________________
ਭੁਗਤੇ ਉਸੇ ਦੀ ਭੁੱਲ
31
ਇਸ ਗੁਪਤ ਤੱਤਵ ਨੂੰ ਬਹੁਤ ਸੂਖਮ ਅਰਥ ਨਾਲ ਸਮਝਣਾ ਚਾਹੀਦਾ ਹੈ। ਜੇ ਨਿਆਂ ਕਰਨ ਵਾਲਾ ਚੇਤਨ ਹੁੰਦਾ ਤਾਂ ਉਹ ਪੱਖਪਾਤ ਵੀ ਕਰਦਾ ਪਰ ਜਗਤ ਦਾ ਨਿਆਂ ਕਰਨ ਵਾਲਾ ਨਿਸ਼ਚੇਤਨ ਚੇਤਨ ਹੈ। ਉਸਨੂੰ ਜਗਤ ਦੀ ਭਾਸ਼ਾ ਵਿੱਚ ਸਮਝਣਾ ਹੋਵੇ ਤਾਂ ਉਹ ਕੰਪਿਊਟਰ ਵਰਗਾ ਹੈ, ਕੰਪਿਉਟਰ ਵਿੱਚ ਪ੍ਰਸ਼ਨ ਪਾਈਏ ਤਾਂ ਉਦੋਂ ਕੰਪਿਊਟਰ ਦੀ ਭੁੱਲ ਹੋ ਸਕਦੀ ਹੈ, ਪਰ ਕੁਦਰਤ ਦੇ ਨਿਆਂ ਵਿੱਚ ਭੁੱਲ ਨਹੀਂ ਹੁੰਦੀ। ਇਸ ਜਗਤ ਦਾ ਨਿਆਂ ਕਰਨ ਵਾਲਾ ਨਿਸ਼ਚੇਤਨ ਚੇਤਨ ਹੈ ਅਤੇ ‘ਵੀਤਰਾਗ’ ਹੈ। ਜੇ ‘ਗਿਆਨੀ ਪੁਰਖ’ ਦਾ ਇੱਕ ਹੀ ਸ਼ਬਦ ਸਮਝ ਜਾਵੇ ਅਤੇ ਗ੍ਰਹਿਣ ਕਰ ਲਵੇ ਤਾਂ ਮੋਕਸ਼ ਵਿੱਚ ਹੀ ਜਾਵੇਗਾ। ਕਿਸਦਾ ਸ਼ਬਦ? ਗਿਆਨੀ ਪੁਰਖ ਦਾ! ਇਸ ਨਾਲ, ਕਿਸੇ ਨੂੰ ਕਿਸੇ ਦੀ ਸਲਾਹ ਹੀ ਨਹੀਂ ਲੈਣੀ ਪਵੇਗੀ ਕਿ ਇਸ ਵਿੱਚ ਕਿਸਦੀ ਭੁੱਲ ਹੈ? ‘ਭੁਗਤੇ ਉਸੇ ਦੀ ਭੁੱਲ’।
ਇਹ ਸਾਇੰਸ ਹੈ, ਪੂਰਾ ਵਿਗਿਆਨ ਹੈ। ਇਸ ਵਿੱਚ ਇੱਕ ਅੱਖਰ ਦੀ ਵੀ ਭੁੱਲ ਨਹੀਂ ਹੈ। ਇਹ ਤਾਂ ਵਿਗਿਆਨ ਯਾਨੀ, ਕੇਵਲ ਵਿਗਿਆਨ ਹੀ ਹੈ। ਪੂਰੇ ਵਲਡ ਦੇ ਲਈ ਹੈ। ਇਹ ਕੇਵਲ ਇੰਡੀਆ ਦੇ ਲਈ ਹੀ ਹੈ, ਇਸ ਤਰ੍ਹਾਂ ਨਹੀਂ ਹੈ। ਫੱਰਨ ਵਿੱਚ ਸਭ ਦੇ ਲਈ ਹੈ ਇਹ!
ਇੱਥੇ ਇਹੋ ਜਿਹਾ ਸਪਸ਼ਟ, ਨਿਰਮਲ ਨਿਆਂ ਤੁਹਾਨੂੰ ਦਿਖਾ ਦਿੰਦੇ ਹਾਂ, ਉੱਥੇ ਨਿਆਂ-ਅਨਿਆਂ ਦਾ ਬਟਵਾਰਾ ਕਰਨ ਦਾ ਕਿੱਥੇ ਰਹਿੰਦਾ ਹੈ? ਇਹ ਬਹੁਤ ਹੀ ਗਹਿਰੀ ਗੱਲ ਹੈ। ਤਮਾਮ ਸ਼ਾਸ਼ਤਰਾਂ ਦਾ ਸਾਰ ਦੱਸ ਰਿਹਾ ਹਾਂ। ਇਹ ਤਾਂ ‘ਉੱਥੇ’ ਦਾ ਜੱਜਮੈਂਟ (ਨਿਆਂ) ਕਿਵੇਂ ਚੱਲ ਰਿਹਾ ਹੈ, ਉਹ ਐਗਜੈਕਟ ਦੱਸ ਰਿਹਾ ਹਾਂ ਕਿ, ‘ਭੁਗਤੇ ਉਸੇ ਦੀ ਭੁੱਲ'। ਸਾਡੇ ਕੋਲੋਂ ‘ਭੁਗਤੇ ਉਸੇ ਦੀ ਭੁੱਲ', ਇਹ ਸੂਤਰ ਬਿਲਕੁਲ ਐਗਜੈਕਟ ਨਿਕਲਿਆ ਹੈ। ਇਸ ਨੂੰ ਜੋ ਕੋਈ ਵਰਤੇਗਾ, ਉਸਦਾ ਕਲਿਆਣ ਹੋ ਜਾਵੇਗਾ!!!
-ਜੈ ਸੱਚਿਦਾਨੰਦ