________________
ਦੀ ਭੁੱਲ ਹੈ ਸਾਰੀ, ਕਿਉਂਕਿ ਪਤਨੀ ਨਹੀਂ ਭੁਗਤ ਰਹੀ ਹੈ । ਜਿਸਦੀ ਭੁੱਲ ਹੁੰਦੀ ਹੈ, ਉਹੀ ਭੁਗਤਦਾ ਹੈ ਅਤੇ ਜੇ ਪਤੀ ਰਿਹਾ ਹੋਵੇ ਅਤੇ ਪਤਨੀ ਜਾਗ ਰਹੀ ਹੋਵੇ, ਤਾਂ ਸਮਝਣਾ ਕਿ ਪਤਨੀ ਦੀ ਭੁੱਲ ਹੈ। ‘ਭੁਗਤੇ ਉਸੇ ਦੀ ਭੁੱਲ’ । ਪੂਰਾ ਜਗਤ ਨਿਮਿਤ ਨੂੰ ਹੀ ਵੱਡਣ ਨੂੰ ਦੌੜਦਾ ਹੈ।
ਭਗਵਾਨ ਦਾ ਕਾਨੂੰਨ ਕੀ ? . ਭਗਵਾਨ ਦਾ ਕਾਨੂੰਨ ਤਾਂ ਕੀ ਕਹਿੰਦਾ ਹੈ ਕਿ ਜਿਸ ਖੇਤਰ ਵਿੱਚ, ਜਿਸ ਸਮੇਂ ਤੇ, ਜੋ ਭੁਗਤਦਾ ਹੈ, ਉਹ ਖੁਦ ਹੀ ਗੁਨਹਗਾਰ ਹੈ। ਕਿਸੇ ਦੀ ਜੇਬ ਕੱਟ ਜਾਵੇ ਤਾਂ ਕੱਟਣ ਵਾਲੇ ਦੇ ਲਈ ਤਾਂ ਆਨੰਦ ਦੀ ਗੱਲ ਹੋਵੇਗੀ, ਉਹ ਤਾਂ ਜਲੇਬੀਆਂ ਖਾ ਰਿਹਾ ਹੋਵੇਗਾ, ਹੋਟਲ ਵਿੱਚ ਚਾਹ-ਪਾਣੀ ਅਤੇ ਨਾਸ਼ਤਾ ਕਰ ਰਿਹਾ ਹੋਵੇਗਾ ਅਤੇ ਠੀਕ ਉਸੇ ਸਮੇਂ ਜਿਸਦੀ ਜੇਬ ਕੱਟੀ ਗਈ, ਉਹ ਭੁਗਤ ਰਿਹਾ ਹੁੰਦਾ ਹੈ। ਇਸ ਲਈ ਭੁਗਤਣੇ ਵਾਲੇ ਦੀ ਭੁੱਲ ਹੈ। ਉਸਨੇ ਪਹਿਲਾਂ ਕਦੇ ਚੋਰੀ ਕੀਤੀ ਹੋਵੇਗੀ, ਇਸ ਲਈ ਅੱਜ ਫੜਿਆ ਗਿਆ ਅਤੇ ਜੇਬ ਕੱਟਣ ਵਾਲਾ ਜਦੋਂ ਫੜਿਆ ਜਾਵੇਗਾ, ਉਦੋਂ ਚੋਰ ਕਿਹਾ ਜਾਵੇਗਾ।
ਪੂਰਾ ਜਗਤ ਸਾਹਮਣੇ ਵਾਲੇ ਦੀ ਗਲਤੀ ਦੇਖਦਾ ਹੈ। ਭੁਗਤਦਾ ਹੈ ਖੁਦ, ਪਰ ਗਲਤੀ ਸਾਹਮਣੇ ਵਾਲੇ ਦੀ ਦੇਖਦਾ ਹੈ। ਇਸ ਨਾਲ ਤਾਂ ਗੁਨਾਹ ਦੁੱਗਣੇ ਹੋ ਜਾਂਦੇ ਹਨ ਅਤੇ ਵਿਹਾਰ ਵੀ ਉਲਝ ਜਾਂਦਾ ਹੈ। ਇਹ ਗੱਲ ਸਮਝ ਗਏ ਤਾਂ ਉਲਝਣ ਘੱਟਦੀ ਜਾਵੇਗੀ । | ਇਸ ਜਗਤ ਦਾ ਨਿਯਮ ਇਸ ਤਰ੍ਹਾਂ ਹੈ ਕਿ ਜੋ ਅੱਖਾਂ ਨਾਲ ਦਿਖੇ, ਉਸ ਨੂੰ ਭੁੱਲ ਕਹਿੰਦੇ ਹਨ। ਜਦੋਂ ਕਿ ਕੁਦਰਤ ਦਾ ਨਿਯਮ ਇਸ ਤਰ੍ਹਾਂ ਹੈ ਕਿ ਜੋ ਭੁਗਤ ਰਿਹਾ ਹੈ, ਉਸੇ ਦੀ ਭੁੱਲ ਹੈ।
ਕਿਸੇ ਨੂੰ ਥੋੜਾ ਜਿਹਾ ਵੀ ਦੁੱਖ ਨਾ ਦੇਵੇ ਅਤੇ ਕੋਈ ਸਾਨੂੰ ਦੁੱਖ ਦੇਵੇ ਤਾਂ ਉਸ ਨੂੰ ਜਮਾ ਕਰ ਲਵੋ ਤਾਂ ਸਾਡੇ ਬਹੀ ਖਾਤੇ ਦਾ ਹਿਸਾਬ ਪੂਰਾ ਹੋ ਜਾਵੇਗਾ। ਕਿਸੇ ਨੂੰ ਦੁੱਖ ਨਹੀਂ ਦੇਣਾ, ਨਵਾਂ ਵਪਾਰ ਸ਼ੁਰੂ ਨਹੀਂ ਕਰਨਾ ਅਤੇ ਜੋ ਪੁਰਾਣਾ ਹੋਵੇ ਉਸਦਾ ਨਿਪਟਾਰਾ ਕਰ ਲਿਆ, ਮਤਲਬ ਕਿ ਹਿਸਾਬ ਚੁੱਕ ਗਿਆ।
56