________________
ਕਰਮ ਦਾ ਸਿਧਾਂਤ
23
ਕਰਮਫ਼ਲ ਦੇਣ ਦਾ ਸਭ ਕੰਮ ਕੰਪਿਊਟਰ ਦੀ ਤਰ੍ਹਾਂ ਮਸ਼ੀਨਰੀ ਕਰਦੀ ਹੈ। ਕੰਪਿਊਟਰ ਵਿਚ ਜੋ ਕੁੱਝ ਵੀ ਫ਼ੀਡ ਕਰਦੇ ਹਾਂ, ਉਸਦਾ ਜਵਾਬ ਮਿਲ ਜਾਂਦਾ ਹੈ, ਉਹ ਕਰਮਫ਼ਲ ਹੈ। ਇਸ ਵਿੱਚ ਭਗਵਾਨ ਕੁੱਝ ਵੀ ਨਹੀਂ ਕਰਦਾ।
ਪ੍ਰਸ਼ਨ ਕਰਤਾ : ਪਿਛਲੇ ਜਨਮ ਦੇ ਕਰਮਾਂ ਨਾਲ ਇਸ ਤਰ੍ਹਾਂ ਸਭ ਹੁੰਦਾ
ਹੈ?
ਦਾਦਾ ਸ਼੍ਰੀ : ਹਾਂ, ਤਾਂ ਹੋਰ ਕੀ ਹੈ? ਪਿਛਲੇ ਜਨਮ ਦਾ ਜੋ ਕਰਮ ਹੈ, ਉਸਦਾ ਇਸ ਜਨਮ ਵਿੱਚ ਫ਼ਲ ਮਿਲਦਾ ਹੈ। ਤੁਹਾਨੂੰ ਨਹੀਂ ਚਾਹੀਦਾ ਫ਼ਿਰ ਵੀ ਫ਼ਲ ਮਿਲਦਾ ਹੈ। ਉਸਦਾ ਫ਼ਲ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਕੌੜਾ ਅਤੇ ਇੱਕ ਮਿੱਠਾ। ਕੌੜਾ ਫ਼ਲ ਮਿਲਦਾ ਹੈ ਉਹ ਤੁਹਾਨੂੰ ਪਸੰਦ ਨਹੀਂ ਆਉਂਦਾ ਅਤੇ ਮਿੱਠਾ ਫ਼ਲ ਤੁਹਾਨੂੰ ਪਸੰਦ ਆ ਜਾਂਦਾ ਹੈ। ਇਸ ਨਾਲ ਫਿਰ ਦੂਸਰਾ ਕਰਮ ਬੰਨਦਾ ਹੈ, ਨਵੇ ਬੀਜ ਬੀਜਦਾ ਹੈ ਅਤੇ ਪਿਛਲਾ ਫ਼ਲ ਖਾਂਦਾ ਹੈ।
ਪ੍ਰਸ਼ਨ ਕਰਤਾ : ਇਸ ਜਨਮ ਵਿੱਚ ਅਸੀਂ ਜੋ ਕਰਮ ਕਰਦੇ ਹਾਂ, ਉਹ ਅਗਲੇ ਜਨਮ ਵਿੱਚ ਫਿਰ ਤੋਂ ਆਉਂਣਗੇ?
ਦਾਦਾ ਸ਼੍ਰੀ : ਹੁਣ ਜੋ ਫ਼ਲ ਖਾਂਦਾ ਹੈ, ਉਹ ਪਿਛਲੇ ਜਨਮ ਦਾ ਹੈ ਅਤੇ ਜਿਸਦਾ ਬੀਜ ਬੀਜਦੇ ਹਾਂ, ਉਸਦਾ ਫ਼ਲ ਅਗਲੇ ਜਨਮ ਵਿੱਚ ਮਿਲੇਗਾ। ਜਦੋਂ ਕਿਸੇ ਨਾਲ ਕ੍ਰੋਧ ਹੋ ਜਾਂਦਾ ਹੈ, ਉਦੋਂ ਉਸਦਾ ਬੀਜ ਖਰਾਬ (ਮਾੜਾ) ਪੈਂਦਾ ਹੈ। ਇਸਦਾ ਜਦੋਂ ਫ਼ਲ ਆਉਂਦਾ ਹੈ, ਉਦੋਂ ਖੁਦ ਨੂੰ ਬਹੁਤ ਦੁੱਖ ਹੁੰਦਾ ਹੈ।
ਪ੍ਰਸ਼ਨ ਕਰਤਾ : ਪਿਛਲਾ ਜਨਮ ਹੈ ਕਿ ਨਹੀਂ, ਉਹ ਕਿਸ ਤਰ੍ਹਾਂ ਪਤਾ ਚੱਲਦਾ ਹੈ?
ਦਾਦਾ ਸ਼੍ਰੀ : ਸਕੂਲ ਵਿੱਚ ਤੁਸੀਂ ਪੜ੍ਹਦੇ ਹੋ, ਉਸ ਵਿੱਚ ਸਾਰੇ ਮੁੰਡਿਆਂ ਦਾ ਪਹਿਲਾ ਨੰਬਰ ਆਉਂਦਾ ਹੈ। ਕੀ ਕਿਸੇ ਇੱਕ ਦਾ ਪਹਿਲਾ ਨੰਬਰ ਆਉਂਦਾ ਹੈ?
ਪ੍ਰਸ਼ਨ ਕਰਤਾ : ਕਿਸੇ ਇੱਕ ਦਾ ਹੀ ਆਉਂਦਾ ਹੈ।
ਦਾਦਾ ਸ਼੍ਰੀ : ਕੋਈ ਦੂਸਰੇ ਨੰਬਰ ਤੇ ਵੀ ਆਉਂਦਾ ਹੈ?