________________
ਸੰਪਾਦਕੀ
ਹਿਰਦੇ ਤੋਂ ਮੋਕਸ਼ ਮਾਰਗ ਤੇ ਜਾਣ ਵਾਲਿਆਂ ਨੂੰ, ਪਲ-ਪਲ ਸਤਾਉਂਦੇ ਕਸ਼ਾਇਆਂ (ਦੁੱਖਾਂ-ਕਲੇਸ਼ਾਂ) ਨੂੰ ਖਤਮ ਕਰਨ ਦੇ ਲਈ, ਮਾਰਗ ਤੇ ਅੱਗੇ ਵਧਣ ਦੇ ਲਈ, ਕੋਈ ਅਚੂਕ ਸਾਧਨ ਤਾਂ ਚਾਹੀਦਾ ਹੈ ਜਾਂ ਨਹੀਂ ਚਾਹੀਦਾ? ਸਥੂਲਤਮ ਤੋਂ ਸੂਖਮਤਮ ਟਕਰਾਓ ਕਿਵੇਂ ਟਾਲੀਏ? ਸਾਨੂੰ ਜਾਂ ਸਾਡੇ ਤੋਂ ਹੋਰਾਂ ਨੂੰ ਦੁੱਖ ਹੋਵੇ ਤਾਂ ਉਸਦਾ ਹੱਲ ਕੀ ਹੈ? ਕਸ਼ਾਇਆਂ ਦੀ ਬੰਮਬਾਰੀ ਨੂੰ ਰੋਕਣ ਦੇ ਲਈ ਜਾਂ ਉਹ ਫੇਰ ਤੋਂ ਨਾ ਹੋਣ, ਉਸਦੇ ਉਪਾਅ ਕੀ ਹਨ? ਇੰਨਾ ਧਰਮ ਕੀਤਾ, ਜਪ, ਤਪ, ਵਰਤ, ਧਿਆਨ, ਯੋਗ ਆਦਿ ਕੀਤੇ, ਫਿਰ ਵੀ ਮਨ-ਵਚਨ-ਕਾਇਆ ਤੋਂ ਹੋਣ ਵਾਲੇ ਦੋਸ਼ ਕਿਉਂ ਨਹੀਂ ਰੁਕਦੇ? ਅੰਦਰਸ਼ਾਂਤੀ ਕਿਉਂ ਨਹੀਂ ਹੁੰਦੀ? ਕਦੇ ਨਿਜ ਦੋਸ਼ ਦਿਖਾਈ ਦੇਣ, ਉਸ ਤੋਂ ਬਾਅਦ ਉਸਦੇ ਲਈ ਕੀ ਕਰੀਏ? ਉਹਨਾਂ ਨੂੰ ਕਿਸ ਤਰ੍ਹਾਂ ਹਟਾਈਏ? ਮੋਕਸ਼ ਮਾਰਗ ਤੇ ਅੱਗੇ ਵਧਣ ਅਤੇ ਸੰਸਾਰ ਮਾਰਗ ਵਿੱਚ ਵੀ ਸੁੱਖ-ਸ਼ਾਂਤੀ, ਮੰਦ ਕਸ਼ਾਏ ਅਤੇ ਪ੍ਰੇਮਭਾਵ ਨਾਲ ਜੀਣ ਦੇ ਲਈ ਕੋਈ ਠੋਸ ਸਾਧਨ ਤਾਂ ਹੋਣਾਂ ਚਾਹੀਦਾਂ ਹੈ ਨਾ? ਵੀਤਰਾਗਾਂ ਨੇ ਧਰਮਸਾਰ ਵਿੱਚ ਜਗਤ ਨੂੰ ਕੀ ਸਿਖਾਇਆ ਹੈ? ਅਸਲ ਵਿੱਚ ਧਰਮਧਿਆਨ ਕਿਹੜਾ ਹੈ? ਪਾਪ ਤੋਂ ਵਾਪਸ ਮੁੜਨਾ ਹੋਵੇ ਤਾਂ ਕੀ ਉਸਦਾ ਕੋਈ ਅਚੂਕ ਮਾਰਗ ਹੈ? ਜੇ ਹੈ ਤਾਂ ਨਜ਼ਰ ਕਿਉਂ ਨਹੀਂ ਆਉਂਦਾ?
