________________
ਕਰਮ ਦਾ ਸਿਧਾਂਤ
ਦੂਸਰੇ ਜਨਮ ਵਿੱਚ ਆਉਂਦਾ ਹੈ, ਉਹ ਕਰਮ ਚੇਤਨਾ ਹੈ। ਕਰਮ ਚੇਤਨਾ ਆਪਣੇ ਹੱਥ ਵਿੱਚ ਨਹੀਂ ਹੈ, ਪਰਸੱਤਾ ਵਿੱਚ ਹੈ। ਫਿਰ ਇਧਰ ਕਰਮ ਚੇਤਨਾ ਦਾ ਫ਼ਲ ਆਉਂਦਾ ਹੈ, ਉਹ ਕਰਮ ਫ਼ਲ ਚੇਤਨਾ ਹੈ। ਤੁਸੀਂ ਸ਼ੇਅਰ ਬਾਜ਼ਾਰ ਵਿੱਚ ਜਾਂਦੇ ਹੋ, ਉਹ ਕਰਮ ਚੇਤਨਾ ਦਾ ਫ਼ਲ ਹੈ। ਧੰਦੇ ਵਿੱਚ ਘਾਟਾ ਹੁੰਦਾ ਹੈ, ਮੁਨਾਫ਼ਾ ਹੁੰਦਾ ਹੈ, ਉਹ ਵੀ ਕਰਮ ਚੇਤਨਾ ਦਾ ਫ਼ਲ ਹੈ। ਉਸਨੂੰ ਬੋਲਦਾ ਹੈ, ‘ਮੈਂ ਕੀਤਾ, ਮੈਂ ਕਮਾਇਆ', ਤਾਂ ਫਿਰ ਅੰਦਰ ਕੀ ਕਰਮ ਚਾਰਜ ਹੁੰਦਾ ਹੈ? ‘ਮੈਂ ਚੰਦੂਭਾਈ ਹਾਂ’ ਅਤੇ ‘ਮੈਂ ਇਹ ਕੀਤਾ’ ਉਸ ਨਾਲ ਹੀ ਨਵਾਂ ਕਰਮ ਹੁੰਦਾ ਹੈ।
27
ਪ੍ਰਸ਼ਨ ਕਰਤਾ : ਕਰਮ ਵਿੱਚ ਵੀ ਚੰਗਾ-ਮਾੜਾ ਹੈ?
ਦਾਦਾ ਸ਼੍ਰੀ : ਹੁਣ ਇੱਥੇ ਸਤਿਸੰਗ ਵਿੱਚ ਤੁਹਾਨੂੰ ਪੁੰਨ ਦਾ ਕਰਮ ਹੁੰਦਾ ਹੈ। ਤੁਹਾਨੂੰ 24 ਘੰਟੇ ਕਰਮ ਹੀ ਹੁੰਦਾ ਹੈ ਅਤੇ ਸਾਡੇ ‘ਮਹਾਤਮਾ’, ਉਹ ਇੱਕ ਮਿੰਟ ਵੀ ਨਵਾਂ ਕਰਮ ਨਹੀਂ ਬੰਨਦੇ ਅਤੇ ਤੁਸੀਂ ਤਾਂ ਬਹੁਤ ਪੁੰਨ ਵਾਲੇ (!) ਆਦਮੀ ਹੋ ਕਿ ਨੀਂਦ ਵਿੱਚ ਵੀ ਕਰਮ ਬੰਨਦੇ ਹੋ।
ਪ੍ਰਸ਼ਨ ਕਰਤਾ : ਇਸ ਤਰ੍ਹਾਂ ਕਿਉਂ ਹੁੰਦਾ ਹੈ?
ਦਾਦਾ ਸ਼੍ਰੀ : ਸੈਲਫ਼ ਦਾ ਰੀਅਲਾਈਜ਼ ਕਰਨਾ ਚਾਹੀਦਾ ਹੈ। ਸੈਲਫ਼ ਦਾ ਰੀਅਲਾਈਜ਼ ਹੋ ਗਿਆ, ਫਿਰ ਕਰਮ ਨਹੀਂ ਹੁੰਦਾ।
ਖੁਦ ਨੂੰ ਪਹਿਚਾਨਣਾ ਹੈ। ਖੁਦ ਨੂੰ ਪਹਿਚਾਣ ਲਿਆ, ਤਾਂ ਸਾਰਾ ਕੰਮ ਪੂਰਾ ਹੋ ਗਿਆ। ਚੌਵੀ ਤੀਰਥੰਕਰਾਂ ਨੇ ‘ਖੁਦ' ਨੂੰ ਪਹਿਚਾਣ ਲਿਆ ਸੀ। ਇਹ ਖੁਦ ਨਹੀਂ ਹੈ, ਜੋ ਦਿਖਦਾ ਹੈ, ਜੋ ਸੁਣਦਾ ਹੈ, ਉਹ ਸਭ ‘ਖੁਦ ਨਹੀਂ ਹੈ। ਉਹ ਸਭ ਪਰਸੱਤਾ ਹੈ। ਤੁਹਾਨੂੰ ਪਰਸੱਤਾ ਲੱਗਦੀ ਹੈ। ਚਿੰਤਾ, ਉਪਾਧੀ ਕੁੱਝ ਨਹੀਂ ਲੱਗਦਾ? ਉਹ ਸਭ ਪਰਸੱਤਾ ਹੈ, ਆਪਣੀ ਖੁਦ ਦੀ ਸਵਸੱਤਾ ਨਹੀਂ ਹੈ। ਸਵਸੱਤਾ ਨਿਰੂਪਾਧੀ ਹੈ। ਨਿਰੰਤਰ ਪਰਮਾਨੰਦ ਹੈ!! ਉਹ ਹੀ ਮੋਕਸ਼ ਹੈ!!! ਖੁਦ ਦੇ ਆਤਮਾ ਦਾ ਅਨੁਭਵ ਹੋਇਆ, ਉਹ ਹੀ ਮੋਕਸ਼ ਹੈ। ਮੋਕਸ਼ ਕੋਈ ਦੂਸਰੀ ਚੀਜ਼ ਨਹੀਂ ਹੈ।