________________
18.
ਹੋਇਆ ਸੋ ਨਿਆਂ ਅਨਿਆਂ ਕਿਉਂ ਲੱਗਦਾ ਹੈ? ਫਿਰ ਉਹ ਨਿਆਂ ਲੱਭਦਾ ਹੈ। ਕਿਉਂ ਤੈਨੂੰ ਦੋ ਨਹੀਂ ਦਿੱਤੇ ਅਤੇ ਪੰਜ ਹੀ ਦਿੱਤੇ? ਓ ਭਾਈ, ਜੋ ਦਿੱਤਾ ਹੈ, ਉਹੀ ਨਿਆਂ ਹੈ। ਕਿਉਂਕਿ ਪਹਿਲਾਂ ਦੇ ਹਿਸਾਬ ਹਨ ਸਾਰੇ, ਆਹਮਣੇ-ਸਾਹਮਣੇ। ਉਲਝਿਆ ਹੋਇਆ ਹੀ ਹੈ, ਹਿਸਾਬ ਹੈ। ਯਾਨੀ ਕਿ ਨਿਆਂ ਤਾਂ ਥਰਮਾਮੀਟਰ ਹੈ। ਥਰਮਾਮੀਟਰ ਨਾਲ ਦੇਖ ਲੈਣਾ ਚਾਹੀਦਾ ਹੈ ਕਿ “ਮੈਂ ਪਹਿਲਾਂ ਨਿਆਂ ਨਹੀਂ ਕੀਤਾ ਸੀ, ਇਸ ਲਈ ਮੇਰੇ ਨਾਲ ਅਨਿਆਂ ਹੋਇਆ ਹੈ। ਇਸ ਲਈ ਥਰਮਾਮੀਟਰ ਦਾ ਦੋਸ਼ ਨਹੀਂ ਹੈ। ਤੁਹਾਨੂੰ ਕੀ ਲੱਗਦਾ ਹੈ? ਮੇਰੀ ਇਹ ਗੱਲ ਕੁੱਝ ਹੈਲਪ ਕਰੇਗੀ?
ਪ੍ਰਸ਼ਨਕਰਤਾ : ਬਹੁਤ ਹੈਲਪ ਕਰੇਗੀ। | ਦਾਦਾ ਸ੍ਰੀ : ਜਗਤ ਵਿੱਚ ਨਿਆਂ ਨਹੀਂ ਲੱਭਣਾ। ਜੋ ਹੋ ਰਿਹਾ ਹੈ, ਉਹੀ ਨਿਆਂ ਹੈ। ਅਸੀਂ ਦੇਖਣਾ ਹੈ ਕਿ ਇਹ ਕੀ ਹੋ ਰਿਹਾ ਹੈ। ਤਾਂ ਕਹੀਏ, ‘ਪੰਜਾਹ ਵਿੱਘਾ ਦੇ ਬਜਾਏ ਪੰਜ ਵਿੱਘਾ ਦੇ ਰਿਹਾ ਹੈ। ਭਾਈ ਨੂੰ ਕਹਿਣਾ, ‘ਠੀਕ ਹੈ। ਹੁਣ ਤੁਸੀਂ ਖੁਸ਼ ਹੋ ?? ਉਹ ਕਹੇ, “ਹਾਂ। ਫਿਰ ਦੂਸਰੇ ਦਿਨ ਨਾਲ ਖਾਣਾ-ਪੀਣਾ, ਉਠਣਾ-ਬੈਠਣਾ। ਇਹ ਹਿਸਾਬ ਹੈ। ਹਿਸਾਬ ਤੋਂ ਬਾਹਰ ਤਾਂ ਕੋਈ ਨਹੀਂ ਹੈ। ਬਾਪ ਮੁੰਡਿਆਂ ਤੋਂ ਹਿਸਾਬ ਲਏ ਬਿਨਾਂ ਨਹੀਂ ਛੱਡਦਾ। ਇਹ ਤਾਂ ਹਿਸਾਬ ਹੀ ਹੈ, ਰਿਸ਼ਤੇਦਾਰੀ ਨਹੀਂ ਹੈ। ਤੁਸੀਂ ਰਿਸ਼ਤੇਦਾਰ ਸਮਝ ਬੈਠੇ ਸੀ!
ਕੁਚਲ ਦਿੱਤਾ, ਉਹ ਵੀ ਨਿਆਂ । ਬੱਸ ਚੜਨ ਦੇ ਲਈ ਰਾਈਟ ਸਾਈਡ ਤੇ ਇੱਕ ਆਦਮੀ ਖੜ੍ਹਾ ਹੈ, ਉਹ ਰੋੜ ਦੇ ਸਾਈਡ ਤੇ ਖੜ੍ਹਾ ਹੈ। ਰੌਂਗ ਸਾਈਡ ਤੋਂ ਇੱਕ ਬੱਸ ਆਈ। ਉਹ ਉਸਦੇ ਉੱਪਰ ਚੜ੍ਹ ਗਈ ਤੇ ਉਸਨੂੰ ਮਾਰ ਦਿੱਤਾ। ਕੀ ਇਸ ਨੂੰ ਨਿਆਂ ਕਿਹਾ ਜਾਵੇਗਾ?
ਪ੍ਰਸ਼ਨਕਰਤਾ : ਡਰਾਈਵਰ ਨੇ ਕੁਚਲ ਦਿੱਤਾ, ਲੋਕ ਤਾਂ ਇਸ ਤਰ੍ਹਾਂ ਹੀ ਕਹਿਣਗੇ।