ ਇਸ ਵਿੱਚ ਅਨਿਆਂ ਨਹੀਂ ਹੁੰਦਾ।
ਜਗਤ ਵਿੱਚ ਨਿਆਂ ਲੱਭਣ ਨਾਲ ਹੀ ਤਾਂ ਸਾਰੀ ਦੁਨੀਆਂ ਵਿੱਚ ਲੜਾਈਆਂ ਹੋਈਆਂ ਹਨ। ਜਗਤ ਨਿਆਂ ਸਵਰੁਪ ਹੀ ਹੈ। ਇਸ ਲਈ ਇਸ ਜਗਤ ਵਿੱਚ ਨਿਆਂ ਲੱਭਣਾ ਹੀ ਨਹੀਂ। ਜੋ ਹੋਇਆ, ਸੋ ਨਿਆਂ। ਜੋ ਹੋ ਗਿਆ ਉਹੀ ਨਿਆਂ। ਇਹ ਕੋਰਟ ਆਦਿ ਸਭ ਬਣੇ, ਇਹ ਨਿਆਂ ਲੱਭਦੇ ਹਨ ਇਸ ਲਈ! ਓ ਭਾਈ, ਨਿਆਂ ਹੁੰਦਾ ਹੋਵੇਗਾ?! ਉਸਦੇ ਨਾਲੋਂ ‘ਕੀ ਹੋਇਆ’ ਉਸਨੂੰ ਦੇਖ! ਉਹੀ ਨਿਆਂ ਹੈ।
‘ਨਿਆਂ ਸਵਰੂਪ ਅਲੱਗ ਹੈ ਅਤੇ ਆਪਣਾ ਇਹ ਫੁਲ ਸਵਰੂਪ ਅਲੱਗ ਹੈ! ਨਿਆਂ-ਅਨਿਆਂ ਦਾ ਫ਼ਲ, ਉਹ ਤਾਂ ਹਿਸਾਬ ਨਾਲ ਆਉਂਦਾ ਹੈ ਅਤੇ ਅਸੀਂ ਉਸ ਨਾਲ ਨਿਆਂ ਜੁਆਇੰਟ ਕਰਨ ਜਾਂਦੇ ਹਾਂ, ਫਿਰ ਕੋਰਟ ਵਿੱਚ ਹੀ ਜਾਣਾ ਪਵੇਗਾ ਨਾ! ਅਤੇ ਉੱਥੇ ਜਾ ਕੇ, ਥੱਕ ਕੇ, ਆਖਿਰ ਵਿੱਚ ਵਾਪਸ ਹੀ ਆਉਂਣਾ ਹੈ!