________________
ਕਰਮ ਦਾ ਸਿਧਾਂਤ
29
ਉਹ ਆਪਣਾ ਪੂਰਵ ਜਨਮ ਦਾ ਕਰਮ ਫ਼ਲ ਹੈ। ਉਹ ਸਾਨੂੰ ਦੇਖਣਾ ਹੈ ਕਿ ਕਰਮ ਕੀ ਹੋਇਆ ਹੈ, ਕਰਮ ਕਿੰਨੇ ਹਨ ਅਤੇ ਕਰਮ ਫ਼ਲ ਕੀ ਹੈ? ਉਹ ਕਰਮ ਚੇਤਨਾ ਵੀ ਤੁਹਾਡੀ ਨਹੀਂ ਅਤੇ ਕਰਮ ਫ਼ਲ ਚੇਤਨਾ ਵੀ ਤੁਹਾਡੀ ਨਹੀਂ ਹੈ। ਤੁਸੀਂ ਤਾਂ ਦੇਖਣ ਵਾਲੇ-ਜਾਣਨ ਵਾਲੇ ਹੋ।
ਜੀਵਨ ਵਿੱਚ ਮਰਜ਼ੀਆਤ ਕੀ?
ਪ੍ਰਸ਼ਨ ਕਰਤਾ : ਆਪਤਬਾਣੀ ਵਿੱਚ ਫਰਜ਼ੀਆਤ (ਕੰਪਲਸਰੀ) ਅਤੇ ਮਰਜ਼ੀਆਤ (ਵਾਲੰਟਰੀ) ਦੀ ਗੱਲ ਪੜ੍ਹੀ। ਫਰਜ਼ੀਆਤ ਤਾਂ ਸਮਝ ਵਿੱਚ ਆਇਆ ਪਰ ਮਰਜ਼ੀਆਤ ਕਿਹੜੀ ਚੀਜ਼ ਹੈ, ਉਹ ਸਮਝ ਵਿੱਚ ਨਹੀਂ ਆਇਆ।
ਦਾਦਾ ਸ਼੍ਰੀ : ਮਰਜ਼ੀਆਤ ਕੁੱਝ ਹੈ ਹੀ ਨਹੀਂ। ਮਰਜ਼ੀਆਤ ਤਾਂ ਜਦੋਂ (ਆਤਮ ਗਿਆਨ ਹੋਣ ਤੋਂ ਬਾਅਦ) ‘ਪੁਰਖ' ਹੁੰਦਾ ਹੈ, ਉਦੋਂ ਮਰਜ਼ੀਆਤ ਹੁੰਦਾ ਹੈ। ਜਿੱਥੇ ਤੱਕ ‘ਪੁਰਖ’ ਹੋਇਆ ਨਹੀਂ, ਉੱਥੇ ਤੱਕ ਮਰਜ਼ੀਆਤ ਹੀ ਨਹੀਂ ਹੈ। ਤੁਸੀਂ ਪੁਰਖ ਹੋਏ ਹੋ?
ਪ੍ਰਸ਼ਨ ਕਰਤਾ : ਇਹ ਤੁਹਾਡਾ ਪ੍ਰਸ਼ਨ ਸਮਝ ਵਿੱਚ ਨਹੀਂ ਆਇਆ।
ਦਾਦਾ ਸ਼੍ਰੀ : ਤੁਹਾਨੂੰ ਕੌਣ ਚਲਾਉਂਦਾ ਹੈ? ਤੁਹਾਡੀ ‘ਪਕ੍ਰਿਤੀ’ ਤੁਹਾਨੂੰ ਚਲਾਉਂਦੀ ਹੈ। ਇਸਲਈ ਤੁਸੀਂ ‘ਪੁਰਖ ਨਹੀਂ ਹੋਏ ਹੋ। ‘ਪ੍ਰਕ੍ਰਿਤੀ' ਅਤੇ ‘ਪੁਰਖ’, ਦੋਵੇਂ ਅਲੱਗ ਹੋ ਜਾਣ, ਫਿਰ ਇਹ ‘ਪ੍ਰਕ੍ਰਿਤੀ’ ਆਪਣੀ ਫਰਜ਼ੀਆਤ ਹੈ ਅਤੇ ‘ਪੁਰਖ’ ਮਰਜ਼ੀਆਤ ਹੈ। ਜਦੋਂ ਤੁਸੀਂ ‘ਪੁਰਖ’ ਹੋ ਗਏ, ਤਾਂ ਮਰਜ਼ੀਆਤ ਵਿੱਚ ਆ ਗਏ, ਪਰ “ਪ੍ਰਕ੍ਰਿਤੀ' ਦਾ ਹਿੱਸਾ ਫਰਜ਼ੀਆਤ ਰਹੇਗਾ। ਭੁੱਖ ਲਗੇਗੀ, ਪਿਆਸ ਲਗੇਗੀ, ਠੰਡ ਵੀ ਲਗੇਗੀ ਪਰ ਤੁਸੀਂ ‘ਖੁਦ’ ਮਰਜ਼ੀਆਤ ਰਹੋਗੇ।
ਪ੍ਰਸ਼ਨ ਕਰਤਾ : ਇੱਥੇ ਸਤਿਸੰਗ ਵਿੱਚ ਹਾਂ, ਇਹ ਫਰਜ਼ੀਆਤ ਹੈ ਕਿ ਮਰਜ਼ੀਆਤ ਹੈ?