________________
2
ਟਕਰਾਅ ਟਾਲੋ
ਤਦ ਫਿਰ ਬਾਕੀ ਸਭ ਦੀ ਤਾਂ ਗੱਲ ਹੀ ਕੀ ਕਰਨੀ ? ਜਿੱਥੇ ਤੁਸੀਂ ਚਿਪਕੇ, ਉੱਥੇ ਤੁਸੀਂ
ਆਪਣੇ ‘ਸਰੂਪ’ ਨੂੰ ਭੁੱਲੇ |
ਜੇ ਭੁੱਲ ਨਾਲ ਵੀ ਤੁਸੀਂ ਕਿਸੇ ਦੇ ਟਕਰਾਅ ਵਿੱਚ ਆ ਗਏ ਤਾਂ ਉਸਦਾ ਸਮਾਧਾਨ ਕਰ ਲੈਣਾ | ਸਹਿਜਤਾ ਨਾਲ, ਉਸ ਟਕਰਾਅ ਵਿੱਚੋਂ ਦੀ ਲੜਾਈ ਦੀਆਂ ਚਿੰਗਾਰੀਆਂ ਉਡਾਏ ਬਿਨਾਂ ਨਿਕਲ ਜਾਣਾ |
ਟ੍ਰੈਫ਼ਿਕ ਦੇ ਲਾੱਅ ਨਾਲ ਟਲੇ ਟਕਰਾਅ
ਜਿਸ ਤਰ੍ਹਾਂ ਅਸੀਂ ਰਸਤੇ ਉੱਤੇ ਸੰਭਲ ਕੇ ਚੱਲਦੇ ਹਾਂ ਨਾ ! ਫਿਰ ਸਾਹਮਣੇ ਵਾਲਾ ਆਦਮੀ ਭਲੇ ਹੀ ਕਿੰਨਾ ਵੀ ਬੁਰਾ ਹੋਵੇ ਅਤੇ ਸਾਡੇ ਨਾਲ ਟਕਰਾ ਜਾਏ ਅਤੇ ਨੁਕਸਾਨ ਕਰੇ, ਉਹ ਵੱਖਰੀ ਗੱਲ ਹੈ, ਪਰ ਆਪਣਾ ਇਰਾਦਾ ਨੁਕਸਾਨ ਪਹੁੰਚਾਉਣ ਦਾ ਨਹੀਂ ਹੋਣਾ ਚਾਹੀਦਾ | ਅਸੀਂ ਉਸਨੂੰ ਨੁਕਸਾਨ ਪਹੁੰਚਾਉਣ ਜਾਈਏ, ਤਾਂ ਇਸ ਵਿੱਚ ਸਾਨੂੰ ਹੀ ਨੁਕਸਾਨ ਹੋਣ ਵਾਲਾ ਹੈ | ਅਰਥਾਤ ਹਰੇਕ ਟਕਰਾਅ ਵਿੱਚ ਹਮੇਸ਼ਾ ਦੋਹਾਂ ਨੂੰ ਨੁਕਸਾਨ ਹੁੰਦਾ ਹੈ | ਤੁਸੀਂ ਸਾਹਮਣੇ ਵਾਲੇ ਨੂੰ ਦੁੱਖ ਪਹੁੰਚਾਓਗੇ ਤਾਂ ਨਾਲ ਨਾਲ, ਓਦਾਂ ਹੀ, ਉਸੇ ਪਲ ਤੁਹਾਨੂੰ ਵੀ ਦੁੱਖ ਪੁੱਜੇ ਬਿਨ੍ਹਾਂ ਰਹੇਗਾ ਹੀ ਨਹੀਂ | ਇਹ ਟਕਰਾਅ ਹੈ | ਇਸ ਲਈ ਮੈਂ ਇਹ ਉਦਾਹਰਣ ਦਿੱਤਾ ਹੈ ਕਿ ਰਸਤੇ ਤੇ ਟ੍ਰੈਫ਼ਿਕ ਦਾ ਧਰਮ ਕੀ ਹੈ, ਕਿ ਟਕਰਾਅ ਗਏ ਤਾਂ ਤੁਸੀਂ ਮਰ ਜਾਓਗੇ, ਟਕਰਾਉਣ ਵਿੱਚ ਜੋਖ਼ਿਮ ਹੈ | ਇਸ ਲਈ ਕਿਸੇ ਦੇ ਨਾਲ ਟਕਰਾਉਣਾ ਨਹੀਂ | ਇਸੇ ਤਰ੍ਹਾਂ ਵਿਹਾਰਿਕ ਕੰਮਾਂ ਵਿੱਚ ਵੀ ਟਕਰਾਉਣਾ ਨਹੀਂ ਹੈ | ਟਕਰਾਉਣ ਵਿੱਚ ਹਮੇਸ਼ਾਂ ਖ਼ਤਰਾ ਹੀ ਹੈ | ਅਤੇ ਟਕਰਾਅ ਤਾਂ ਕਦੇ ਕਦੇ ਹੀ ਹੁੰਦਾ ਹੈ | ਕੀ ਮਹੀਨੇ ਵਿੱਚ ਦੋ ਸੌ ਵਾਰੀ ਟਕਰਾਅ ਹੁੰਦਾ ਹੈ ? ਮਹੀਨੇ ਵਿੱਚ ਕਿੰਨੀ ਵਾਰੀਂ ਏਦਾਂ ਹੁੰਦਾ ਹੋਵੇਗਾ ?
ਪ੍ਰਸ਼ਨ ਕਰਤਾ : ਕਦੇ ਕਦੇ ! ਦੋ-ਚਾਰ ਵਾਰ !
ਦਾਦਾ ਸ੍ਰੀ : ਹਾਂ, ਤਾਂ ਓਨਾ ਸਾਨੂੰ ਸੁਧਾਰ ਲੈਣਾ ਹੈ ! ਮੇਰਾ ਕੀ ਕਹਿਣਾ ਹੈ ਕਿ, ਕਿਸ ਲਈ ਅਸੀਂ ਵਿਗਾੜਿਆ ? ਕਿਸੇ ਵੀ ਪ੍ਰਸੰਗ ਨੂੰ ਵਿਗਾੜਨਾ ਸਾਨੂੰ ਸ਼ੋਭਾ ਨਹੀਂ ਦਿੰਦਾ | ਇਹ ਸਾਰੇ ਟ੍ਰੈਫ਼ਿਕ ਦੇ ਲਾਜ਼ ਦੇ ਅਧਾਰ ਉੱਤੇ ਚੱਲਦੇ ਹਨ, ਉੱਥੇ ਖੁਦ ਦੀ ਸਮਝ ਨਾਲ ਕੋਈ ਨਹੀਂ ਚੱਲਦਾ ਨਾ ? ਪਰ ਇੱਥੇ ਆਪਣੀ ਸਮਝ ਨਾਲ ਹੀ ਚੱਲਦੇ ਹਨ | ਕੋਈ ਕਾਨੂੰਨ ਨਹੀਂ ?