________________
14
ਭੁਗਤੇ ਉਸੇ ਦੀ ਭੁੱਲ
ਦਾਦਾ ਸ੍ਰੀ : ਅਸਰ ਨਾ ਹੋਵੇ, ਉਸੇ ਦਾ ਨਾਮ ਗਿਆਨ। ਪ੍ਰਸ਼ਨ ਕਰਤਾ : ਜੇ ਅਸਰ ਹੋਵੇ, ਉਸਨੂੰ ਕੀ ਕਹਾਂਗੇ?
ਦਾਦਾ ਸ੍ਰੀ : ਉਹ ਬੁੱਧੀ ਕਹਾਉਂਦੀ ਹੈ, ਭਾਵ ਸੰਸਾਰ ਕਹਾਉਂਦਾ ਹੈ। ਬੁੱਧੀ ਨਾਲ ਇਮੋਸ਼ਨਲ ਹੋ ਜਾਂਦੇ ਹਾਂ, ਪਰ ਕਰਦੇ ਕੁੱਝ ਨਹੀ। | ਇੱਥੇ ਲੜਾਈ ਦੇ ਸਮੇਂ ਪਾਕਿਸਤਾਨ ਵਾਲੇ ਬੰਬ ਸੁੱਟਣ ਆਉਂਦੇ ਸਨ, ਲੋਕ ਜਦੋਂ ਇਹ ਅਖਬਾਰ ਵਿੱਚ ਪੜ੍ਹਨ ਕਿ ਉੱਥੇ ਬੰਬ ਗਿਰਿਆ ਤਾਂ ਇੱਥੇ ਘਬਰਾਹਟ ਹੋ ਜਾਂਦੀ ਸੀ। ਇਹ ਸਾਰਾ ਅਸਰ ਜੋ ਪਾਉਂਦੀ ਹੈ, ਉਹ ਉਹਨਾਂ ਦੀ ਬੁੱਧੀ ਹੈ ਅਤੇ ਬੁੱਧੀ ਹੀ ਸੰਸਾਰ ਖੜਾ ਕਰਦੀ ਹੈ। ਗਿਆਨ ਅਸਰ ਮੁਕਤ ਰੱਖਦਾ ਹੈ। ਅਖਬਾਰ ਪੜੀਏ ਫਿਰ ਵੀ ਅਸਰ ਮੁਕਤ ਰੱਖਦਾ ਹੈ। ਅਸਰ ਮੁਕਤ ਭਾਵ ਸਾਨੂੰ ਕੁੱਝ ਵੀ ਸਪਰਸ਼ ਨਾ ਕਰੇ। ਅਸੀਂ ਤਾਂ ਜਾਣਨਾ ਅਤੇ ਦੇਖਣਾ ਹੀ ਹੈ।
ਇਸ ਅਖਬਾਰ ਦਾ ਕੀ ਕਰਨਾ ਹੈ? ਜਾਣਨਾ ਅਤੇ ਦੇਖਣਾ, ਬਸ! ਜਾਣਨਾ ਭਾਵ ਜਿਸਦਾ ਵਿਸਥਾਰ ਵਿੱਚ ਵਰਣਨ ਕੀਤਾ ਹੋਵੇ, ਉਸ ਨੂੰ ਜਾਣਨਾ ਕਹਾਂਗੇ ਅਤੇ ਜਦੋਂ ਵਿਸਥਾਰ ਵਿੱਚ ਵਰਣਨ ਨਾ ਹੋਵੇ, ਉਦੋਂ ਉਸਨੂੰ ਦੇਖਣਾ ਕਹਾਂਗੇ। ਉਸ ਵਿੱਚ ਕਿਸੇ ਦਾ ਦੋਸ਼ ਨਹੀਂ ਹੈ।
ਪ੍ਰਸ਼ਨ ਕਰਤਾ : ਕਾਲ ਦਾ ਦੋਸ਼ ਤਾਂ ਹੈ ਨਾ?
ਦਾਦਾ ਸ੍ਰੀ : ਕਾਲ ਦਾ ਦੋਸ਼ ਵੀ ਕਿਵੇ? ਭੁਗਤੇ ਉਸੇ ਦੀ ਭੁੱਲ। ਕਾਲ ਤਾਂ ਬਦਲਦਾ ਹੀ ਰਹੇਗਾ ਨਾ? ਚੰਗੇ ਕਾਲ ਵਿੱਚ ਕੀ ਅਸੀਂ ਸਾਰੇ ਨਹੀਂ ਸਨ? ਚੌਵੀ ਤੀਰਥੰਕਰ ਸਨ, ਤਾਂ ਕੀ ਉਦੋਂ ਅਸੀਂ ਨਹੀਂ ਸਨ?
ਪ੍ਰਸ਼ਨ ਕਰਤਾ : ਹੂੰ.....ਸੀ..ਗੇ ।
ਦਾਦਾ ਸ੍ਰੀ : ਤਾਂ ਉਸ ਦਿਨ ਅਸੀਂ ਚਟਣੀ ਖਾਣ ਵਿੱਚ ਲੱਗੇ ਰਹੇ, ਇਸ ਵਿੱਚ ਕਾਲ ਕੀ ਕਰੇ ਵਿਚਾਰਾ? ਕਾਲ ਤਾਂ ਆਪਣੇ ਆਪ ਆਉਂਦਾ ਹੀ ਰਹੇਗਾ ਨਾ! ਦਿਨ ਵਿੱਚ ਕੰਮ ਨਹੀਂ ਕਰਾਂਗੇ ਫਿਰ ਵੀ ਰਾਤ ਤਾਂ ਆਵੇਗੀ ਕਿ ਨਹੀ?