________________
ਭੁਗਤੇ ਉਸੇ ਦੀ ਭੁੱਲ
ਕਿ ਉਹ ਆਇਆ ਜਾਂ ਨਹੀਂ ਆਇਆ? ਅਤੇ ਉਹ ਜਦੋਂ ਆਇਆ ਤਾਂ ਲੜਖੜਾਉਂਦੇ ਹੋਏ ਘਰ ਆਇਆ। ਬਾਪ ਨੇ ਪੰਜ-ਸੱਤ ਬਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ, ਲੜਕੇ ਨੇ ਸੁਣਾ ਦਿੱਤਾ। ਇਸ ਤਰ੍ਹਾਂ ਚੁੱਪ ਹੋ ਕੇ ਵਾਪਸ ਆ ਗਏ।ਫਿਰ ਸਾਡੇ ਵਰਗੇ ਕਹਿਣ ਨਾ ਕਿ, “ਛੱਡੋ ਨਾ ਝੰਜਟ, ਮੁਏ ਨੂੰ ਪਿਆ ਰਹਿਣ ਦਿਓ ਨਾ। ਤੁਸੀਂ ਸੌਂ ਜਾਓ ਨਾ ਚੈਨ ਨਾਲ। ਤਾਂ ਕਹਿੰਦਾ ਹੈ। ‘ਬੇਟਾ ਤਾਂ ਮੇਰਾ ਹੈ ਨਾ! ਲਓ! ਜਿਵੇਂ ਉਸਦੀ ਗੋਦ ਵਿਚੋ ਹੀ ਜਨਮ ਲਿਆ ਹੋਵੇ!
ਬੇਟਾ ਤਾਂ ਆ ਕੇ ਸੌਂ ਜਾਦਾ ਹੈ। ਫਿਰ ਮੈਂ ਬਾਪ ਤੋਂ ਪੁੱਛਿਆ, “ਬੇਟਾ ਸੌਂ ਜਾਂਦਾ ਹੈ ਫਿਰ ਤੁਸੀਂ ਸੌਂ ਜਾਂਦੇ ਹੋ ਜਾਂ ਨਹੀ? “ਤਾਂ ਕਹਿੰਦਾ, “ਮੈਨੂੰ ਕਿਵੇਂ ਨੀਂਦ ਆਵੇਗੀ? ਇਹ ਸਾਂਢ, ਭੈਸਾ ਤਾਂ ਸ਼ਰਾਬ ਪੀ ਕੇ ਆਉਂਦਾ ਹੈ ਅਤੇ ਸੌਂ ਜਾਂਦਾ ਹੈ ਪਰ ਮੈਂ ਥੋੜੇ ਹੀ ਸਾਂਢ ਹਾਂ? ਮੈਂ ਕਿਹਾ, “ਉਹ ਤਾਂ ਸਿਆਣਾ ਹੈ।” ਦੇਖੋ, ਇਹ ਸਿਆਣੇ ਦੁੱਖੀ ਹੁੰਦੇ ਹਨ। ਫਿਰ ਮੈਂ ਉਹਨਾਂ ਨੂੰ ਕਿਹਾ, “ਭੁਗਤੇ ਉਸੇ ਦੀ ਭੁੱਲ। ਉਹ ਭੁਗਤਦਾ ਹੈ ਜਾਂ ਤੁਸੀਂ ਭੁਗਤ ਰਹੇ ਹੋ? ਤਾਂ ਕਹਿਣ ਲੱਗੇ, “ਭੁਗਤ ਤਾਂ ਮੈਂ ਹੀ ਰਿਹਾ ਹਾਂ! ਪੂਰੀ ਰਾਤ ਦਾ ਜਾਗਰਣ..... ਮੈਂ ਕਿਹਾ, “ਉਸਦੀ ਭੁੱਲ ਨਹੀਂ ਹੈ, ਇਸ ਵਿੱਚ ਤੁਹਾਡੀ ਭੁੱਲ ਹੈ। ਤੁਸੀਂ ਪਿਛਲੇ ਜਨਮ ਵਿੱਚ ਉਸ ਨੂੰ ਬਹਿਕਾ ਕੇ ਵਿਗਾੜਿਆ ਸੀ, ਇਸ ਦਾ ਇਹ ਪਰਿਣਾਮ ਆਇਆ ਹੈ। ਤੁਸੀਂ ਵਿਗਾੜਿਆ ਸੀ, ਹੁਣ ਉਹੀ ਮਾਲ ਤੁਹਾਨੂੰ ਮੋੜਨ ਆਇਆ ਹੈ। ਇਹ ਦੂਸਰੇ ਤਿੰਨ ਬੇਟੇ ਚੰਗੇ ਹਨ, ਉਸਦਾ ਆਨੰਦ ਤੁਸੀਂ ਕਿਉਂ ਨਹੀਂ ਲੈਦੇ? ਸਾਰੀਆਂ ਆਪਣੀਆਂ ਹੀ ਖੜੀਆਂ ਕੀਤੀਆ ਹੋਈਆ ਮੁਸੀਬਤਾ ਹਨ। ਇਸ ਜਗਤ ਨੂੰ ਸਮਝਣਾ ਚਾਹੀਦਾ ਹੈ!
ਇਸ ਬੁੱਢੇ ਦੇ ਵਿਗੜੇ ਹੋਏ ਬੇਟੇ ਨੂੰ ਮੈਂ ਇੱਕ ਦਿਨ ਪੁੱਛਿਆ, “ਤੇਰੇ ਬਾਪ ਨੂੰ ਕਿੰਨਾ ਦੁੱਖ ਹੁੰਦਾ ਹੈ, ਤੈਨੂੰ ਕੁੱਝ ਦੁੱਖ ਨਹੀਂ ਹੁੰਦਾ? ਲੜਕਾ ਕਹਿੰਦਾ, “ਮੈਨੂੰ ਕਾਹਦਾ ਦੁੱਖ? ਬਾਪ ਕਮਾ ਕੇ ਬੈਠਾ ਹੈ ਫਿਰ ਮੈਨੂੰ ਕਾਹਦੀ ਚਿੰਤਾ! ਮੈਂ ਤਾਂ ਮੌਜਾਂ ਉੜਾਉਂਦਾ ਹਾਂ।”