________________
| ਟਕਰਾਅ ਟਾਲੋ ਇਹ ਸਮਝ ਉਸਨੂੰ 1951 ਵਿੱਚ ਦਿੱਤੀ ਸੀ ਅਤੇ ਅੱਜ ਤੱਕ ਉਸਦੇ ਪਾਲਣ ਵਿੱਚ ਉਸਨੇ ਕੋਈ ਕਸਰ ਨਹੀਂ ਛੱਡੀ । ਉਸਦੇ ਬਾਅਦ ਉਹ ਕਿਸੇ ਦੇ ਟਕਰਾਅ ਵਿੱਚ ਆਇਆ ਹੀ ਨਹੀਂ । ਇੱਕ ਸੇਠ, ਜਿਹੜੇ ਉਸਦੇ ਚਾਚਾ ਲੱਗਦੇ ਸਨ, ਉਹ ਸਮਝ ਗਏ ਕਿ ਇਹ ਟਕਰਾਅ ਵਿੱਚ ਨਹੀਂ ਆਉਂਦਾ ਹੈ | ਇਸ ਲਈ ਉਹ ਉਸਨੂੰ ਜਾਣ-ਬੁਝ ਕੇ ਵਾਰ-ਵਾਰ ਉਕਸਾਉਂਦੇ (ਛੇੜਦੇ ਰਹਿੰਦੇ ਸਨ ! ਉਹ ਉਸਨੂੰ ਕਿੰਨਾ ਵੀ ਉਕਸਾਉਣ (ਛੇੜਣ) ਦੀ ਕੋਸ਼ਿਸ਼ ਕਰਦੇ ਫਿਰ ਵੀ ਉਹ ਬਚ ਨਿਕਲਦਾ ਸੀ | ਕਿਸੇ ਦੇ ਵੀ ਟਕਰਾਅ ਵਿੱਚ ਆਇਆ ਹੀ ਨਹੀਂ 1951 ਦੇ ਬਾਅਦ |
| ਵਿਹਾਰ ਵਿੱਚ ਟਾਲੋ ਟਕਰਾਅ ਏਦਾਂ
| ਤੁਸੀਂ ਗੱਡੀ ਵਿੱਚੋਂ ਉਤਰੇ ਅਤੇ ਤੁਰੰਤ ਕੁਲੀ ਨੂੰ ਬੁਲਾਇਆ, “ਓਏ...ਇੱਧਰ ਆ, ਇੱਧਰ ਆ ! ਉਹ ਦੋ-ਚਾਰ ਭੱਜ ਕੇ ਆਉਂਦੇ ਹਨ | ‘ਚੱਲ, ਚੁੱਕ ਲੈ | ਸਮਾਨ ਚੁੱਕਣ ਦੇ ਬਾਅਦ, ਬਾਹਰ ਨਿਕਲ ਕੇ ਸ਼ੋਰ ਮਚਾਓ, ਕਲੇਸ਼ ਕਰੋ ਕਿ ‘ਸਟੇਸ਼ਨ ਮਾਸਟਰ ਨੂੰ ਬੁਲਾਉਂਦਾ ਹਾਂ | ਏਨੇ ਪੈਸੇ ਲਏ ਜਾਂਦੇ ਹੋਣਗੇ ? ਏਦਾਂ ਹੈ, ਓਦਾਂ ਹੈ | ਓਏ, ਇੱਥੇ ਨਾ ਟਕਰਾਉਣਾ | ਉਹ ਪੱਚੀ ਰੁਪਏ ਕਹੇ ਤਾਂ ਉਸਨੂੰ ਪਟਾ ਕੇ ਕਹਿਣਾ ਕਿ ‘ਭਰਾਵਾ, ਅਸਲ ਵਿੱਚ ਦਸ ਰੁਪਏ ਬਣਦੇ ਹਨ, ਪਰ ਤੂੰ ਵੀਹ ਲੈ, ਚੱਲ |' ਅਸੀਂ ਜਾਣਦੇ ਹਾਂ ਕਿ ਫੱਸ ਗਏ ਹਾਂ, ਇਸ ਲਈ ਘੱਟ-ਵੱਧ ਦੇ ਕੇ ਨਿਬੇੜਾ ਕਰ ਲੈਣਾ ਹੈ | ਉੱਥੇ ਟਕਰਾਅ ਨਹੀਂ ਕਰਨਾ ਚਾਹੀਦਾ, ਵਰਨਾ ਉਹ ਬਹੁਤ ਚਿੜ ਜਾਏਗਾ ਨਾ, ਉਹ ਘਰ ਤੋਂ ਹੀ ਚਿੜ ਕੇ ਹੀ ਆਇਆ ਹੁੰਦਾ ਹੈ, ਉਸ ਨਾਲ ਸਟੇਸ਼ਨ ਤੇ ਝਿਝਿਕ ਕਰਾਂਗੇ ਤਾਂ ਇਹ ਤਾਂ ਸਾਂਡ ਵਰਗਾ ਹੈ, ਹੁਣੇ ਚਾਕੂ ਮਾਰ ਦੇਵੇਗਾ । ਤੇਤੀ ਨੰਬਰਾਂ ਨਾਲ ਮਨੁੱਖ ਬਣਿਆ, ਬੱਤੀ ਨੰਬਰਾਂ ਨਾਲ ਸਾਂਡ ਬਣਦਾ ਹੈ |
| ਜੇ ਕੋਈ ਆਦਮੀ ਲੜਾਈ ਕਰਨ (ਲੜਨ) ਆਏ ਅਤੇ ਸ਼ਬਦ ਬੰਬ ਦੇ ਗੋਲੇ ਵਰਗੇ ਆ ਰਹੇ ਹੋਣ, ਤਦ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਟਕਰਾਅ ਟਾਲਣਾ ਹੈ । ਤੁਹਾਡੇ ਮਨ ਉੱਤੇ ਬਿਲਕੁਲ ਅਸਰ ਨਾ ਹੋਵੇ, ਫਿਰ ਵੀ ਜੇ ਅਚਾਨਕ ਕੋਈ ਅਸਰ ਹੋ ਜਾਵੇ, ਤਦ ਸਮਝਣਾ ਚਾਹੀਦਾ ਕਿ ਸਾਹਮਣੇ ਵਾਲੇ ਦੇ ਮਨ ਦਾ ਅਸਰ ਸਾਡੇ ਉੱਤੇ ਪਿਆ ਹੈ ।