________________
ਗਿਆਨ ਵਿਧੀ ਕੀ ਹੈ ?
ਇਹ ਭੇਦ ਗਿਆਨ ਦਾ ਪ੍ਰਯੋਗ ਹੈ, ਜੋ ਪ੍ਰਸ਼ਨ ਉਤਰੀ ਸਤਿਸੰਗ ਤੋਂ ਅਲੱਗ ਹੈ।
1958 ਵਿੱਚ ਪਰਮ ਪੂਜਨੀਕ ਦਾਦਾ ਭਗਵਾਨ ਨੂੰ ਜੋ ਆਤਮ ਗਿਆਨ ਪ੍ਰਗਟ ਹੋਇਆ, ਉਹੀ ਗਿਆਨ ਅੱਜ ਵੀ ਉਹਨਾਂ ਦੀ ਕਿਰਪਾ ਨਾਲ ਅਤੇ ਪੂਜਨੀਕ ਨੀਰੂ ਮਾਂ ਜੀ ਦੇ ਆਸ਼ੀਰਵਾਦ ਨਾਲ, ਪੂਜਨੀਕ ਦੀਪਕ ਭਾਈ ਦੇ ਮਾਧਿਅਮ ਨਾਲ ਪ੍ਰਾਪਤ ਹੁੰਦਾ ਹੈ।
ਗਿਆਨ ਕਿਉਂ ਲੈਣਾ ਚਾਹੀਦਾ ਹੈ ?
ਜਨਮ-ਮਰਣ ਦੇ ਚੱਕਰਾਂ ਤੋਂ ਮੁਕਤ ਹੋਣ ਦੇ ਲਈ।
ਖੁਦ ਦੀ ਆਤਮ ਜਾਗ੍ਰਿਤੀ ਕਰਨ ਦੇ ਲਈ।
ਪਾਰਿਵਾਰਿਕ ਸੰਬੰਧਾਂ ਅਤੇ ਕੰਮ-ਕਾਜ ਵਿੱਚ ਸੁੱਖ-ਸ਼ਾਂਤੀ ਅਨੁਭਵ ਕਰਨ ਦੇ ਲਈ। ਗਿਆਨ ਵਿਧੀ ਨਾਲ ਕੀ ਪ੍ਰਾਪਤ ਹੁੰਦਾ ਹੈ ?
ਆਤਮ ਜਾਗ੍ਰਿਤੀ ਉਤਪੰਨ ਹੁੰਦੀ ਹੈ।
ਸਹੀ ਸਮਝ ਨਾਲ ਜੀਵਨ-ਵਿਹਾਰ ਪੂਰਾ ਕਰਨ ਦੀਆਂ ਚਾਬੀਆਂ ਪ੍ਰਾਪਤ ਹੁੰਦੀਆਂ ਹਨ। ਅਨੰਤ ਕਾਲ ਦੇ ਪਾਪ ਭਸਮੀਭੂਤ ਹੋ ਜਾਂਦੇ ਹਨ।
ਅਗਿਆਨ ਮਾਨਤਾਵਾਂ ਦੂਰ ਹੁੰਦੀਆਂ ਹਨ।
ਗਿਆਨ ਜਾਗ੍ਰਿਤੀ ਵਿੱਚ ਰਹਿਣ ਨਾਲ ਨਵੇਂ ਕਰਮ ਨਹੀਂ ਬੰਨ੍ਹੇ ਜਾਂਦੇ ਅਤੇ ਪੁਰਾਣੇ ਕਰਮ ਖਤਮ ਹੁੰਦੇ ਹਨ|
ਆਤਮ ਗਿਆਨ ਪ੍ਰਾਪਤੀ ਦੇ ਲਈ ਪ੍ਰਤੱਖ ਆਉਣਾ ਜ਼ਰੂਰੀ ਹੈ ?
ਆਤਮਗਿਆਨ ਗਿਆਨੀ ਦੀ ਕਿਰਪਾ ਅਤੇ ਆਸ਼ੀਰਵਾਦ ਦਾ ਫ਼ਲ ਹੈ | ਇਸਦੇ ਲਈ ਪ੍ਰਤੱਖ ਆਉਣਾ ਜ਼ਰੂਰੀ ਹੈ।
ਪੂਜਨੀਕ ਨੀਰੂਮਾਂ ਅਤੇ ਪੂਜਨੀਕ ਦੀਪਕ ਭਾਈ ਦੇ ਟੀ.ਵੀ. ਜਾਂ ਵੀ.ਸੀ.ਡੀ. ਸਤਿਸੰਗ ਅਤੇ ਦਾਦਾ ਜੀ ਦੀਆਂ ਪੁਸਤਕਾਂ ਗਿਆਨ ਦੀ ਭੂਮਿਕਾ ਤਿਆਰ ਕਰਵਾ ਦਿੰਦੀਆਂ ਹਨ, ਪਰ ਆਤਮ ਸਾਖ਼ਸ਼ਾਤਕਾਰ ਨਹੀਂ ਕਰਵਾ ਸਕਦੇ।
ਹੋਰ ਸਾਧਨਾ ਨਾਲ ਸ਼ਾਂਤੀ ਜਰੂਰ ਮਿਲਦੀ ਹੈ ਪਰ ਜਿਸ ਤਰ੍ਹਾਂ ਪੁਸਤਕ ਵਿੱਚ ਫੋਟੋ ਵਾਲਾ ਦੀਪਕ ਪ੍ਰਕਾਸ਼ ਨਹੀਂ ਦੇ ਸਕਦਾ, ਪਰ ਪ੍ਰਤੱਖ ਪ੍ਰਕਾਸ਼ਿਤ ਦੀਪਕ ਹੀ ਪ੍ਰਕਾਸ਼ ਦੇ ਸਕਦਾ ਹੈ।
ਉਸੇ ਤਰ੍ਹਾਂ ਆਤਮਾ ਜਾਗ੍ਰਿਤ ਕਰਨ ਲਈ ਤਾਂ ਖੁਦ ਆ ਕੇ ਗਿਆਨ ਪ੍ਰਾਪਤ ਕਰਨਾ ਪੈਂਦਾ ਹੈ
I
ਗਿਆਨ ਪ੍ਰਾਪਤੀ ਦੇ ਲਈ ਧਰਮ ਜਾਂ ਗੁਰੂ ਬਦਲਣੇ ਨਹੀਂ ਹਨ। ਗਿਆਨ ਅਮੁੱਲ ਹੈ, ਇਸ ਲਈ ਉਸ ਨੂੰ ਪ੍ਰਾਪਤ ਕਰਨ ਦੇ ਲਈ ਕੁਝ ਵੀ ਮੁੱਲ ਨਹੀਂ ਦੇਣਾ ਹੈ।