ਧਰਮਸ਼ਾਸ਼ਤਰਾਂ ਵਿੱਚੋਂ ਬਹੁਤ ਕੁੱਝ ਪੜ੍ਹਿਆ ਜਾਂਦਾ ਹੈ, ਫਿਰ ਵੀ ਉਹ ਜੀਵਨ ਵਿੱਚ ਆਚਰਣ ਵਿੱਚ ਕਿਉਂ ਨਹੀਂ ਆਉਂਦਾ? ਸਾਧੂ, ਸੰਤ, ਆਚਾਰਿਆ, ਕਥਾਕਾਰ ਇੰਨੇ ਉਪਦੇਸ਼ ਦਿੰਦੇ ਹਨ ਫਿਰ ਵੀ ਕੀ ਕਮੀ ਰਹਿ ਜਾਂਦੀ ਹੈ, ਉਸਨੂੰ ਧਾਰਣ ਕਰਨ ਵਿੱਚ? ਹਰ ਧਰਮ ਵਿੱਚ, ਹਰ ਸਾਧੂ-ਸੰਤਾਂ ਦੀਆਂ ਜਮਾਤਾਂ ਵਿੱਚ ਕਿੰਨੀਆਂ ਹੀ ਕਿਰਿਆਵਾਂ ਹੁੰਦੀਆਂ ਹਨ? ਕਿੰਨੇ ਵਰਤ, ਜਪ, ਤਪ, ਨਿਯਮ ਹੋ ਰਹੇ ਹਨ, ਫਿਰ ਵੀ ਕਿਉਂ ਫਲ ਨਹੀਂ ਦਿੰਦੇ? ਕਸ਼ਾਏ ਕਿਉਂ ਘੱਟ ਨਹੀਂ ਹੁੰਦੇ? ਦੋਸ਼ਾਂ ਦਾ ਨਿਵਾਰਣ ਕਿਉਂ ਨਹੀਂ ਹੁੰਦਾ? ਕੀ ਇਸਦੀ ਜਿੰਮੇਵਾਰੀ ਗੱਦੀ ਤੇ ਬੈਠੇ ਉਪਦੇਸ਼ਕਾਂ ਦੀ ਨਹੀਂ ਹੈ? ਇਸ ਤਰ੍ਹਾਂ ਦਾ ਜੋ ਲਿਖਿਆ ਗਿਆ, ਉਹ ਦਵੇਸ਼ ਜਾਂ ਵੈਰਭਾਵ ਨਾਲ ਨਹੀਂ ਸਗੋਂ ਕਰੂਣਾਂ ਭਾਵ ਨਾਲ ਹੈ, ਫਿਰ ਵੀ ਉਸ ਨੂੰ ਧੋਣ ਦੇ ਲਈ ਕੋਈ ਉਪਾਅ ਹੈ ਜਾਂ ਨਹੀਂ? ਅਗਿਆਨ ਦਸ਼ਾਂ ਵਿੱਚੋਂ ਗਿਆਨ ਦਸ਼ਾ ਅਤੇ ਅੰਤ ਵਿੱਚ ਕੇਵਲਗਿਆਨ ਸਵਰੂਪ ਦਸ਼ਾ ਤੱਕ ਪਹੁੰਚਣ ਦੇ ਲਈ ਗਿਆਨੀਆਂ ਨੇ, ਤੀਰਥੰਕਰਾਂ ਨੇ ਕੀ ਨਿਰਦੇਸ਼ ਦਿੱਤਾ ਹੋਵੇਗਾ? ਰਿਣਾਨੁਬੰਦ (ਹਿਸਾਬ ਵਾਲੇ) ਵਿਅਕਤੀਆਂ ਦੇ ਨਾਲ ਰਾਗ ਜਾਂ ਦਵੇਸ਼ ਦੇ ਬੰਧਨਾਂ ਤੋਂ ਮੁਕਤ ਹੋ ਕੇ ਵੀਤਰਾਗਤਾ ਕਿਵੇਂ ਪ੍ਰਾਪਤ ਹੋਵੇ?