SearchBrowseAboutContactDonate
Page Preview
Page 15
Loading...
Download File
Download File
Page Text
________________ 6 ਕਰਮ ਦਾ ਸਿਧਾਂਤ ਦਿਖਦਾ ਹੈ ਕਿ ਤੁਸੀਂ ਗੁੱਸਾ ਕੀਤਾ, ਉਸਨੂੰ ਹੀ ਕਰਮ ਕਹਿੰਦੇ ਹਨ। ਤੁਸੀਂ ਗੁੱਸਾ ਕੀਤਾ, ਇਸ ਲਈ ਤੁਹਾਨੂੰ ਸੱਸ ਨੇ ਮਾਰ ਦਿੱਤਾ, ਉਸਨੂੰ ਇਹ ਲੋਕ ਕਰਮ ਦਾ ਫ਼ਲ ਆਇਆ ਇਸ ਤਰ੍ਹਾਂ ਕਹਿੰਦੇ ਹਨ ਨਾ। ਪ੍ਰਸ਼ਨ ਕਰਤਾ : ਇਸ ਜਨਮ ਵਿੱਚ ਜੋ ਵੀ ਰਾਗ-ਦਵੇਸ਼ ਹੁੰਦੇ ਹਨ, ਉਸਦਾ ਫ਼ਲ ਇਸੇ ਜਨਮ ਵਿੱਚ ਭੁਗਤਣਾ ਪੈਂਦਾ ਹੈ ਜਾਂ ਅਗਲੇ ਜਨਮ ਵਿੱਚ ਭੁਗਤਣਾ ਪੈਂਦਾ ਹੈ? ਜੋ ਵੀ ਅਸੀਂ ਚੰਗੇ ਕਰਮ ਕਰਦੇ ਹਾਂ, ਬੁਰੇ ਕਰਮ ਕਰਦੇ ਹਾਂ, ਉਸਦਾ ਇਸ ਜਨਮ ਵਿੱਚ ਹੀ ਫ਼ਲ ਮਿਲਦਾ ਹੈ ਕਿ ਅਗਲੇ ਜਨਮ ਵਿੱਚ ਫ਼ਲ ਮਿਲਦਾ ਹੈ? ਦਾਦਾ ਸ਼੍ਰੀ : ਇਸ ਤਰ੍ਹਾਂ ਹੈ, ਚੰਗਾ ਕੀਤਾ, ਮਾੜਾ ਕੀਤਾ, ਉਹ (ਸਥੂਲ) ਕਰਮ ਹੈ। ਉਸਦਾ ਫ਼ਲ ਤਾਂ ਇਸ ਜਨਮ ਵਿੱਚ ਹੀ ਭੁਗਤਣਾ ਪੈਂਦਾ ਹੈ। ਸਭ ਲੋਕ ਦੇਖਦੇ ਹਨ ਕਿ ਇਸਨੇ ਇਹ ਮਾੜਾ ਕਰਮ ਕੀਤਾ, ਇਹ ਚੋਰੀ ਕੀਤੀ, ਇਸਨੇ ਬੇਈਮਾਨੀ ਕੀਤੀ, ਇਸਨੇ ਦਗਾ ਕੀਤਾ, ਉਹ ਸਭ ਸਥੂਲ ਕਰਮ ਹੈ। ਜਿਸਨੂੰ ਲੋਕ ਦੇਖ ਸਕਦੇ ਹਨ, ਉਸ ਕਰਮ ਦਾ ਫ਼ਲ ਇਧਰ ਹੀ ਭੁਗਤਣਾ ਪੈਂਦਾ ਹੈ। ਅਤੇ ਉਹ ਕਰਮ ਕਰਦੇ ਸਮੇਂ ਜੋ ਰਾਗ-ਦਵੇਸ਼ ਪੈਦਾ ਹੁੰਦੇ ਹਨ, ਉਹ ਅਗਲੇ ਜਨਮ ਵਿੱਚ ਭੁਗਤਣੇ ਪੈਂਦੇ ਹਨ। ਰਾਗ-ਦਵੇਸ਼ ਹਨ ਉਹ ਸੂਖਮ ਗੱਲ ਹੈ, ਉਹੀ ਯੋਜਨਾ (ਸਕੀਮ, ਪਲਾਨਿੰਗ) ਹੈ। ਫਿਰ ਯੋਜਨਾ ਰੂਪਕ ਵਿੱਚ ਆ ਜਾਵੇਗੀ, ਜੋ ਕਾਗਜ਼ ਤੇ ਹੈ, ਨਕਸ਼ਾ ਹੈ, ਉਹ ਰੂਪਕ ਵਿੱਚ ਆ ਜਾਵੇਗੀ ਅਤੇ ਰੂਪਕ ਵਿੱਚ ਜੋ ਆਇਆ ਉਹ (ਸਥੂਲ) ਕਰਮ ਹੈ। ਜੋ ਦੂਸਰਾ ਆਦਮੀ ਦੇਖ ਸਕਦਾ ਹੈ ਕਿ ਇਸ ਨੇ ਗਾਲ੍ਹ ਕੱਢੀ, ਇਸਨੇ ਮਾਰਿਆ, ਇਸਨੇ ਪੈਸੇ ਨਹੀਂ ਦਿੱਤੇ, ਉਹ ਸਭ ਇਧਰ ਦਾ ਇਧਰ ਹੀ ਭੁਗਤਣਾ ਪੈਂਦਾ ਹੈ। ਦੇਖੋ, ਮੈਂ ਤੁਹਾਨੂੰ ਗੱਲ ਦਸਦਾ ਹਾਂ ਕਿ ਇਹ ਸਭ ਕਿਸ ਤਰ੍ਹਾਂ ਚੱਲਦਾ ਹੈ। ਇੱਕ ਤੇਰਾਂ ਸਾਲ ਦਾ ਲੜਕਾ ਹੈ। ਉਸਦੇ ਪਿਤਾ ਕਹਿੰਦੇ ਹਨ ਕਿ, “ਤੂੰ ਹੋਟਲ ਵਿੱਚ ਖਾਣ ਕਿਉਂ ਜਾਂਦਾ ਹੈ? ਤੇਰੀ ਸਿਹਤ ਵਿਗੜ ਜਾਵੇਗੀ। ਤੈਨੂੰ ਕੁਸੰਗ ਮਿਲਿਆ ਹੈ, ਤੈਨੂੰ ਇਹ ਸਭ ਕਰਨਾ ਠੀਕ ਨਹੀਂ ਹੈ।' ਇਸ ਤਰ੍ਹਾਂ ਬਾਪ ਬੇਟੇ ਨੂੰ ਬਹੁਤ ਝਿੜਕਦਾ ਹੈ। ਲੜਕੇ ਨੂੰ ਵੀ ਅੰਦਰ ਬਹੁਤ ਪਛਤਾਵਾ
SR No.034337
Book TitleThe Science Of Karma Punjabi
Original Sutra AuthorN/A
AuthorDada Bhagwan
PublisherDada Bhagwan Aradhana Trust
Publication Year
Total Pages60
LanguagePunjabi
ClassificationBook_Other
File Size16 MB
Copyright © Jain Education International. All rights reserved. | Privacy Policy