________________
ਸੰਪਾਦਕੀ ਲੱਖਾਂ ਲੋਕ ਬਦੀ-ਕੇਦਾਰਨਾਥ ਦੀ ਯਾਤਰਾ ਤੇ ਗਏ ਅਤੇ ਅਚਾਨਕ ਬਰਫ਼ਬਾਰੀ ਹੋਣ ਕਾਰਨ ਸੈਂਕੜੇ ਲੋਕ ਦਬ ਕੇ ਮਰ ਗਏ। ਇਹੋ ਜਿਹੇ ਸਮਾਚਾਰ ਸੁਣ ਕੇ ਹਰ ਕੋਈ ਕੰਬ ਜਾਂਦਾ ਹੈ ਕਿ ਕਿੰਨੇ ਭਗਤੀਭਾਵ ਨਾਲ ਭਗਵਾਨ ਦੇ ਦਰਸ਼ਨ ਕਰਨ ਜਾਂਦੇ ਹਨ, ਉਹਨਾਂ ਨੂੰ ਹੀ ਭਗਵਾਨ ਇਸ ਤਰ੍ਹਾਂ ਮਾਰ ਦਿੰਦੇ ਹਨ? ਭਗਵਾਨ ਬਹੁਤ ਅਨਿਆਂ ਵਾਲੇ ਹਨ! ਦੋ ਭਾਈਆਂ ਵਿਚਕਾਰ ਜਾਇਦਾਦ ਦੀ ਵੰਡ ਵਿੱਚ ਇੱਕ ਭਾਈ ਜਿਆਦਾ ਹੜੱਪ ਲੈਂਦਾ ਹੈ, ਦੂਜੇ ਨੂੰ ਘੱਟ ਮਿਲਦਾ ਹੈ, ਉੱਥੇ ਬੁੱਧੀ ‘ਨਿਆਂ ਲੱਭਦੀ ਹੈ। ਆਖਿਰ ਵਿੱਚ ਕੋਰਟ-ਕਚਹਿਰੀ ਵਿੱਚ ਜਾਂਦੇ ਹਨ ਅਤੇ ਸੁਪਰੀਮ ਕੋਰਟ ਤੱਕ ਲੜਦੇ ਹਨ। ਪਰਿਣਾਮ ਸਵਰੂਪ ਹੋਰ ਜਿਆਦਾ ਦੁਖੀ ਹੁੰਦੇ ਜਾਂਦੇ ਹਨ। ਨਿਰਦੋਸ਼ ਆਦਮੀ ਜੇਲ ਭੁਗਤਦਾ ਹੈ, ਗੁਨਾਹਗਾਰ ਆਦਮੀ ਮੌਜਾਂ ਉਡਾਉਂਦਾ ਹੈ, ਤਾਂ ਇਸ ਵਿੱਚ ਨਿਆਂ ਕੀ ਰਿਹਾ? ਨੀਤੀ ਵਾਲੇ ਮਨੁੱਖ ਦੁੱਖੀ ਹੁੰਦੇ ਹਨ, ਅਨੀਤੀ ਕਰਨ ਵਾਲੇ ਬੰਗਲੇ ਬਣਾਉਂਦੇ ਹਨ ਅਤੇ ਗੱਡੀਆਂ ਵਿੱਚ ਘੁੰਮਦੇ ਹਨ, ਉੱਥੇ ਨਿਆਂ ਸਵਰੂਪ ਕਿਵੇਂ ਲੱਗੇਗਾ?
