________________
ਚਾਹੀਦਾ ਹੈ । ਇਹ ਸਭ ਟਕਰਾਓ ਹੈ । ਇਸਨੂੰ ਜਿਵੇਂ-ਜਿਵੇਂ ਸਮਝਦੇ ਜਾਓਗੇ, ਓਦਾਂ-ਓਦਾਂ ਟਕਰਾਓ ਟਲਦੇ ਜਾਣਗੇ। ਟਕਰਾਓ ਟਾਲਣ ਨਾਲ ਮੋਕਸ਼ ਹੁੰਦਾ ਹੈ। | ਟਕਰਾਓ ਨਾਲ ਇਸ ਸੰਸਾਰ ਦਾ ਨਿਰਮਾਣ ਹੋਇਆ ਹੈ। ਉਸਨੂੰ ਭਗਵਾਨ ਨੇ, “ਵੈਰ ਤੋਂ ਬਣਿਆ ਹੈ, ਇਸ ਤਰ੍ਹਾਂ ਕਿਹਾ ਹੈ। ਹਰ ਇੱਕ ਮਨੁੱਖ, ਹਰੇਕ ਜੀਵ ਵੈਰ ਰੱਖਦਾ ਹੈ। ਹਦ ਤੋਂ ਜ਼ਿਆਦਾ ਹੋਇਆ ਤਾਂ ਵੈਰ ਰੱਖੇ ਬਿਨਾਂ ਰਹੇਗਾ ਨਹੀਂ । ਕਿਉਂਕਿ ਸਾਰਿਆਂ ਵਿੱਚ ਆਤਮਾ ਹੈ। ਆਤਮ ਸ਼ਕਤੀ ਸਾਰਿਆਂ ਵਿੱਚ ਇੱਕ ਸਮਾਨ ਹੈ | ਕਾਰਣ ਇਹ ਹੈ ਕਿ, ਇਸ ਪੁਦਗਲ (ਸ਼ਰੀਰ) ਦੀ ਕਮਜ਼ੋਰੀ ਦੀ ਵਜ੍ਹਾ ਕਰਕੇ ਸਹਿਣ ਕਰਨਾ ਪੈਂਦਾ ਹੈ, ਪਰ ਸਹਿਣ ਕਰਨ ਦੇ ਨਾਲ ਉਹ ਵੈਰ ਰੱਖੇ ਬਗੈਰ ਰਹਿੰਦਾ ਨਹੀਂ ਹੈ । ਅਤੇ ਫਿਰ ਅਗਲੇ ਜਨਮ ਵਿੱਚ ਉਹ ਉਸਦਾ ਵੈਰ ਵਸੂਲ ਕਰਦਾ ਹੈ ਵਾਪਿਸ ॥
ਕੋਈ ਮਨੁੱਖ ਬਹੁਤ ਬੋਲੇ, ਤਾਂ ਉਸਦੇ ਕਿਹੋ ਜਿਹੇ ਵੀ ਬੋਲਾਂ ਨਾਲ ਸਾਨੂੰ ਟਕਰਾਓ ਨਹੀਂ ਹੋਣਾ ਚਾਹੀਦਾ | ਅਤੇ ਸਾਡੀ ਵਜ੍ਹਾ ਨਾਲ ਸਾਹਮਣੇ ਵਾਲੇ ਨੂੰ ਅੜਚਨ ਹੋਵੇ, ਇਹੋ ਜਿਹਾ ਬੋਲਣਾ ਵੱਡੇ ਤੋਂ ਵੱਡਾ ਗੁਨਾਹ ਹੈ।
ਸਹਿਣਾ ? ਨਹੀਂ, ਸੋਲਿਊਸ਼ਨ ਲਿਆਓ ਟਕਰਾਓ ਟਾਲਣਾ ਮਤਲਬ ਸਹਿਣ ਕਰਨਾ ਨਹੀਂ ਹੈ । ਸਹਿਣ ਕਰੋਗੇ ਤਾਂ ਕਿੰਨਾ ਕਰੋਗੇ ? ਸਹਿਣ ਕਰਨਾ ਅਤੇ “ਸਪਰਿੰਗ’ ਦਬਾਉਣਾ, ਉਹ ਦੋਵੇਂ ਇੱਕ ਸਮਾਨ ਹਨ । ‘ਸਪਰਿੰਗ ਦੱਬੀ ਹੋਈ ਕਿੰਨੇ ਦਿਨ ਰਹੇਗੀ’ ? ਇਸ ਲਈ ਸਹਿਣ ਕਰਨਾ ਤਾਂ ਸਿੱਖਣਾ ਹੀ ਨਹੀਂ । ਸੋਲਿਊਸ਼ਨ ਲਿਆਉਣਾ ਸਿੱਖੋ। ਅਗਿਆਨ ਦਸ਼ਾ ਵਿੱਚ ਤਾਂ ਸਹਿਣ ਹੀ ਕਰਨਾ ਹੁੰਦਾ ਹੈ। ਬਾਅਦ ਵਿੱਚ ਇੱਕ ਦਿਨ ‘ਸਪਰਿੰਗ ਉਛਲਦੀ ਹੈ, ਉਹ ਸਭ ਖਿਲਾਰ ਦਿੰਦੀ ਹੈ।
ਕਿਸੇ ਦੇ ਕਾਰਣ ਜੇ ਸਾਨੂੰ ਸਹਿਣ ਕਰਨਾ ਪਵੇ, ਉਹ ਸਾਡਾ ਹੀ ਹਿਸਾਬ ਹੁੰਦਾ ਹੈ । ਪਰ ਤੁਹਾਨੂੰ ਪਤਾ ਨਹੀਂ ਚੱਲਦਾ ਕਿ ਇਹ ਕਿਸ ਬਹੀਖਾਤੇ ਦਾ ਅਤੇ ਕਿੱਥੋਂ ਦਾ ਮਾਲ ਹੈ, ਇਸ ਲਈ ਅਸੀਂ ਇਸ ਤਰ੍ਹਾਂ ਮੰਨਦੇ ਹਾਂ ਕਿ ਇਸਨੇ ਨਵਾਂ ਮਾਲ ਦੇਣਾ ਸ਼ੁਰੂ ਕੀਤਾ ਹੈ। ਨਵਾਂ ਮਾਲ ਕੋਈ ਦਿੰਦਾ ਹੀ ਨਹੀਂ, ਦਿੱਤਾ ਹੋਇਆ ਹੀ ਵਾਪਿਸ ਆਉਂਦਾ ਹੈ । ਇਹ ਜੋ ਆਇਆ, ਉਹ ਮੇਰੇ ਹੀ ਕਰਮ ਦੇ ਉਦੈ ਨਾਲ ਆਇਆ ਹੈ, ਸਾਹਮਣੇ ਵਾਲਾ ਤਾਂ ਨਿਮਿਤ ਹੈ।
44