ਇਹੋ ਜਿਹੀਆਂ ਘਟਨਾਵਾਂ ਤਾਂ ਕਦਮ-ਕਦਮ ਤੇ ਹੁੰਦੀਆਂ ਹਨ, ਜਿੱਥੇ ਬੁੱਧੀ ‘ਨਿਆਂ ਲੱਭਣ ਬੈਠ ਜਾਂਦੀ ਹੈ ਤੇ ਦੁਖੀ-ਦੁਖੀ ਹੋ ਜਾਂਦੇ ਹਾਂ! ਪਰਮ ਪੂਜਨੀਕ ਦਾਦਾ ਸ੍ਰੀ ਦੀ ਅਦਭੁੱਤ ਅਧਿਆਤਮਿਕ ਖੋਜ ਹੈ ਕਿ ਇਸ ਜਗਤ ਵਿੱਚ ਕਿਤੇ ਵੀ ਅਨਿਆਂ ਹੁੰਦਾ ਹੀ ਨਹੀਂ। ਹੋਇਆ ਸੋ ਨਿਆਂ! ਕੁਦਰਤ ਕਦੇ ਵੀ ਨਿਆਂ ਤੋਂ ਬਾਹਰ ਗਈ ਨਹੀਂ ਹੈ। ਕਿਉਂਕਿ ਕੁਦਰਤ ਕੋਈ ਵਿਅਕਤੀ ਜਾਂ ਭਗਵਾਨ ਨਹੀਂ ਹੈ ਕਿ ਕਿਸੇ ਦਾ ਉਸ ਉੱਪਰ ਜੋਰ ਚੱਲੇ! ਕੁਦਰਤ ਯਾਨੀ ਸਾਇੰਟਿਫਿਕ ਸਰਕਮਸਟਾਂਸ਼ਿਅਲ ਐਵੀਡੈਂਸ। ਕਿੰਨੇ ਸਾਰੇ ਸੰਯੋਗ ਇਕੱਠੇ ਹੁੰਦੇ ਹਨ, ਤਾਂ ਜਾ ਕੇ ਇੱਕ ਕੰਮ ਹੁੰਦਾ ਹੈ। ਇੰਨੇ ਸਾਰੇ ਲੋਕ ਸਨ, ਉਹਨਾਂ ਵਿੱਚੋਂ ਕੁੱਝ ਹੀ ਕਿਉਂ ਮਾਰੇ ਗਏ?! ਜਿੰਨਾਂ ਦਾ ਮਰਨ ਦਾ ਹਿਸਾਬ ਸੀ, ਉਹੀ ਸ਼ਿਕਾਰ ਹੋਏ, ਮੌਤ ਦੇ ਅਤੇ ਦੁਰਘਟਨਾ ਦੇ! ਐਨ ਇੰਨਸੀਡੈਂਟ ਹੈਜ਼ ਸੋ ਮੈਨੀ ਕਾਜ਼ਜ਼ ਅਤੇ ਐਨ ਐਕਸੀਡੈਂਟ ਹੈਜ਼ ਟੂ ਮੈਨੀ ਕਾਜ਼ਜ਼! ਹਿਸਾਬ ਤੋਂ ਬਗੈਰ ਖੁਦ ਨੂੰ ਇੱਕ ਮੱਛਰ ਵੀ ਨਹੀਂ ਕੱਟ ਸਕਦਾ। ਹਿਸਾਬ ਹੈ ਤਾਂ ਹੀ ਦੰਡ (ਸਜਾ) ਆਈ ਹੈ। ਇਸ ਲਈ ਜਿਸ ਨੂੰ ਛੁੱਟਣਾ ਹੈ, ਉਸ ਨੂੰ ਤਾਂ ਇਹੀ ਗੱਲ ਸਮਝਣੀ ਹੈ ਕਿ ਖੁਦ ਦੇ ਨਾਲ ਜੋ ਹੋਇਆ ਸੋ ਨਿਆਂ ਹੀ ਹੈ।
‘ਜੋ ਹੋਇਆ ਸੋ ਨਿਆਂ ਇਸ ਗਿਆਨ ਦਾ ਜੀਵਨ ਵਿੱਚ ਜਿੰਨਾ ਉਪਯੋਗ ਹੋਵੇਗਾ, ਉਨੀਂ ਸ਼ਾਤੀ ਰਹੇਗੀ ਅਤੇ ਕਿਸੇ ਵੀ ਪ੍ਰਤੀਕੂਲਤਾ ਵਿੱਚ ਅੰਦਰ ਇੱਕ ਪਰਮਾਣੂ ਵੀ ਨਹੀਂ ਹਿੱਲੇਗਾ।
ਡਾ. ਨੀਰੂਭੈਣ ਅਮੀਨ ਜੈ ਸੱਚਿਦਾਨੰਦ।